ਜੰਗ ਦੇ ਜ਼ਖ਼ਮ ! ਪਾਕਿਸਤਾਨ ਦੇ ਹਮਲੇ 'ਚ ਪੂਰਾ ਪਰਿਵਾਰ ਹੋਇਆ ਤਬਾਹ, 12 ਸਾਲਾ ਦੇ ਜੁੜਵਾ ਬੱਚਿਆਂ ਦੀ ਮੌਤ, ਪਿਓ ICU 'ਚ ਭਰਤੀ
ਬੱਚਿਆਂ ਦੇ ਪਿਤਾ, 48 ਸਾਲਾ ਰਮੀਜ਼ ਖਾਨ, ਇਸ ਸਮੇਂ ਜੰਮੂ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹਨ। ਉਸਦੀ ਹਾਲਤ ਨਾਜ਼ੁਕ ਹੈ ਤੇ ਉਸਨੂੰ ਅਜੇ ਤੱਕ ਬੱਚਿਆਂ ਦੀ ਮੌਤ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ।
Ceasefire: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਪਾਕਿਸਤਾਨੀ ਗੋਲੀਬਾਰੀ ਨੇ ਇੱਕ ਪੂਰਾ ਪਰਿਵਾਰ ਤਬਾਹ ਕਰ ਦਿੱਤਾ। ਇਸ ਹਮਲੇ ਵਿੱਚ 12 ਸਾਲਾ ਜੁੜਵਾ ਭਰਾ ਤੇ ਭੈਣ ਜ਼ੋਇਆ ਤੇ ਅਯਾਨ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਾਕਿਸਤਾਨ ਤੋਂ ਸਿੱਧਾ ਗੋਲਾ ਘਰ 'ਤੇ ਡਿੱਗਿਆ। ਪਰਿਵਾਰ ਦੇ ਮਾਮਾ ਅਤੇ ਮਾਮੀ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਪਰਿਵਾਰ ਸਿਰਫ਼ ਦੋ ਮਹੀਨੇ ਪਹਿਲਾਂ ਹੀ ਪੁੰਛ ਆਇਆ ਸੀ ਤਾਂ ਜੋ ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲ ਸਕੇ। ਉਹ ਕਿਰਾਏ ਦੇ ਘਰ ਵਿੱਚ ਰਹਿ ਰਹੇ ਸੀ। ਪਰ 5 ਮਈ ਦੀ ਰਾਤ ਨੂੰ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਨੇ ਉਨ੍ਹਾਂ ਦੀ ਦੁਨੀਆ ਤਬਾਹ ਕਰ ਦਿੱਤੀ। ਬੱਚਿਆਂ ਦੇ ਪਿਤਾ, 48 ਸਾਲਾ ਰਮੀਜ਼ ਖਾਨ, ਇਸ ਸਮੇਂ ਜੰਮੂ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹਨ। ਉਸਦੀ ਹਾਲਤ ਨਾਜ਼ੁਕ ਹੈ ਤੇ ਉਸਨੂੰ ਅਜੇ ਤੱਕ ਬੱਚਿਆਂ ਦੀ ਮੌਤ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ।
ਮਾਂ ਉਰਸ਼ਾ ਖਾਨ ਮਾਨਸਿਕ ਤੌਰ 'ਤੇ ਟੁੱਟ ਗਈ ਹੈ। ਇੱਕ ਪਾਸੇ ਮਾਂ ਦਾ ਦਰਦ, ਦੂਜੇ ਪਾਸੇ ਆਈਸੀਯੂ ਵਿੱਚ ਦਾਖਲ ਪਤੀ ਦੀ ਦੇਖਭਾਲ ਕਰਨਾ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ, ਮਾਰੀਆ ਅਤੇ ਸੋਹੇਲ ਖਾਨ ਨੇ ਕਿਹਾ ਕਿ ਜ਼ੋਇਆ ਅਤੇ ਅਯਾਨ ਬਹੁਤ ਬੁੱਧੀਮਾਨ ਅਤੇ ਪਿਆਰ ਕਰਨ ਵਾਲੇ ਬੱਚੇ ਸਨ।
ਅਯਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦੀਆਂ ਅੰਤੜੀਆਂ ਪਹਿਲਾਂ ਹੀ ਉਸਦੇ ਸਰੀਰ ਵਿੱਚੋਂ ਬਾਹਰ ਆ ਗਈਆਂ ਸਨ। ਜ਼ੋਇਆ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਦੋਵਾਂ ਦੀ ਮੌਤ ਕੁਝ ਮਿੰਟਾਂ ਦੇ ਫ਼ਰਕ ਨਾਲ ਹੋ ਗਈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰਮੀਜ਼ ਨੂੰ ਦਿੱਲੀ ਲਿਜਾਇਆ ਜਾਵੇ ਅਤੇ ਉਸਦਾ ਵਧੀਆ ਇਲਾਜ ਕਰਵਾਇਆ ਜਾਵੇ। ਨਾਲ ਹੀ, ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















