(Source: ECI/ABP News/ABP Majha)
ਫੇਸਬੁੱਕ ਵਿਵਾਦ 'ਤੇ ਕੰਪਨੀ ਕਰਮਚਾਰੀਆਂ ਵੱਲੋਂ ਕੰਪਨੀ ਨੂੰ ਚਿੱਠੀ, ਪਾਲਿਸੀ 'ਤੇ ਵੱਡੇ ਸਵਾਲ
'ਵਾਲ ਸਟ੍ਰੀਟ ਜਰਨਲ' ਵੱਲੋਂ ਰਿਪੋਰਟ ਪ੍ਰਕਾਸ਼ਤ ਕੀਤੇ ਜਾਣ ਮਗਰੋਂ ਵਿਸ਼ਵ 'ਚ ਵੱਡੇ ਪੱਧਰ ਦਾ ਸੋਸ਼ਲ ਨੈੱਟਵਰਕ ਫੇਸਬੁੱਕ ਪਬਲਿਕ ਰਿਲੇਸ਼ਨ 'ਤੇ ਸਿਆਸੀ ਸੰਕਟ ਨਾਲ ਜੂਝ ਰਿਹਾ ਹੈ।
ਨਵੀਂ ਦਿੱਲੀ: ਫੇਸਬੁੱਕ 'ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਫੇਸਬੁੱਕ ਦੇ ਕਰਮਚਾਰੀਆ ਵੱਲੋਂ ਅੰਦਰੂਨੀ ਪਾਲਿਸੀ 'ਤੇ ਸਵਾਲ ਚੁੱਕੇ ਗਏ ਹਨ। ਅਜਿਹੇ 'ਚ ਭਾਰਤ 'ਚ ਫੇਸਬੁੱਕ ਦੀ ਚੋਟੀ ਦੀ ਲੌਬਿੰਗ ਐਗਜ਼ੀਕਿਊਟਿਵ ਆਂਖੀ ਦਾਸ ਨੂੰ ਵੀ ਅੰਦਰਨੀ ਪੱਧਰ 'ਤੇ ਕਰਮਚਾਰੀਆਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਸਿਆਸੀ ਸਮੱਗਰੀ ਨੂੰ ਕਿਸ ਤਰ੍ਹਾਂ ਰੈਗੂਲੇਟ ਕੀਤਾ ਜਾਂਦਾ ਹੈ।
'ਵਾਲ ਸਟ੍ਰੀਟ ਜਰਨਲ' ਵੱਲੋਂ ਰਿਪੋਰਟ ਪ੍ਰਕਾਸ਼ਤ ਕੀਤੇ ਜਾਣ ਮਗਰੋਂ ਵਿਸ਼ਵ 'ਚ ਵੱਡੇ ਪੱਧਰ ਦਾ ਸੋਸ਼ਲ ਨੈੱਟਵਰਕ ਫੇਸਬੁੱਕ ਪਬਲਿਕ ਰਿਲੇਸ਼ਨ 'ਤੇ ਸਿਆਸੀ ਸੰਕਟ ਨਾਲ ਜੂਝ ਰਿਹਾ ਹੈ। ਦਰਅਸਲ ਹਾਲ ਹੀ 'ਚ 'ਵਾਲ ਸਟ੍ਰੀਟ' ਜਨਰਲ ਨੇ 'ਫੇਸਬੁੱਕ ਹੇਟ-ਸਪੀਚ ਰੂਲਜ਼ ਕੋਲਾਈਡ ਵਿਦ ਇੰਡੀਅਨ ਪੌਲੀਟਿਕਸ' ਸਿਰਲੇਖ ਹੇਠ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ 'ਚ ਲਿਖਿਆ ਸੀ ਕਿ ਫੇਸਬੁੱਕ ਬੀਜੇਪੀ ਨਾਲ ਜੁੜੇ ਸਿਆਸੀ ਲੀਡਰਾਂ ਦੇ ਮਾਮਲੇ 'ਚ ਨਰਮੀ ਦਿਖਾਉਂਦਾ ਹੈ।
ਨਿਊਜ਼ ਏਜੰਸੀ Reuters ਦੇ ਹਵਾਲੇ ਮੁਤਾਬਕ ਅਮਰੀਕਾ ਤੇ ਵਿਸ਼ਵ ਦੀਆਂ ਹੋਰ ਥਾਵਾਂ 'ਤੇ ਤਾਇਨਾਤ ਫੇਸਬੁੱਕ ਕਰਮਚਾਰੀ ਸਵਾਲ ਖੜੇ ਕਰ ਰਹੇ ਕਿ ਕੀ ਭਾਰਤੀ ਟੀਮ ਵੱਲੋਂ ਸਮੱਗਰੀ ਸਬੰਧੀ ਸਹੀ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਰਿਹਾ ਹੈ?
ਫੇਸਬੁੱਕ ਲੀਡਰਸ਼ਿਪ ਨੂੰ 11 ਕਰਮਚਾਰੀਆ ਵੱਲੋਂ ਲਿਖੀ ਖੁੱਲ੍ਹੀ ਚਿੱਠੀ 'ਚ ਮੰਗ ਕੀਤੀ ਕਿ ਉਹ 'ਮੁਸਲਿਮ ਵਿਰੋਧੀ ਕੱਟੜਤਾ' ਨੂੰ ਮੰਨਣ ਤੇ ਨਿੰਦਣ ਖ਼ਿਲਾਫ਼ ਆਪਣੀ ਨੀਤੀ ਨੂੰ ਹੋਰ ਵੀ ਸਪਸ਼ਟ ਕਰਨ। ਚਿੱਠੀ 'ਚ ਇਹ ਵੀ ਮੰਗ ਕੀਤੀ ਗਈ ਕਿ ਭਾਰਤ 'ਚ ਫੇਸਬੁੱਕ ਦੀ ਨੀਤੀਗਤ ਟੀਮ 'ਚ ਵੰਨ-ਸੁਵੰਨਤਾ ਯਕੀਨੀ ਬਣਾਈ ਜਾਵੇ।
ਚਿੱਠੀ 'ਚ ਲਿਖਿਆ ਗਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਦੁਖੀ ਤੇ ਨਿਰਾਸ਼ ਨਾ ਹੋਣਾ ਸੁਭਾਵਿਕ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਇਕੱਲੇ ਨਹੀਂ ਹਾਂ। ਪੂਰੀ ਕੰਪਨੀ 'ਚ ਕਰਮਚਾਰੀ ਕੁਝ ਇਸੇ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਨ।
ਹਾਲ ਹੀ ਦੇ ਸਾਲਾਂ 'ਚ ਫੇਸਬੁੱਕ 'ਤੇ ਫਰਜ਼ੀ ਖ਼ਬਰਾਂ, ਗੁੰਮਰਾਹਕੁੰਨ ਜਾਣਕਾਰੀ ਅਤੇ ਅਹਿੰਸਾ ਭਰਪੂਰ ਸਮੱਗਰੀ ਫੈਲਾਉਣ ਦੇ ਇਲਜ਼ਾਮ ਲੱਗਦੇ ਆਏ ਹਨ। ਹੁਣ 'ਵਾਲ ਸਟ੍ਰੀਟ ਜਰਨਲ' ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਅਨਖੀ ਦਾਸ ਨੇ ਭਾਰਤ 'ਚ ਸਟਾਫ ਨੂੰ ਕਿਹਾ ਸੀ ਕਿ 'ਬੀਜੇਪੀ ਦੇ ਲੀਡਰਾਂ 'ਤੇ ਨਿਯਮ ਲਾਗੂ ਕਰਨ ਨਾਲ ਦੇਸ਼ 'ਚ ਕਪੰਨੀ ਦੀਆਂ ਕਾਰੋਬਾਰੀ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚੇਗਾ।'
ਸੂਤਰਾਂ ਮੁਤਾਬਕ ਜੋ ਵੀ ਵਿਵਾਦ ਛਿੜਿਆ ਹੈ ਇਸ 'ਤੇ ਭਾਰਤ 'ਚ ਫੇਸਬੁੱਕ ਅਧਿਕਾਰੀਆਂ ਨੂੰ ਸਖ਼ਤ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਕਿ ਅਸਲ 'ਚ ਹੋਇਆ ਕੀ ਤੇ ਇਸ ਗੱਲ ਦੀ ਪੁਖ਼ਤਾ ਜਾਂਚ ਕੀਤੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਫੇਸਬੁੱਕ ਕਰਮਚਾਰੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਕੀ ਸਰਕਾਰੀ ਸਬੰਧਾਂ ਤੇ ਕੰਟੈਂਟ ਨੀਤੀਗਤ ਟੀਮ ਨੂੰ ਸਖਤੀ ਨਾਲ ਤੋੜਿਆ ਜਾਣਾ ਚਾਹੀਦਾ ਹੈ। ਇਸ ਸਬੰਧੀ ਇਕ ਅੰਦਰੂਨੀ ਬਹਿਸ ਛਿੜੀ ਹੋਈ ਹੈ।
ਵਿਵਾਦਾਂ 'ਚ ਆਉਣ ਮਗਰੋਂ ਫੇਸਬੁੱਕ ਦਾ ਜਵਾਬ
ਨਿਊਜ਼ ਏਜੰਸੀ Reuters ਦੇ ਮੁਤਾਬਕ ਫੇਸਬੁੱਕ ਇੰਡੀਆ ਦੇ ਹੈੱਡ ਅਜੀਤ ਮੋਹਨ ਨੇ ਵੀ ਆਂਖੀ ਦਾਸ ਦਾ ਬਚਾਅ ਕੀਤਾ ਹੈ। 'ਵਾਲ ਸਟ੍ਰੀਟ ਜਰਨਲ' ਦੇ ਲੇਖ ਤੋਂ ਬਾਅਦ ਉਨ੍ਹਾਂ ਕਿਹਾ ਕਿ WSJ ਦਾ ਲੇਖ ਸਾਡੇ ਗੁੰਝਲਦਾਰ ਮਸਲਿਆਂ ਨੂੰ ਦਰਸਾਉਂਦਾ ਨਹੀਂ ਹੈ ਜਿਸ ਦਾ ਸਾਨੂੰ ਹਰ ਰੋਜ਼ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਕੰਪਨੀ ਇਹ ਜਾਣਦੀ ਹੈ ਕਿ ਵਾਲ ਸਟ੍ਰੀਟ ਜਰਨਲ ਦੇ ਲੇਖ ਦਾ ਦਾਅਵਾ ਗਲਤ ਤੇ ਗੈਰ ਭਰੋਸੇਯੋਗ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ