ਸਾਬਕਾ ਅਫ਼ਸਰਾਂ ਨੇ ਖੇਤੀ ਕਾਨੂੰਨਾਂ ਦੀ ਕੀਤੀ ਖਿਲਾਫਤ ਤਾਂ ਬੀਜੇਪੀ ਲੀਡਰ ਕੁਲਜੀਤ ਚਹਿਲ ਨੂੰ ਲੱਗਾ ਸੇਕ
ਸਾਬਕਾ ਅਫਸਰਾਂ ਦੇ ਇਕ ਗਰੁੱਪ ਨੇ ਕਿਸਾਨ ਬਿੱਲ ਦੀ ਖਿਲਾਫਤ ਕਰਦਿਆਂ ਸਰਕਾਰ ਨੂੰ ਇਕ ਚਿੱਠੀ ਲਿਖੀ ਸੀ। ਜਿਸ 'ਚ ਕਿਸਾਨ ਕਾਨੂੰਨਾਂ ਨੂੰ ਕਿਸਾਨਾਂ ਦੇ ਖਿਲਾਫ ਦੱਸਿਆ ਸੀ।
ਨਵੀਂ ਦਿੱਲੀ: ਬੀਜੇਪੀ ਦੇ ਦਿੱਲੀ ਸੂਬਾ ਮਹਾਂਮੰਤਰੀ ਕੁਲਜੀਤ ਚਹਿਲ ਨੇ 78 ਸੇਵਾਮੁਕਤ ਅਫਸਰਾਂ 'ਤੇ ਖੇਤੀ ਕਾਨੂੰਨ ਦੀ ਖਿਲਾਫਤ ਕਰਨ ਲਈ ਸ਼ਬਦੀ ਹਮਲਾ ਕੀਤਾ ਹੈ। ਚਹਲ ਨੇ ਚਿੱਠੀ ਲਿਖ ਕੇ ਤੇ ਟਵੀਟ ਜ਼ਰੀਏ ਕਿਹਾ ਕਿ 'ਪਿਆਰੇ ਸੇਵਾਮੁਕਤ ਨੌਕਰਸ਼ਾਹਾਂ ਦੇ ਗੈਂਗ, ਮੈਂ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨਾਂ ਖੇਤੀ ਕਾਨੂੰਨਾਂ ਦੇ ਬਾਰੇ ਕਿਸਾਨਾਂ ਲਈ ਤੁਹਾਡੀ ਚਿੰਤਾਂ ਦੀ ਸ਼ਲਾਘਾ ਕਰਦਾ ਹਾਂ। ਇਹ ਕਹਿਣ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਿਰਫ਼ ਤੁਹਾਡਾ ਏਜੰਡਾ ਤੇ ਪ੍ਰੌਪੇਗੰਡਾ ਹੈ।'
ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਮੋਦੀ ਸਰਕਾਰ ਖਿਲਾਫ ਹੋ। ਹਾਲਾਂਕਿ ਮੈਂ ਇਸ ਤੱਥ ਦੀ ਸ਼ਲਾਘਾ ਕਰ ਸਕਦਾ ਹਾਂ ਕਿ ਤੁਹਾਡਾ ਪੱਖਪਾਤ ਤੇ ਵੈਚਾਰਿਕ ਰੁਝਾਨ ਤਹਾਨੂੰ ਨਰੇਂਦਰ ਮੋਦੀ ਸਰਕਾਰ ਨੂੰ ਕਈ ਖੁੱਲੇ ਪੱਤਰ ਲਿਖਣ ਲਈ ਪ੍ਰੇਰਿਤ ਕਰ ਰਿਹਾ ਹੈ। ਮੈਂ ਇਕ ਕਿਸਾਨ ਦੇ ਰੂਪ 'ਚ ਇਹ ਸਾਫ ਕਰਨਾ ਚਾਹੁੰਦਾ ਹਾਂ, ਪੀਐਮ ਮੋਦੀ ਨੇ ਕਿਹਾ ਕਿ ਨਾ ਤਾਂ ਐਮਐਸਪੀ ਬੰਦ ਕੀਤਾ ਜਾਵੇਗਾ ਤੇ ਨਾ ਹੀ ਕਿਸਾਨਾਂ ਦੀ ਜ਼ਮੀਨ ਖੋਹੀ ਜਾਵੇਗੀ। ਪਰ ਵਿਰੋਧੀ, ਅਸ਼ਾਂਤ ਪਾਣੀ 'ਚ ਮੱਛੀ ਮਾਰਨ ਲਈ ਕਿਸਾਨਾਂ ਤੇ ਮੋਦੀ ਸਰਕਾਰ ਦੇ ਵਿਚ ਇਕ ਕਸਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਮਾਮੂਲੀ ਸਫਲਤਾ ਤੋਂ ਬਾਅਦ ਗਿਰੋਹ ਦੇ ਹੋਰ ਮੈਂਬਰ ਜਵਾਬ ਦਾ ਇੰਤਜ਼ਾਰ ਕਰ ਰਹੇ ਹੋਣਗੇ।
ਜ਼ਿਕਰਯੋਗ ਹੈ ਕਿ ਸਾਬਕਾ ਅਫਸਰਾਂ ਦੇ ਇਕ ਗਰੁੱਪ ਨੇ ਕਿਸਾਨ ਬਿੱਲ ਦੀ ਖਿਲਾਫਤ ਕਰਦਿਆਂ ਸਰਕਾਰ ਨੂੰ ਇਕ ਚਿੱਠੀ ਲਿਖੀ ਸੀ। ਜਿਸ 'ਚ ਕਿਸਾਨ ਕਾਨੂੰਨਾਂ ਨੂੰ ਕਿਸਾਨਾਂ ਦੇ ਖਿਲਾਫ ਦੱਸਿਆ ਸੀ। ਹੁਣ ਬੀਜੇਪੀ ਵੱਲੋਂ ਉਨ੍ਹਾਂ ਨੂੰ ਜਵਾਬ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ 'ਚ ਇਨ੍ਹਾਂ ਸਾਬਕਾ ਅਫਸਰਾਂ ਨੂੰ ਬੀਜੇਪੀ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਵਾਲੀ ਇਕ ਬੁੱਕਲੇਟ ਵੀ ਭੇਜੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ