ਪੜਚੋਲ ਕਰੋ

ਮਨਜਿੰਦਰ ਸਿਰਸਾ ਦੇ BJP 'ਚ ਸ਼ਾਮਲ ਹੋਣ ਤੋਂ ਭੜਕੇ ਕਿਸਾਨ, ਪੁਤਲਾ ਫੂਕ ਕੇ ਰੋਸ ਮੁਜ਼ਾਹਰਾ

ਕਿਸਾਨ ਆਪਣੀਆਂ ਹੋਰ ਜ਼ਰੂਰੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਬੀਤੇ ਕੱਲ੍ਹ ਮਨਜਿੰਦਰ ਸਿਰਸਾ ਵੱਲੋਂ ਅਕਾਲੀ ਦਲ ਛੱਡ ਬੀਜੇਪੀ ਵਿੱਚ ਸ਼ਾਮਲ ਹੋਣ ‘ਤੇ ਕਿਸਾਨਾਂ ਅੰਦਰ ਭਾਰੀ ਰੋਹ ਤੇ ਗੁੱਸਾ ਹੈ।

ਸੋਨੀਪਤ: ਵਿਵਾਦਤ ਖੇਤੀ ਕਾਨੂੰਨਾਂ ਦੇ ਰੱਦ ਹੋਣ ਮਗਰੋਂ ਕਿਸਾਨ ਆਪਣੀਆਂ ਹੋਰ ਜ਼ਰੂਰੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਬੀਤੇ ਕੱਲ੍ਹ ਮਨਜਿੰਦਰ ਸਿਰਸਾ ਵੱਲੋਂ ਅਕਾਲੀ ਦਲ ਛੱਡ ਬੀਜੇਪੀ ਵਿੱਚ ਸ਼ਾਮਲ ਹੋਣ ‘ਤੇ ਕਿਸਾਨਾਂ ਅੰਦਰ ਭਾਰੀ ਰੋਹ ਤੇ ਗੁੱਸਾ ਹੈ। ਇਸੇ ਲਈ ਅੱਜ ਕਿਸਾਨਾਂ ਨੇ ਸਿੰਘੂ ਬਾਰਡਰ ‘ਤੇ ਸਟੇਜ ਨੇੜੇ ਸਿਰਸਾ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ।

ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸੀ। ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਬੀਜੇਪੀ ਦਾ ਪੱਲਾ ਫੜ੍ਹ ਲਿਆ। ਕਿਸਾਨ ਵੱਲੋਂ ਸਿਰਸਾ ‘ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ 26 ਜਨਵਰੀ ਨੂੰ ਜੋ ਵੀ ਦਿੱਲੀ ਵਿੱਚ ਹੋਇਆ, ਸਿਰਸਾ ਨੇ ਜਾਣਬੁਝ ਕਿ ਉਸ ਦਾ ਵੀਡੀਓ ਬਣਾਇਆ ਸੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਐਮਐਸਪੀ 'ਤੇ ਗਾਰੰਟੀ ਤੇ ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਅੰਦੋਲਨ ਖ਼ਤਮ ਨਹੀਂ ਹੋਵੇਗਾ। ਜੇਕਰ ਕਿਸੇ ਹੋਰ ਕਿਸਾਨ ਆਗੂ ਨੇ ਅਜਿਹਾ ਕੀਤਾ ਤਾਂ ਉਸ ਦੇ ਘਰ ਨੂੰ ਤਾਲਾ ਲਗਾ ਦਿੱਤਾ ਜਾਏਗਾ।

ਮਨਜਿੰਦਰ ਸਿਰਸਾ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕਿਸਾਨ ਲਗਾਤਾਰ ਗੁੱਸੇ 'ਚ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਭਾਜਪਾ ਦਾ ਮੈਂਬਰ ਹੈ, ਪਰ ਉਹ ਇਸ ਤੋਂ ਇਨਕਾਰ ਕਰਦਾ ਸੀ ਤੇ ਹੁਣ ਉਸ ਨੇ ਇਹ ਸਾਬਤ ਕਰ ਦਿੱਤਾ ਹੈ। ਉਹ ਜਾਣਬੁੱਝ ਕੇ 26 ਜਨਵਰੀ ਨੂੰ ਕਿਸਾਨਾਂ ਦੇ ਨਾਲ ਖੜ੍ਹਾ ਸੀ ਤੇ ਉਸ ਦੀ ਵੀਡੀਓ ਬਣਾਈ ਗਈ ਸੀ। ਕੁਝ ਕਿਸਾਨਾਂ ਨੇ ਦੱਸਿਆ ਕਿ ਉਹ ਆਪਣਾ ਰੋਸ ਜ਼ਾਹਰ ਕਰਨ ਲਈ ਜੰਜ਼ੀਰਾਂ ਬੰਨ੍ਹ ਕੇ ਨਾਲ ਦਿੱਲੀ ਗਿਆ ਸੀ ਪਰ ਉਸ ਨੂੰ ਦਿੱਲੀ ਗੁਰਦੁਆਰਾ ਸਾਹਿਬ 'ਚ ਪੁਲਿਸ ਨੇ ਫੜ ਲਿਆ ਤੇ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਕੋਈ ਵੀ ਮੈਂਬਰ ਉਨ੍ਹਾਂ ਨੂੰ ਮਿਲਣ ਨਹੀਂ ਆਇਆ।

ਕਿਸਾਨਾਂ ਨੇ ਕਿਹਾ ਕਿ ਉਹ ਭਾਜਪਾ ਦਾ ਹੀ ਏਜੰਟ ਹੈ ਤੇ ਉਸ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਇਹ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੋਸ ਵਜੋਂ ਉਸ ਦਾ ਪੁਤਲਾ ਫੂਕਿਆ ਹੈ। ਜਿੰਨੀ ਦੇਰ ਦੀ MSP ਦੀ ਗਾਰੰਟੀ ਤੇ ਕਿਸਾਨਾਂ ਦੇ ਹੋਰ ਮਸਲੇ ਹੱਲ ਨਹੀਂ ਹੁੰਦੇ ਉਹ ਪਿੱਛੇ ਨਹੀਂ ਹਟਣਗੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਕਿਸਾਨ ਆਗੂ ਅੰਦੋਲਨ ਖਤਮ ਕਰਨ ਜਾਂ ਮਨਜਿੰਦਰ ਸਿੰਘ ਸਿਰਸਾ ਵਾਂਗ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਹਿੰਦਾ ਹੈ ਤਾਂ ਅਸੀਂ ਉਸ ਦੇ ਘਰ ਨੂੰ ਤਾਲਾ ਲਗਾ ਦੇਵਾਂਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
Weather Report: ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Coronavirus New Variant: ਕੋਰੋਨਾਵਾਇਰਸ ਦੇ ਨਵੇਂ ਵੈਰਿਏਂਟ ਨੇ ਫੈਲਾਈ ਦਹਿਸ਼ਤ, ਖਤਰੇ 'ਚ 23 ਦੇਸ਼; ਜਾਣੋ ਪੁਰਾਣੇ ਨਾਲੋਂ ਕਿੰਨਾ ਖਤਰਨਾਕ? 'ਸਿਕਾਡਾ' ਨੂੰ ਲੈ ਫੈਲਿਆ ਡਰ...
ਕੋਰੋਨਾਵਾਇਰਸ ਦੇ ਨਵੇਂ ਵੈਰਿਏਂਟ ਨੇ ਫੈਲਾਈ ਦਹਿਸ਼ਤ, ਖਤਰੇ 'ਚ 23 ਦੇਸ਼; ਜਾਣੋ ਪੁਰਾਣੇ ਨਾਲੋਂ ਕਿੰਨਾ ਖਤਰਨਾਕ? 'ਸਿਕਾਡਾ' ਨੂੰ ਲੈ ਫੈਲਿਆ ਡਰ...

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
ਵੱਡਾ ਝਟਕਾ! 218 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਜਾਣੋ ਆਪਣੇ ਸ਼ਹਿਰ ਵਿੱਚ ਨਵੀਆਂ ਕੀਮਤਾਂ
ਵੱਡਾ ਝਟਕਾ! 218 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਜਾਣੋ ਆਪਣੇ ਸ਼ਹਿਰ ਵਿੱਚ ਨਵੀਆਂ ਕੀਮਤਾਂ
Embed widget