Ellenabad By-election Result: ਏਲਾਨਾਬਾਦ 'ਚ ਬੀਜੇਪੀ ਨੂੰ ਝਟਕਾ! ਇੱਕ ਵਾਰ ਫੇਰ ਅਭੈ ਚੌਟਾਲਾ ਜਿੱਤ ਵੱਲ
Ellenabad Bypoll: ਅਭੈ ਚੌਟਾਲਾ ਏਲਨਾਬਾਦ ਵਿਧਾਨ ਸਭਾ ਸੀਟ 'ਤੇ ਸ਼ੁਰੂ ਤੋਂ ਹੀ ਵੱਡੀ ਲੀਡ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਸੀਟ 'ਤੇ ਭਾਜਪਾ ਅਤੇ ਕਾਂਗਰਸ ਪਛੜ ਰਹੇ ਹਨ।

Ellenabad Bypoll: ਹਰਿਆਣਾ ਦੀ ਏਲਨਾਬਾਦ ਵਿਧਾਨ ਸਭਾ ਸੀਟ ਦੀ ਉਪ ਚੋਣ 'ਚ ਇਨੈਲੋ ਉਮੀਦਵਾਰ ਅਭੈ ਚੌਟਾਲਾ ਜਿੱਤਦੇ ਨਜ਼ਰ ਆ ਰਹੇ ਹਨ। ਦੋ ਗੇੜਾਂ ਦੀ ਗਿਣਤੀ ਤੋਂ ਬਾਅਦ ਅਭੈ ਚੌਟਾਲਾ 2,270 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤੋਂ ਪਹਿਲਾਂ ਅਭੈ ਚੌਟਾਲਾ ਏਲਨਾਬਾਦ ਵਿਧਾਨ ਸਭਾ ਸੀਟ ਤੋਂ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ।
ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਇਨੈਲੋ ਉਮੀਦਵਾਰ ਅਭੈ ਚੌਟਾਲਾ ਨੂੰ ਸਵੇਰੇ 11 ਵਜੇ ਤੱਕ 6915 ਵੋਟਾਂ ਮਿਲੀਆਂ ਹਨ। ਭਾਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ 4645 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ, ਜਦਕਿ ਕਾਂਗਰਸ (Congress) ਦੇ ਉਮੀਦਵਾਰ ਪਵਨ ਬੈਨੀਵਾਲ ਨੂੰ 4417 ਵੋਟਾਂ ਮਿਲੀਆਂ ਹਨ।
ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਇਹ ਜਾਣਕਾਰੀ ਇਕ ਚੋਣ ਅਧਿਕਾਰੀ ਨੇ ਦਿੱਤੀ। ਦੁਪਹਿਰ ਤੱਕ ਨਤੀਜੇ ਆਉਣ ਦੀ ਉਮੀਦ ਹੈ। 30 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ 81 ਫੀਸਦੀ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ ਸੀ।
ਕਿਸਾਨ ਅੰਦੋਲਨ ਲਈ ਨਤੀਜਾ ਮਹੱਤਵਪੂਰਨ ਕਿਉਂ?
ਸਿਰਸਾ ਸਥਿਤ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਡਾ: ਅੰਬੇਡਕਰ ਵਿਧੀ ਭਵਨ ਵਿੱਚ ਇੱਕ ਗਿਣਤੀ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਨਵਰੀ 'ਚ ਚੌਟਾਲਾ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਇਸ ਸੀਟ ਤੋਂ ਅਸਤੀਫਾ ਦੇਣ ਕਾਰਨ ਉਪ ਚੋਣ ਕਰਵਾਉਣੀ ਪਈ ਸੀ। ਕਿਸਾਨ ਆਗੂਆਂ ਨੇ ਭਾਜਪਾ ਖ਼ਿਲਾਫ਼ ਪ੍ਰਚਾਰ ਕਰਦਿਆਂ ਅਭੈ ਚੌਟਾਲਾ ਨੂੰ ਸਮਰਥਨ ਦੇਣ ਦੇ ਸੰਕੇਤ ਦਿੱਤੇ ਸਨ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਚੋਣ ਨਤੀਜਿਆਂ ਨੂੰ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਏਲਨਾਬਾਦ ਵਿਧਾਨ ਸਭਾ ਸੀਟ ਹਮੇਸ਼ਾ ਚੌਟਾਲਾ ਪਰਿਵਾਰ ਦਾ ਗੜ੍ਹ ਰਹੀ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਵੀ ਏਲਨਾਬਾਦ ਚੋਣਾਂ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ। ਜੇਜੇਪੀ ਦੇ ਗਠਨ ਤੋਂ ਬਾਅਦ, ਇਨੈਲੋ ਰਾਜ ਵਿੱਚ ਸਿਰਫ ਇੱਕ ਸੀਟ ਤੱਕ ਸਿਮਟ ਗਈ ਸੀ। ਇਨੈਲੋ ਦੀਆਂ ਨਜ਼ਰਾਂ ਇਸ ਚੋਣ ਰਾਹੀਂ ਇਕ ਵਾਰ ਫਿਰ ਮਜ਼ਬੂਤ ਹੋਣ 'ਤੇ ਹਨ।
ਇਹ ਵੀ ਪੜ੍ਹੋ: Yuvraj Singh: ਯੁਵਰਾਜ ਸਿੰਘ ਦਾ ਫੈਨਸ ਲਈ ਧਮਾਕੇਦਾਰ ਐਲਾਨ, 'ਰੱਬ ਤੁਹਾਡੀ ਕਿਸਮਤ ਦਾ ਫੈਸਲਾ ਕਰਦਾ' ਕਹਿ ਦਿੱਤੀ ਵਾਪਸੀ ਦਾ ਸੰਕੇਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:






















