ਬਿਨਾਂ ਚੋਣਾਂ ਜਿੱਤਿਆਂ ਕਦੋਂ ਤੱਕ ਬਣੇ ਰਹਿ ਸਕਦੇ ਪ੍ਰਧਾਨ ਮੰਤਰੀ? ਜਾਣ ਲਓ ਕੀ ਕਹਿੰਦਾ ਸੰਵਿਧਾਨ
PM Without Polls: ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਲਈ ਆਗੂਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ। ਪਰ ਕੀ ਕੋਈ ਬਿਨਾਂ ਚੋਣਾਂ ਲੜੇ ਅਤੇ ਜਿੱਤੇ ਪ੍ਰਧਾਨ ਮੰਤਰੀ ਚੁਣਿਆ ਜਾ ਸਕਦਾ ਹੈ? ਆਓ ਜਾਣਦੇ ਹਾਂ ਇਸ ਬਾਰੇ

ਹਰ ਵਾਰ ਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜਿੱਤਣ ਲਈ ਸਿਆਸੀ ਆਗੂ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਾਉਂਦੇ ਹਨ ਭਾਵੇਂ ਉਹ ਪ੍ਰਧਾਨ ਮੰਤਰੀ ਦੀ ਚੋਣ ਹੋਵੇ ਜਾਂ ਫਿਰ ਮੁੱਖ ਮੰਤਰੀ ਦੀ। ਆਮਤੌਕ ‘ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸੰਸਦ ਦੇ ਦੋਵੇਂ ਸਦਨਾਂ (ਲੋਕਸਭਾ ਅਤੇ ਰਾਜਸਭਾ) ਦਾ ਮੈਂਬਰ ਹੋਣ ‘ਤੇ ਹੀ ਕੋਈ ਪ੍ਰਧਾਨ ਮੰਤਰੀ ਬਣ ਸਕਦਾ ਹੈ। ਪਰ ਅਜਿਹਾ ਨਹੀਂ ਹੁੰਦਾ ਹੈ, ਦੇਸ਼ ਵਿੱਚ ਕਈ ਅਜਿਹੇ ਲੋਕ ਵੀ ਹਨ, ਜਿਹੜੇ ਲੋਕ ਸਭਾ ਦੇ ਮੈਂਬਰ ਨਹੀਂ ਹਨ ਪਰ ਫਿਰ ਵੀ ਉਹ ਪ੍ਰਧਾਨ ਮੰਤਰੀ ਬਣੇ ਹਨ।
ਕਿਵੇਂ ਬਣਦੇ ਪ੍ਰਧਾਨ ਮੰਤਰੀ?
ਪ੍ਰਧਾਨ ਮੰਤਰੀ ਬਣਨ ਲਈ ਸਭ ਤੋਂ ਵੱਡੀ ਸ਼ਰਤ ਇਹ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਲਈ ਉਮੀਦਵਾਰ ਦੋਵਾਂ ਸਦਨਾਂ ਦਾ ਮੈਂਬਰ ਹੋਣਾ ਚਾਹੀਦਾ ਹੈ। ਲੋਕ ਸਭਾ ਵਿੱਚ 545 ਸੰਸਦ ਮੈਂਬਰ ਹਨ, ਜਿਨ੍ਹਾਂ ਨੂੰ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਜਦੋਂ ਕਿ ਰਾਜ ਸਭਾ ਵਿੱਚ ਮੈਂਬਰਾਂ ਦੀ ਚੋਣ ਜਨਤਕ ਪ੍ਰਤੀਨਿਧੀਆਂ ਦੀਆਂ ਵੋਟਾਂ ਜਾਂ ਸਮਰਥਨ ਨਾਲ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਬਣਨ ਲਈ, ਲੋਕ ਸਭਾ ਵਿੱਚ ਘੱਟੋ-ਘੱਟ 50% ਸਮਰਥਨ ਹੋਣਾ ਚਾਹੀਦਾ ਹੈ। ਜੇਕਰ ਕਿਸੇ ਕਾਰਨ ਕਰਕੇ ਪ੍ਰਧਾਨ ਮੰਤਰੀ ਲੋਕ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨ ਵਿੱਚ ਅਸਮਰੱਥ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਅਸਤੀਫਾ ਦੇਣਾ ਪੈਂਦਾ ਹੈ।
ਚੋਣ ਜਿੱਤੇ ਬਿਨਾਂ ਕੋਈ ਪ੍ਰਧਾਨ ਮੰਤਰੀ ਕਿਵੇਂ ਬਣ ਸਕਦਾ ਹੈ?
ਇੰਦਰਾ ਗਾਂਧੀ, ਐਚਡੀ ਦੇਵਗੌੜਾ, ਇੰਦਰ ਕੁਮਾਰ ਗੁਜਰਾਲ ਅਤੇ ਮਨਮੋਹਨ ਸਿੰਘ ਕੁਝ ਅਜਿਹੇ ਨਾਮ ਹਨ ਜੋ ਰਾਜ ਸਭਾ ਦੇ ਮੈਂਬਰ ਹੁੰਦਿਆਂ ਹੋਇਆਂ ਹੀ ਪ੍ਰਧਾਨ ਮੰਤਰੀ ਬਣੇ। ਭਾਵ ਉਹ ਚੋਣ ਜਿੱਤੇ ਬਿਨਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ, ਪਰ ਕਿਵੇਂ? ਇਸ ਲਈ ਕੀ ਨਿਯਮ ਹਨ? ਇਸ ਲਈ ਨਿਯਮ ਇਹ ਹੈ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਜਾਂ ਕੋਈ ਹੋਰ ਮੰਤਰੀ ਸੰਸਦ ਮੈਂਬਰ ਬਣੇ ਬਿਨਾਂ ਛੇ ਮਹੀਨਿਆਂ ਤੱਕ ਅਹੁਦੇ 'ਤੇ ਰਹਿ ਸਕਦਾ ਹੈ, ਪਰ ਉਸਨੂੰ ਛੇ ਮਹੀਨਿਆਂ ਦੇ ਅੰਦਰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਪਵੇਗਾ। ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ ਅਸਤੀਫਾ ਦੇਣਾ ਪਵੇਗਾ। ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਹਰ ਵਾਰ ਤੁਸੀਂ ਛੇ ਮਹੀਨਿਆਂ ਲਈ ਸਦਨ ਦੇ ਮੈਂਬਰ ਨਾ ਰਹਿੰਦਿਆਂ ਹੋਇਆਂ ਵੀ ਮੰਤਰੀ ਦੇ ਅਹੁਦੇ ‘ਤੇ ਰਹਿ ਸਕੋਗੇ।
ਇੰਦਰਾ ਗਾਂਧੀ ਪਹਿਲੀ ਨੇਤਾ ਸੀ ਜੋ ਲੋਕ ਸਭਾ ਚੋਣਾਂ ਜਿੱਤੇ ਬਿਨਾਂ ਪ੍ਰਧਾਨ ਮੰਤਰੀ ਬਣੀ
ਇੰਦਰਾ ਗਾਂਧੀ ਦੇਸ਼ ਦੀ ਪਹਿਲੀ ਨੇਤਾ ਸੀ ਜੋ ਲੋਕ ਸਭਾ ਮੈਂਬਰ ਨਾ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਬਣੀ ਸੀ। ਦਰਅਸਲ, 1966 ਵਿੱਚ, ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਉਸ ਸਮੇਂ, ਇੰਦਰਾ ਗਾਂਧੀ ਰਾਜ ਸਭਾ ਮੈਂਬਰ ਸੀ ਅਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਹਾਲਾਂਕਿ, 1967 ਵਿੱਚ ਉਨ੍ਹਾਂ ਨੇ ਲੋਕ ਸਭਾ ਚੋਣਾਂ ਜਿੱਤੀਆਂ ਅਤੇ ਸੰਸਦ ਮੈਂਬਰ ਬਣ ਗਈ। ਇਸੇ ਤਰ੍ਹਾਂ, 1996 ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ, ਐੱਚ.ਜੀ. ਦੇਵਗੌੜਾ ਨੇ ਲਗਭਗ ਇੱਕ ਸਾਲ ਲਈ ਪਹਿਲੀ ਸੰਯੁਕਤ ਮੋਰਚਾ ਸਰਕਾਰ ਦੀ ਅਗਵਾਈ ਕੀਤੀ ਅਤੇ ਇੱਕ ਸਾਲ ਲਈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਦੇਵਗੌੜਾ ਰਾਜ ਸਭਾ ਮੈਂਬਰ ਬਣੇ। ਇਸ ਤੋਂ ਪਹਿਲਾਂ ਉਹ ਕਰਨਾਟਕ ਦੇ ਮੁੱਖ ਮੰਤਰੀ ਸਨ।






















