ਪੜਚੋਲ ਕਰੋ

Lok sabha Election 2024: ਨਿਤਿਸ਼ ਤੇ ਨਾਇਡੂ ਨੂੰ ਤੋੜ ਕੇ ਵੀ ਸਰਕਾਰ ਨਹੀਂ ਬਣਾ ਸਕੇਗਾ ਇੰਡੀਆ ਗੱਠਜੋੜ, ਜਾਣੋ ਅੰਕੜਿਆਂ ਦਾ ਗਣਿਤ

ਲੋਕ ਸਭਾ ਚੋਣਾਂ ਦੇ ਨਤੀਜੇ ਸਪੱਸ਼ਟ ਹੋ ਗਏ ਹਨ। ਹੁਣ ਸਵਾਲ ਸਰਕਾਰ ਬਣਾਉਣ ਨੂੰ ਲੈ ਕੇ ਹੈ। ਭਾਜਪਾ ਆਪਣੇ ਦਮ 'ਤੇ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਉਸ ਦੀ ਅਗਵਾਈ ਵਾਲੇ ਐਨਡੀਏ ਨੇ 292 ਸੀਟਾਂ ਜਿੱਤੀਆਂ ਹਨ

Lok sabha Election 2024: ਲੋਕ ਸਭਾ ਚੋਣਾਂ ਦੇ ਨਤੀਜੇ ਸਪੱਸ਼ਟ ਹੋ ਗਏ ਹਨ। ਹੁਣ ਸਵਾਲ ਸਰਕਾਰ ਬਣਾਉਣ ਨੂੰ ਲੈ ਕੇ ਹੈ। ਭਾਜਪਾ ਆਪਣੇ ਦਮ 'ਤੇ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਉਸ ਦੀ ਅਗਵਾਈ ਵਾਲੇ ਐਨਡੀਏ ਨੇ 292 ਸੀਟਾਂ ਜਿੱਤੀਆਂ ਹਨ। ਭਾਵ ਬਹੁਮਤ ਤੋਂ 20 ਵੱਧ ਸੀਟਾਂ ਉਪਰ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ 234 ਸੀਟਾਂ ਵਾਲਾ ਇੰਡੀਆ ਗਠਜੋੜ ਵੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ। 

ਦੱਸ ਦਈਏ ਕਿ ਲੋਕ ਸਭਾ ਦੀਆਂ 543 ਸੀਟਾਂ ਹਨ। ਸਰਕਾਰ ਬਣਾਉਣ ਲਈ ਘੱਟੋ-ਘੱਟ 272 ਸੀਟਾਂ ਦੀ ਲੋੜ ਹੈ। ਬੀਜੇਪੀ ਨੇ 240 ਸੀਟਾਂ ਜਿੱਤੀਆਂ ਹਨ। ਇਸ ਹਿਸਾਬ ਨਾਲ ਇਕੱਲੀ ਬੀਜੇਪੀ ਕੋਲ ਬਹੁਮਤ ਨਹੀਂ ਪਰ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ। 

ਇਸ ਲਈ ਬੀਜੇਪੀ ਸਰਕਾਰ ਦੀ ਚਾਬੀ ਤੇਲਗੂ ਦੇਸਮ ਪਾਰਟੀ (ਟੀਡੀਪੀ) 16 ਸੀਟਾਂ ਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) 12 ਸੀਟਾਂ ਹੱਥ ਰਹੇਗੀ। ਦੂਜੇ ਪਾਸੇ ਇੰਡੀਆ ਗੱਠਜੋੜ ਦੀ ਨਜ਼ਰ ਵੀ ਟੀਡੀਪੀ ਤੇ ਜੇਡੀਯੂ ਉਪਰ ਹੈ। ਅੰਕੜਿਆਂ ਦੇ ਗਣਿਤ ਨੂੰ ਵੇਖੀਏ ਤਾਂ ਇੰਡੀਆ ਗੱਠਜੋੜ ਲਈ ਟੀਡੀਪੀ ਤੇ ਜੇਡੀਯੂ ਨੂੰ ਤੋੜ ਕੇ ਵੀ ਸਰਕਾਰ ਬਣਾਉਣਾ ਔਖਾ ਹੈ। 

ਦਰਅਸਲ ਟੀਡੀਪੀ ਤੇ ਜੇਡੀਯੂ ਕੋਲ 28 ਸੀਟਾਂ ਹਨ। ਜੇਕਰ ਇਹ ਦੋਵੇਂ ਇੰਡੀਆ ਅਲਾਇੰਸ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਅੰਕੜਾ 262 ਤੱਕ ਪਹੁੰਚ ਜਾਵੇਗਾ। ਇਸ ਤੋਂ ਬਾਅਦ ਵੀ ਇੰਡੀਆ ਗਠਜੋੜ ਬਹੁਮਤ ਤੋਂ 10 ਸੀਟਾਂ ਤੋਂ ਪਿੱਛੇ ਰਹੇਗਾ। ਉਂਝ ਅਜਿਹਾ ਕਰਕੇ ਇੰਡੀਆ ਗੱਠਜੋੜ ਬੀਜੇਪੀ ਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ ਕਿਉਂਕਿ ਐਨਡੀਏ ਦੀਆਂ ਕੁੱਲ 292 ਸੀਟਾਂ ਵਿੱਚੋਂ ਟੀਡੀਪੀ ਤੇ ਜੇਡੀਯੂ ਦੀਆਂ 28 ਸੀਟਾਂ ਘਟਾ ਦੇਈਏ ਤਾਂ ਅੰਕੜਾ 264 ਤੱਕ ਪਹੁੰਚ ਜਾਵੇਗਾ। ਭਾਵ ਬਹੁਮਤ ਤੋਂ 8 ਸੀਟਾਂ ਘੱਟ ਜਾਣਗੀਆਂ। ਅਜਿਹੀ ਸਥਿਤੀ ਵਿੱਚ ਐਨਡੀਏ ਸਰਕਾਰ ਬਹੁਮਤ ਤੋਂ ਪਿੱਛੇ ਰਹਿ ਜਾਵੇਗੀ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਚੋਣਾਂ ਦੀ ਨੰਬਰ ਗੇਮ ਤੋਂ ਸਾਫ਼ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਸੰਵਿਧਾਨਕ ਤੌਰ 'ਤੇ ਵੀ ਬੀਜੇਪੀ ਦਾ ਹੱਕ ਸਭ ਤੋਂ ਉਪਰ ਹੈ। ਦਰਅਸਲ, ਪਰੰਪਰਾ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਸਭ ਤੋਂ ਵੱਡੇ ਗਠਜੋੜ ਜਾਂ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੰਦੇ ਹਨ। ਇਸ ਚੋਣ ਵਿੱਚ ਐਨਡੀਏ 292 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ ਤੇ ਭਾਜਪਾ 240 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ।

ਬੇਸ਼ੱਕ ਕੁਝ ਐਨਡੀਏ ਸਹਿਯੋਗੀ ਛੱਡ ਵੀ ਦਿੰਦੇ ਹਨ ਤੇ ਇੰਡੀਆ ਗਠਜੋੜ ਬਹੁਮਤ ਦਾ ਦਾਅਵਾ ਕਰਦਾ ਹੈ ਤਾਂ ਵੀ ਰਾਸ਼ਟਰਪਤੀ ਵੱਡੀ ਪਾਰਟੀ ਹੋਣ ਦੇ ਨਾਤੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਲਈ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਹਨ। ਸਿਆਸੀ ਮਾਹਿਰਾਂ ਮੁਤਾਬਕ ਇੱਕ ਵਾਰ ਸਰਕਾਰ ਬਣਨ 'ਤੇ ਮੋਦੀ ਨੂੰ ਬਹੁਮਤ ਸਾਬਤ ਕਰਨ 'ਚ ਜ਼ਿਆਦਾ ਦਿੱਕਤ ਨਹੀਂ ਆਵੇਗੀ।

ਟਾਪ ਹੈਡਲਾਈਨ

AAP ਆਗੂ ਸਤੇਂਦਰ ਜੈਨ ਗ੍ਰਿਫ਼ਤਾਰ, ਦਿੱਲੀ ਜਲ ਬੋਰਡ ਘਪਲੇ ਮਾਮਲੇ 'ਚ ACB ਦੀ ਵੱਡੀ ਕਾਰਵਾਈ
AAP ਆਗੂ ਸਤੇਂਦਰ ਜੈਨ ਗ੍ਰਿਫ਼ਤਾਰ, ਦਿੱਲੀ ਜਲ ਬੋਰਡ ਘਪਲੇ ਮਾਮਲੇ 'ਚ ACB ਦੀ ਵੱਡੀ ਕਾਰਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ 53 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ 53 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Big News: ਵੱਡੀ ਖਬਰ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਾਢੇ 4 ਘੰਟੇ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ...
ਵੱਡੀ ਖਬਰ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਾਢੇ 4 ਘੰਟੇ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ...

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Embed widget