ਨਵੀਂ ਦਿੱਲੀ: ਫੇਸਬੁੱਕ ਡੇਟਾ ਲੀਕ ਮਾਮਲੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਰਾਹੁਲ ਨੇ ਕਿਹਾ ਹੈ ਕਿ ਇਰਾਕ ਵਿੱਚ 39 ਭਾਰਤੀਆਂ ਦੀ ਮੌਤ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਬੀਜੇਪੀ ਨੇ ਇਹ ਪੱਤਾ ਖੇਡਿਆ ਹੈ।


ਰਾਹੁਲ ਨੇ ਕਿਹਾ ਕਿ ਮੀਡੀਆ ਦਾ ਧਿਆਨ 39 ਭਾਰਤੀਆਂ ਦੀ ਮੌਤ ਦੇ ਮਾਮਲੇ ਤੋਂ ਹਟਾਉਣ ਲਈ ਬੀਜੇਪੀ ਨੇ ਇਸ ਮਾਮਲੇ ਨੂੰ ਉਭਾਰਿਆ। ਹੁਣ ਮੀਡੀਆ ਤੋਂ 39 ਭਾਰਤੀਆਂ ਦੀ ਮੌਤ ਦੀ ਖਬਰ ਗਾਇਬ ਹੈ।

https://twitter.com/RahulGandhi/status/976680979199819776

ਯਾਦ ਰਹੇ 39 ਭਾਰਤੀਆਂ ਦੀ ਮੌਤ ਦੇ ਮਾਮਲੇ 'ਤੇ ਬੀਜੇਪੀ ਸਰਕਾਰ ਕਸੂਤੀ ਘਿਰੀ ਹੈ। ਤਿੰਨ ਸਾਲ ਲੋਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਜਿਊਂਦੇ ਹੋਣ ਦਾ ਦਲਾਸਾ ਦੇ ਕੇ ਆਖਰ ਮੰਗਲਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਉਧਰ, ਬੀਜੇਪੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਅਕਲ ਤੋਂ ਪੈਦਲ ਹੈ? ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਭਾਰਤੀਆਂ ਦਾ ਡੇਟਾ ਚੋਰੀ ਹੋਣਾ ਕੋਈ ਛੋਟੀ ਗੱਲ ਨਹੀਂ। ਇਸ ਮੁੱਦੇ ਤੋਂ ਗੰਭੀਰਤਾ ਨਾਲ ਲੈਣਾ ਸਰਕਾਰ ਦਾ ਫਰਜ਼ ਹੈ।

https://twitter.com/ANI/status/976726418351689728