ਪੜਚੋਲ ਕਰੋ
Advertisement
ਐਗ਼ਜ਼ਿਟ ਪੋਲ 'ਤੇ ਉੱਠੇ ਸਵਾਲ, "ਭਾਜਪਾ ਨੂੰ ਜਿਤਾ ਰਹੇ ਤਾਂ ਜੋ EVM ਦਾ ਖੇਡ ਖੇਡਿਆ ਜਾਵੇ"
ਐਗ਼ਜ਼ਿਟ ਪੋਲ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਇਨ੍ਹਾਂ ਨੂੰ ਖਾਰਜ ਕਰਦੀਆਂ ਆ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ 23 ਮਈ ਨੂੰ ਨਤੀਜੇ ਐਗ਼ਜ਼ਿਟ ਪੋਲ ਤੋਂ ਬਿਲਕੁਲ ਵੱਖਰੇ ਹੋਣਗੇ।
ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਖ਼ਤਮ ਹੋ ਗਿਆ ਹੈ ਅਤੇ 23 ਮਈ ਨੂੰ ਨਤੀਜਿਆਂ ਦਾ ਇੰਤਜ਼ਾਰ ਸਾਰਿਆਂ ਨੂੰ ਹੋ ਰਿਹਾ ਹੈ। ਇਸੇ ਦਰਮਿਆਨ ਨਤੀਜਿਆਂ ਤੋਂ ਪਹਿਲਾਂ ਸਾਰੇ ਨਿਊਜ਼ ਚੈਨਲਜ਼ ਨੇ ਆਪਣੇ ਐਗ਼ਜ਼ਿਟ ਪੋਲ ਜਾਰੀ ਕਰ ਦਿੱਤੇ ਹਨ। ਤਕਰੀਬਨ ਸਾਰੇ ਐਗ਼ਜ਼ਿਟ ਪੋਲ ਵਿੱਚ ਐਨਡੀਏ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਐਗ਼ਜ਼ਿਟ ਪੋਲ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਇਨ੍ਹਾਂ ਨੂੰ ਖਾਰਜ ਕਰਦੀਆਂ ਆ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ 23 ਮਈ ਨੂੰ ਨਤੀਜੇ ਐਗ਼ਜ਼ਿਟ ਪੋਲ ਤੋਂ ਬਿਲਕੁਲ ਵੱਖਰੇ ਹੋਣਗੇ।
ਇਸ ਲੋਕ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਜਪਾ ਛੱਡ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਸੰਸਦ ਮੈਂਬਰ ਉਦਿਤ ਰਾਜ ਨੇ ਵੀ ਐਗ਼ਜ਼ਿਟ ਪੋਲ ਦੇ ਨਤੀਜੇ ਰੱਦ ਕਰ ਦਿੱਤੇ ਹਨ। ਉਨ੍ਹਾਂ ਟਵਿੱਟਰ ਰਾਹੀਂ ਕੇਂਦਰ ਸਰਕਾਰ ਇਲਜ਼ਾਮ ਲਾਉਂਦਿਆਂ ਕਿਹਾ, "TV ਸਰਵੇਖਣ ਭਾਜਪਾ ਨੂੰ ਜਿਤਾ ਰਹੇ ਹਨ ਤਾਂ ਜੋ ਵਿਰੋਧੀ ਧਿਰਾਂ ਨਿਰਾਸ਼ ਹੋ ਜਾਣ ਅਤੇ ਏਕੇ ਦਾ ਪ੍ਰਗਟਾਵਾ ਨਾ ਕਰ ਸਕਣ। ਇੱਕ ਹੋਰ ਵਜ੍ਹਾ ਹੋ ਸਕਦੀ ਹੈ ਕਿ EVM ਦਾ ਖੇਡ ਕੀਤਾ ਜਾਏ।"TV सर्वे भाजपा को जिता रहे हैं ताकि विपक्ष निरास हो जाए और एक जुटता का प्रयास ना करे ।एक वजह और हो सकती है की EVM का खेल किया जाए @INCIndia @RahulGandhi @INCDelhi @priyankagandhi
— Dr. Udit Raj, MP (@Dr_Uditraj) May 20, 2019
ਉਦਿਤ ਰਾਜ ਨੇ ਅੱਗੇ ਵੀ ਲਿਖਿਆ, "ਕੇਰਲ ਵਿੱਚ ਭਾਜਪਾ ਅੱਜ ਤਕ ਇੱਕ ਵੀ ਸੀਟ ਨਹੀਂ ਜਿੱਤ ਸਕੀ, ਜਾਣਦੇ ਹੋ ਕਿਉਂ? ਕਿਉਂਕਿ ਉੱਥੇ ਲੋਕ ਸਿੱਖਿਅਤ ਹਨ, ਅੰਨ੍ਹੇ ਭਗਤ ਨਹੀਂ।" ਦੱਸ ਦੇਈਏ ਕਿ ਬੀਤੇ ਕੱਲ੍ਹ ਸੱਤਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਖ਼ਤਮ ਹੋ ਚੁੱਕੀਆਂ ਹਨ। ਏਬੀਪੀ ਨਿਊਜ਼ ਸਮੇਤ ਸਾਰੇ ਸੱਤ ਨਿਜੀ ਚੈਨਲਾਂ ਨੇ ਐਗ਼ਜ਼ਿਟ ਪੋਲ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਮੁਤਾਬਕ ਐਨਡੀਏ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ। ਏਬੀਪੀ ਨਿਊਜ਼ ਅਤੇ ਨੀਲਸਨ ਦੇ ਸਰਵੇਖਣ ਵਿੱਚ ਐਨਡੀਏ ਨੂੰ 277 ਸੀਟਾਂ ਮਿਲ ਰਹੀਆਂ ਹਨ। ਉੱਥੇ ਹੀ ਯੂਪੀਏ ਨੂੰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਯਾਨੀ ਕਿ 130 ਸੀਟਾਂ 'ਤੇ ਜਿੱਤ ਮਿਲ ਰਹੀ ਹੈ। ਹੋਰਨਾਂ ਦੇ ਖਾਤੇ 135 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।केरल में भाजपा आज तक 1 भी सीट नही जीत पाई, जानते हैं क्यों ? क्योंकि वहां के लोग शिक्षित हैं, अंधभक्त नही🙏 @INCKerala @IYC @IYCKerala @RGWayanadOffice @INCIndia
— Dr. Udit Raj, MP (@Dr_Uditraj) May 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement