ਪੜਚੋਲ ਕਰੋ
Advertisement
ਡੀਸੀਪੀ ਵਿਕਰਮ ਸਿੰਘ ਨੇ ਖ਼ੁਦ ਨੂੰ ਮਾਰੀ ਗੋਲੀ
ਫਰੀਦਾਬਾਦ ਦੇ ਡੀਸੀਪੀ ਐਨਆਈਟੀ ਵਿਕਰਮਜੀਤ ਸਿੰਘ ਕਪੂਰ ਨੇ ਬੁੱਧਵਾਰ ਸਵੇਰੇ ਕਥਿਤ ਤੌਰ 'ਤੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖ਼ਬਰ ਹੈ ਕਿ ਡੀਸੀਪੀ ਉਸ ਵੇਲ਼ੇ ਆਪਣੇ ਘਰ ਵਿੱਚ ਹੀ ਮੌਜੂਦ ਸਨ, ਜਦੋਂ ਉਨ੍ਹਾਂ ਆਪਣੀ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰੀ। ਵਿਕਰਮਜੀਤ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਫਰੀਦਾਬਾਦ ਦੇ ਸੈਕਟਰ-30 ਦੀ ਪੁਲਿਸ ਕਾਲੋਨੀ ਵਿੱਚ ਰਹਿੰਦੇ ਸਨ। ਉਹ ਅਗਲੇ ਹੀ ਸਾਲ ਰਿਟਾਇਰ ਹੋਣ ਵਾਲੇ ਸਨ।
ਫਰੀਦਾਬਾਦ: ਫਰੀਦਾਬਾਦ ਦੇ ਡੀਸੀਪੀ ਐਨਆਈਟੀ ਵਿਕਰਮਜੀਤ ਸਿੰਘ ਕਪੂਰ ਨੇ ਬੁੱਧਵਾਰ ਸਵੇਰੇ ਕਥਿਤ ਤੌਰ 'ਤੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖ਼ਬਰ ਹੈ ਕਿ ਡੀਸੀਪੀ ਉਸ ਵੇਲ਼ੇ ਆਪਣੇ ਘਰ ਵਿੱਚ ਹੀ ਮੌਜੂਦ ਸਨ, ਜਦੋਂ ਉਨ੍ਹਾਂ ਆਪਣੀ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰੀ। ਵਿਕਰਮਜੀਤ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਫਰੀਦਾਬਾਦ ਦੇ ਸੈਕਟਰ-30 ਦੀ ਪੁਲਿਸ ਕਾਲੋਨੀ ਵਿੱਚ ਰਹਿੰਦੇ ਸਨ। ਉਹ ਅਗਲੇ ਹੀ ਸਾਲ ਰਿਟਾਇਰ ਹੋਣ ਵਾਲੇ ਸਨ।
ਦੱਸ ਦਈਏ ਕਿ ਸਾਲ 2017 ਵਿੱਚ ਵਿਕਰਮਜੀਤ ਕਪੂਰ ਨੂੰ ਆਈਪੀਐਸ ਰੈਂਕ ਮਿਲਿਆ ਸੀ। ਜਦੋਂ ਕਿ ਬੀਤੇ ਸਾਲ ਉਨ੍ਹਾਂ ਬਤੌਰ ਡੀਸੀਪੀ ਐਨਆਈਟੀ (ਨਿਊ ਇੰਡਸਟ੍ਰੀਅਲ ਟਾਊਨ) ਇੱਥੇ ਅਹੁਦਾ ਸੰਭਾਲਿਆ ਸੀ। ਇਸ ਤੋਂ ਕੁਝ ਸਾਲ ਪਹਿਲਾਂ ਹੀ ਉਹ ਇੱਥੇ ਏਸੀਪੀ (ਟ੍ਰੈਫਿਕ) ਤੇ ਏਸੀਪੀ ਐਨਆਈਟੀ ਵਜੋਂ ਕੰਮ ਕਰ ਚੁੱਕੇ ਸਨ।
ਇਹ ਘਟਨਾ ਬੁੱਧਵਾਰ ਸਵੇਰੇ 6 ਵਜੇ ਹੋਈ ਤੇ ਗੋਲੀ ਦੀ ਆਵਾਜ਼ ਸੁਣਕੇ ਕਪੂਰ ਦੀ ਪਤਨੀ ਤੁਰੰਤ ਕਮਰੇ ਵੱਲ ਦੌੜੀ। ਕਮਰੇ ਵਿੱਚ ਕਪੂਰ ਬੈੱਡ ਉੱਤੇ ਡਿੱਗੇ ਪਏ ਸਨ, ਜਿਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ, ਜਦੋਂਕਿ ਕਪੂਰ ਵੱਲੋਂ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸੱਕਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement