(Source: ECI/ABP News/ABP Majha)
Pulwama Encounter: ਅੱਤਵਾਦੀਆਂ ਨਾਲ ਮੁੱਠਭੇੜ ਜਾਰੀ, ਸੁਰੱਖਿਆ ਬਲਾਂ ਨੇ ਘੇਰਿਆ ਲਸ਼ਕਰ ਦਾ ਕਮਾਂਡਰ ਉਮਰ ਖਾਂਡੇ
Pulwama Encounter: ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਟੌਪ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰ ਲਿਆ ਹੈ। ਖਾਂਡੇ ਸ਼੍ਰੀਨਗਰ ਜ਼ਿਲੇ ਦੇ ਬਘਾਟ 'ਚ ਦੋ ਪੁਲਿਸ ਕਰਮਚਾਰੀਆਂ ਦੇ ਕਤਲ ਮਾਮਲੇ ਵਿੱਚ ਸ਼ਾਮਲ ਸੀ।
Pulwama Encounter: ਜੰਮੂ -ਕਸ਼ਮੀਰ ਦੇ ਪੁਲਵਾਮਾ ਦੇ ਪੰਪੋਰ ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਜਾਰੀ ਹੈ। ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਟੌਪ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰ ਲਿਆ ਹੈ। ਇਸ ਸਾਲ ਅਗਸਤ ਵਿੱਚ ਪੁਲਿਸ ਵਲੋਂ ਇੱਕ ਹਿਟਲਿਸਟ ਜਾਰੀ ਕੀਤੇ ਜਾਣ ਤੋਂ ਬਾਅਦ ਖਾਂਡੇ ਸੁਰੱਖਿਆ ਬਲਾਂ ਦੇ ਨਿਸ਼ਾਨੇ 'ਤੇ ਰਿਹਾ ਹੈ।
J&K | An encounter is underway between security forces and terrorists in Drangbal area of Pampore, Pulwama.
— ANI (@ANI) October 16, 2021
Top LeT commander Umar Mustaq Khandey is trapped. He was involved in the killings of police personnel & other terror crimes.
(Visuals deferred by unspecified time) pic.twitter.com/zGXFnXMdrC
ਖਾਂਡੇ ਦੋ ਪੁਲਿਸ ਵਾਲਿਆਂ ਦੀ ਹੱਤਿਆ ਵਿੱਚ ਸ਼ਾਮਲ
ਇੰਸਪੈਕਟਰ ਜਨਰਲ ਆਫ਼ ਪੁਲਿਸ (ਕਸ਼ਮੀਰ) ਵਿਜੇ ਕੁਮਾਰ ਨੇ ਟਵੀਟ ਕੀਤਾ ਕਿ ਖੰਡੇ ਇਸ ਸਾਲ ਦੇ ਸ਼ੁਰੂ ਵਿੱਚ ਸ੍ਰੀਨਗਰ ਜ਼ਿਲ੍ਹੇ ਦੇ ਬਘਾਟ ਵਿਖੇ ਦੋ ਪੁਲਿਸ ਕਰਮਚਾਰੀਆਂ ਦੀ ਹੱਤਿਆ ਵਿੱਚ ਕਥਿਤ ਤੌਰ 'ਤੇ ਸ਼ਾਮਲ ਸੀ। ਉਨ੍ਹਾਂ ਨੇ ਟਵੀਟ ਕੀਤਾ, "ਸ਼੍ਰੀਨਗਰ ਦੇ ਬਘਾਟ 'ਚ ਦੋ ਪੁਲਿਸ ਕਰਮੀਆਂ ਦੇ ਕਤਲ ਅਤੇ ਅਤਵਾਦ ਨਾਲ ਜੁੜੇ ਹੋਰ ਅਪਰਾਧਾਂ ਵਿੱਚ ਦੋ ਪੁਲਿਸ ਕਰਮਚਾਰੀਆਂ ਦੀ ਹੱਤਿਆ ਵਿੱਚ ਸ਼ਾਮਲ ਲਸ਼ਕਰ ਦਾ ਕਮਾਂਡਰ ਉਮਰ ਮੁਸਤਾਕ ਖਾਂਡੇ ਪੰਪੋਰ 'ਚ ਫਸਿਆ ਹੈ।"
ਇਹ ਜਾਣਕਾਰੀ ਮਿਲ ਰਹੀ ਹੈ ਕਿ ਕੰਟਰੋਲ ਰੇਖਾ ਦੇ ਨਾਲ ਲੱਗਦੇ ਰਾਜੋਰੀ ਅਤੇ ਪੁੰਛ ਜ਼ਿਲ੍ਹਿਆਂ ਦੀ ਸਰਹੱਦ 'ਤੇ ਜੰਗਲ ਵਿੱਚ ਲੁਕੇ ਅੱਤਵਾਦੀ ਨਵੇਂ ਤਰੀਕੇ ਅਪਣਾ ਕੇ ਹਮਲਾ ਕਰ ਰਹੇ ਹਨ। ਚਾਰ ਦਿਨਾਂ ਵਿੱਚ ਅੱਤਵਾਦੀਆਂ ਨੇ ਦੋ ਵੱਖ-ਵੱਖ ਥਾਵਾਂ 'ਤੇ ਘਾਤ ਲਗਾ ਕੇ ਦੋ ਜੇਸੀਓ ਸਮੇਤ ਅੱਠ ਸੈਨਿਕਾਂ ਨੂੰ ਮਾਰ ਦਿੱਤਾ ਹੈ। ਖੁਫੀਆ ਸੂਤਰਾਂ ਮੁਤਾਬਕ ਇਹ ਅਪਰੇਸ਼ਨ ਪੰਜ ਦਿਨਾਂ ਤੋਂ ਚੱਲ ਰਿਹਾ ਹੈ। ਅੱਤਵਾਦੀਆਂ ਨੇ ਦੋ ਹਮਲੇ ਕੀਤੇ ਅਤੇ ਦੋਵਾਂ ਵਾਰ ਫੌਜ ਨੂੰ ਨੁਕਸਾਨ ਹੋਇਆ।
ਇਸ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀਆਂ ਨੇ ਅਜਿਹੇ ਹਮਲਿਆਂ ਲਈ ਵਿਸ਼ੇਸ਼ ਸਿਖਲਾਈ ਲਈ ਹੋਈ ਹੈ। ਸੋਮਵਾਰ ਨੂੰ ਹੋਏ ਪਹਿਲੇ ਹਮਲੇ ਵਿੱਚ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸੀ। ਹਮਲਾ ਕਰਨ ਵਾਲੇ ਅੱਤਵਾਦੀ ਕਸ਼ਮੀਰ ਦੀ ਦਿਸ਼ਾ ਵਿੱਚ ਨਹੀਂ ਬਲਕਿ ਐਲਓਸੀ ਦੀ ਦਿਸ਼ਾ ਵਿੱਚ ਲੁਕ ਗਏ ਹਨ। ਅਜਿਹੀ ਸਥਿਤੀ ਵਿੱਚ, ਮੇਂਢਰ ਦੇ ਜੰਗਲਾਂ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Weather Update: ਮੁੜ ਬਦਲੇਗਾ ਮੌਸਮ, ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਹਲਕੀ ਬਾਰਿਸ਼ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: