![ABP Premium](https://cdn.abplive.com/imagebank/Premium-ad-Icon.png)
ਕਿਸਾਨਾਂ ਵੱਲੋਂ ਅੱਜ ਦੇਸ਼ਭਰ 'ਚ ਚੱਕਾ ਜਾਮ, ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਕੁਝ ਅਹਿਮ ਗੱਲਾਂ
ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ। ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰੀ ਅਫਸਰਾਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਕਿਸੇ ਵੀ ਟਕਰਾਅ ਵਿੱਚ ਹਿੱਸਾ ਨਾ ਲੈਣ।
![ਕਿਸਾਨਾਂ ਵੱਲੋਂ ਅੱਜ ਦੇਸ਼ਭਰ 'ਚ ਚੱਕਾ ਜਾਮ, ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਕੁਝ ਅਹਿਮ ਗੱਲਾਂ Farmers Chakka Jam Road Blocks in country today guidelines from Farmers organizations ਕਿਸਾਨਾਂ ਵੱਲੋਂ ਅੱਜ ਦੇਸ਼ਭਰ 'ਚ ਚੱਕਾ ਜਾਮ, ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਕੁਝ ਅਹਿਮ ਗੱਲਾਂ](https://static.abplive.com/wp-content/uploads/sites/5/2021/02/06135052/chakka-jam.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਦੇਸ਼ਭਰ 'ਚ ਚੱਕਾ ਜਾਮ ਹੈ। ਦਿੱਲੀ, ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਦੇਸ਼ 'ਚ ਸੜਕਾਂ 'ਤੇ ਕਿਸਾਨ ਚੱਕਾ ਜਾਮ ਕਰਨਗੇ। ਕਿਸਾਨਾਂ ਨੇ ਦੇਸ਼ ਦੇ ਕੌਮੀ ਤੇ ਸਟੇਟ ਹਾਈਵੇਅ ਬੰਦ ਕਰਕੇ ਸਾਰੇ ਬਾਰਡਰਾ 'ਤੇ ਸ਼ਾਂਤੀਪੂਰਵਕ ਬੈਠੇ ਰਹਿਣ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿਚ ਕੁਝ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਵਿੱਚ ਸਾਡਾ ਸਹਿਯੋਗ ਕਰਨ।
ਹਿਦਾਇਤਾਂ ਮੁਤਾਬਕ ਦੇਸ਼ ਭਰ ਦੇ ਕੌਮੀ ਤੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ।
ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ। ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰੀ ਅਫਸਰਾਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਕਿਸੇ ਵੀ ਟਕਰਾਅ ਵਿੱਚ ਹਿੱਸਾ ਨਾ ਲੈਣ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਅੰਦਰ ਕੋਈ ਚੱਕਾ ਜਾਮ ਪ੍ਰੋਗਰਾਮ ਨਹੀਂ ਹੋਵੇਗਾ। ਕਿਉਂਕਿ ਸਾਰੇ ਧਰਨਿਆਂ ਕਰਕੇ ਪਹਿਲਾਂ ਹੀ ਇਕ ਚੱਕਾ ਜਾਮ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਥੇ ਪਹਿਲਾਂ ਹੀ ਧਰਨੇ ਲੱਗੇ ਹੋਏ ਉਹ ਥਾਵਾਂ ਛੱਡ ਕੇ ਦਿੱਲੀ ਵਿੱਚ ਦਾਖਲ ਹੋਣ ਲਈ ਸਾਰੀਆਂ ਸੜਕਾਂ ਖੁੱਲੀਆਂ ਰਹਿਣਗੀਆਂ।
ਚੱਕਾ ਜਾਮ ਪ੍ਰੋਗਰਾਮ 3 ਵੱਜ ਕੇ 1 ਮਿੰਟ ਤੱਕ ਵਾਹਨ ਦਾ ਹੌਰਨ ਵਜਾਕੇ ਕਿਸਾਨਾਂ ਏਕਤਾ ਦਾ ਸੰਦੇਸ਼ਾਂ ਦਿੰਦਿਆ ਹੋਇਆ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਵੀ ਦੁਪਹਿਰ 3 ਵਜੇ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ ਤਾਂ ਜੋ ਉਹ ਅੰਨਦਾਤਾ ਨਾਲ ਆਪਣਾ ਸਮਰਥਨ ਅਤੇ ਏਕਤਾ ਦਾ ਇਜ਼ਹਾਰ ਕਰਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)