ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ 18 ਦਸੰਬਰ ਨੂੰ ਖੁੱਲ੍ਹ ਜਾਵੇਗਾ। ਗੁਜਰਾਤ 'ਚ ਕੁੱਲ ਸੀਟਾਂ ਦੀ ਗਿਣਤੀ 182 ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 115, ਕਾਂਗਰਸ ਪਾਰਟੀ 61 ਤੇ ਹੋਰਨਾਂ ਨੂੰ 6 ਸੀਟਾਂ ਮਿਲੀਆਂ ਸੀ। 2012 ਦੇ ਵੋਟ ਪ੍ਰਤੀਸ਼ਤ ਬਾਰੇ, ਭਾਜਪਾ ਨੂੰ 48%, ਕਾਂਗਰਸ ਨੂੰ 39% ਤੇ ਹੋਰਾਂ ਨੂੰ 13% ਵੋਟਾਂ ਮਿਲੀਆਂ।

ਹਿਮਾਚਲ ਪ੍ਰਦੇਸ਼:

ਦੱਸਣਯੋਗ ਹੈ ਕਿ 68 ਸੀਟਾਂ ਵਾਲੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਦੀ ਸਰਕਾਰ ਹੈ। ਇਸ ਵੇਲੇ ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਕੋਲ 35 ਤੇ ਬੀਜੇਪੀ ਕੋਲ 28 ਹਨ। ਚਾਰ ਆਜ਼ਾਦ ਵਿਧਾਇਕ ਤੇ ਇੱਕ ਸੀਟ ਖਾਲੀ ਹੈ। ਚੋਣਾਂ ਵਿੱਚ 180 ਤੋਂ ਵੱਧ ਆਜ਼ਾਦ ਤੇ ਕਾਂਗਰਸ ਦੇ ਇੱਕ ਦਰਜਨ ਤੋਂ ਵੱਧ ਬਾਗੀ ਮੁਬਾਬਲੇ ਵਿੱਚ ਹਨ।