ਖਰਗਾਪੁਰ ਤਹਿਸੀਲਦਾਰ ਸੁਨੀਲ ਵਰਮਾ ਇਸ ਕਿਸਾਨ ਤੋਂ ਜ਼ਮੀਨ ਦੇ ਫੇਰਬਦਲ ਦੇ ਇਵਜ਼ ਵਿੱਚ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸੀ ਜਿਨ੍ਹਾਂ ਵਿੱਚੋਂ ਤਹਿਸੀਲਦਾਰ ਨੇ ਕਿਸਾਨ ਕੋਲੋਂ 50 ਹਜ਼ਾਰ ਰੁਪਏ ਪਹਿਲਾਂ ਹੀ ਵਸੂਲ ਕਰ ਲਏ ਸੀ।
ਇਸ ਦੇ ਬਾਅਦ ਜਦੋਂ ਤਹਿਸੀਲਦਾਰ ਨੇ ਫਿਰ ਕਿਸਾਨ ਤੋਂ ਬਾਕੀ 50 ਹਜ਼ਾਰ ਰੁਪਏ ਮੰਗੇ ਤਾਂ ਕਿਸਾਨ ਨੇ ਗੁੱਸੇ ਵਿੱਚ ਤਹਿਸੀਲ ਆ ਕੇ ਤਹਿਸੀਲਦਾਰ ਦੀ ਗੱਡੀ ਨਾਲ ਆਪਣੀ ਮੱਝ ਬੰਨ੍ਹ ਦਿੱਤੀ। ਉਸ ਕੋਲ ਪੈਸੇ ਨਹੀਂ ਸੀ ਇਸ ਲਈ ਉਸ ਨੇ 50 ਹਜ਼ਾਰ ਦੀ ਥਾਂ ਬਤੌਰ ਰਿਸ਼ਵਤ ਆਪਣੀ ਮੱਝ ਹੀ ਤਹਿਸਾਲਦਾਰ ਨੂੰ ਸੌਪ ਦਿੱਤੀ।
ਇਸ ਘਟਨਾ ਬਾਅਦ ਤਹਿਸੀਲ ਵਿੱਚ ਲੋਕਾਂ ਦਾ ਇਕੱਠ ਜੁੜ ਗਿਆ। ਮਾਮਲੇ ’ਤੇ ਉੱਥੋਂ ਦੀ SDM ਵੰਦਨਾ ਰਾਜਪੂਤ ਨੇ ਕਿਸਾਨ ਨੂੰ ਮੁਲਜ਼ਮ ਅਧਿਕਾਰੀ ਖਿਲਾਫ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਹੈ। ਹੁਣ ਵਿਭਾਗ ਮਾਮਲੇ ਦੀ ਜਾਂਚ ਕਰੇਗਾ।