ਪੜਚੋਲ ਕਰੋ
Advertisement
ਕਿਸਾਨਾਂ ਲਈ ਸਰਕਾਰੀ ਸਕੀਮ ਦੇ ਫਾਇਦੇ ਲਈ ਇਹ ਸ਼ਰਤ ਜ਼ਰੂਰੀ
ਭਾਰਤ ਸਰਕਾਰ ਨੇ ਹਾਲ ਹੀ ‘ਚ ਕਿਸਾਨਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ‘ਚ ਅਜਿਹੇ ਕਿਸਾਨ ਪਰਿਵਾਰਾਂ ਨੂੰ ਸ਼ਾਮਲ ਕੀਤਾ ਹੈ ਜਿਸ ‘ਚ ਪਤੀ ਪਤਨੀ ਤੇ 18 ਸਾਲ ਤਕ ਦੇ ਬੱਚੇ ਦੋ ਹੈਕਟੇਅਰ ਜ਼ਮੀਨ ‘ਤੇ ਖੇਤੀ ਕਰਦੇ ਹਨ।
ਨਵੀਂ ਦਿੱਲੀ: ਭਾਰਤ ਸਰਕਾਰ ਨੇ ਹਾਲ ਹੀ ‘ਚ ਕਿਸਾਨਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ‘ਚ ਅਜਿਹੇ ਕਿਸਾਨ ਪਰਿਵਾਰਾਂ ਨੂੰ ਸ਼ਾਮਲ ਕੀਤਾ ਹੈ ਜਿਸ ‘ਚ ਪਤੀ ਪਤਨੀ ਤੇ 18 ਸਾਲ ਤਕ ਦੇ ਬੱਚੇ ਦੋ ਹੈਕਟੇਅਰ ਜ਼ਮੀਨ ‘ਤੇ ਖੇਤੀ ਕਰਦੇ ਹਨ। ਇਨ੍ਹਾਂ ਦਾ ਨਾਂ ਇੱਕ ਫਰਵਾਰੀ 2019 ਤਕ ਦੇ ਲੈਂਡ ਰਿਕਾਰਡ ‘ਚ ਹੋਣਾ ਜ਼ਰੂਰੀ ਹੈ।
ਇਸ ਸਕੀਮ ਰਾਹੀਂ 12 ਕਰੋੜ ਕਿਸਾਨ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਇਸ ਸਕੀਮ ‘ਚ ਮਿਲਣ ਵਾਲੀ ਰਕਮ ਦਾ ਇਸਤੇਮਾਲ ਕਿਸਾਨ ਆਪਣੀ ਮੰਦੀ ਹਾਲਤ ਠੀਕ ਕਰਨ ‘ਚ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਹਾਡਾ ਨਾਂ ‘ਸੂਬਾ ਭੂ-ਸਵਾਮੀ ਰਿਕਾਰਡ’ ‘ਚ ਹੋਵੇ। ਜੇਕਰ ਤੁਹਾਡਾ ਨਾਂ ਉੱਥੇ ਦਰਜ ਨਹੀਂ ਤਾਂ ਤੁਸੀਂ ਇਸ ਲਈ ਪਟਵਾਰੀ, ਤਹਿਸੀਲ ਜਾਂ ਭੂ-ਰਾਜਸਵ ਵਿਭਾਗ ‘ਚ ਸੰਪਰਕ ਕਰ ਸਕਦੇ ਹੋ।
ਇਸ ਦੇ ਨਾਲ ਹੀ ਸਕੀਮ ਦਾ ਲਾਭ ਸ਼ਹਿਰੀ ਤੇ ਪੇਂਡੂ ਕਿਸਾਨਾਂ ਨੂੰ ਮਿਲ ਸਕਦਾ ਹੈ। ਇਸ ਸਕੀਮ 1 ਦਸੰਬਰ, 2018 ਤੋਂ ਪੂਰੇ ਦੇਸ਼ ‘ਚ ਲਾਗੂ ਹੋ ਚੁੱਕੀ ਹੈ। ਜੇਕਰ ਤੁਸੀਂ ਇੰਟਰਨੈੱਟ ਚਲਾਉਣਾ ਜਾਣਦੇ ਹੋ ਤਾਂ ਇਸ ਬਾਰੇ ਤੁਸੀਂ ਵਧੇਰੇ ਜਾਣਕਾਰੀ ਵੈੱਬਸਾਈਟ http://pmkisan.nic.in/ ‘ਤੇ ਹਾਸਲ ਕਰ ਸਕਦੇ ਹੋ। ਇਸ ਸਕੀਮ ਤਹਿਤ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ‘ਚ ਆਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement