(Source: ECI/ABP News)
Farmers Leader: ਕਿਸਾਨ ਅੰਦੋਲਨ ਨੇ ਪਿੰਡਾਂ ਵਿਚ ਕੋਰੋਨਾ ਫੈਲਾਉਣ ਦੇ ਦੋਸ਼ਾਂ ਬਾਰੇ ਬੋਲਿਆ
Farmers Protest: ਕਿਸਾਨ ਆਗੂ ਗੁਰਨਾਮ ਚਢੂਨੀ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਡਰ ਸੀ ਕਿ ਇਹ ਸਰਕਾਰ ਕੋਰੋਨਾ ਦੇ ਨਾਂ ‘ਤੇ ਕਿਸਾਨਾਂ ਨੂੰ ਬਦਨਾਮ ਕਰੇਗੀ, ਕਿਉਂਕਿ ਉਨ੍ਹਾਂ ਨੇ ਤਬਲੀਕੀ ਨੂੰ ਬਦਨਾਮ ਕੀਤਾ ਸੀ। ਹੁਣ ਕੋਰੋਨਾ ਦੇ ਨਾਂ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
![Farmers Leader: ਕਿਸਾਨ ਅੰਦੋਲਨ ਨੇ ਪਿੰਡਾਂ ਵਿਚ ਕੋਰੋਨਾ ਫੈਲਾਉਣ ਦੇ ਦੋਸ਼ਾਂ ਬਾਰੇ ਬੋਲਿਆ Farmers Leaderੇ spoke about the allegations of spreading corona in the villages Farmers Leader: ਕਿਸਾਨ ਅੰਦੋਲਨ ਨੇ ਪਿੰਡਾਂ ਵਿਚ ਕੋਰੋਨਾ ਫੈਲਾਉਣ ਦੇ ਦੋਸ਼ਾਂ ਬਾਰੇ ਬੋਲਿਆ](https://feeds.abplive.com/onecms/images/uploaded-images/2021/05/14/537958d9d64dd0683e154b66806d4ec5_original.jpg?impolicy=abp_cdn&imwidth=1200&height=675)
ਸੋਨੀਪਤ: ਕਿਸਾਨ ਸੰਗਠਨਾਂ ਦੇ ਅੰਦੋਲਨ ਦੀ ਦ੍ਰਿੜਤਾ ਕਾਰਨ ਹਰਿਆਣੇ ਦੇ ਪਿੰਡਾਂ ਵਿੱਚ ਕੋਰੋਨਾ ਦੇ ਸੰਕਰਮ ਫੈਲਣ ਦੇ ਦੋਸ਼ਾਂ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਹੈ। ਟਿਕੈਤ ਨੇ ਸ਼ੁੱਕਰਵਾਰ ਨੂੰ ਕਿਹਾ, “ਹੁਣ ਕੋਰੋਨਾ ਤੋਂ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਸਰਕਾਰ ਇਸ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਪਿੰਡਾਂ ਵਿੱਚ ਘਰ-ਘਰ ਲੋਕ ਬਿਮਾਰ ਹਨ, ਪਰ ਕੋਈ ਵੇਖਣ ਵਾਲਾ ਨਹੀਂ ਹੈ। ਸਰਕਾਰ ਨੇ ਪਿੰਡਾਂ ਨੂੰ ਰੱਬ ਭਰੋਸਾ ਛੱਡ ਦਿੱਤਾ। ਸਰਕਾਰ ਅਸਫਲ ਰਹੀ।"
ਸਰਕਾਰ ਦੇ ਦੋਸ਼ਾਂ ਦਾ ਕਿਸਾਨ ਆਗੂ ਦਾ ਜਵਾਬ
ਟਿਕੈਤ ਨੇ ਕਿਹਾ, “ਅਸਫਲ ਸਰਕਾਰ ਹੋਈ ਅਤੇ ਹੁਣ ਤੁਸੀਂ (ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ) ਇਸ ਦਾ ਠਿਕਰਾ ਅੰਦੋਲਨਕਾਰੀਆਂ 'ਤੇ ਭਨਣਾ ਚਾਹੁੰਦੀ ਹੈ। ਉਨ੍ਹਾਂ ਕੋਲ ਕੁਝ ਹੋਰ ਨਹੀਂ ਰਿਹਾ। ਹੋਰ ਕੁਝ ਨਹੀਂ ਹੋ ਰਿਹਾ ਤਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰੋ। ਮੈਂ ਪੁੱਛਦਾ ਹਾਂ ਕਿ ਕੀ ਸਾਰੇ ਦੇਸ਼ ਦੇ ਲੋਕ ਇਥੋਂ ਗਏ?”
ਕਿਸਾਨ ਆਗੂ ਗੁਰਨਾਮ ਚਢੂਨੀ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਡਰ ਸੀ ਕਿ ਇਹ ਸਰਕਾਰ ਕੋਰੋਨਾ ਦੇ ਨਾਂ ‘ਤੇ ਕਿਸਾਨਾਂ ਨੂੰ ਬਦਨਾਮ ਕਰੇਗੀ, ਕਿਉਂਕਿ ਉਨ੍ਹਾਂ ਨੇ ਤਬਲੀਕੀ ਨੂੰ ਬਦਨਾਮ ਕੀਤਾ ਸੀ। ਹੁਣ ਕੋਰੋਨਾ ਦੇ ਨਾਂ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਦੋਂ ਕਿ ਕੋਰੋਨਾ ਕਿਸਾਨ ਅੰਦੋਲਨ ਕਰਕੇ ਨਹੀਂ ਫੈਲਿਆ। ਜਦੋਂ ਕਿਸਾਨ ਅੰਦੋਲਨ ਦੇ ਵਿਚਕਾਰ ਕੋਰੋਨਾ ਨਹੀਂ ਫੈਲਿਆ ਤਾਂ ਇਥੋਂ ਜਾਣ ਤੋਂ ਬਾਅਦ ਇਹ ਪਿੰਡ ਵਿਚ ਕਿਵੇਂ ਫੈਲਿਆ?
ਉਨ੍ਹਾਂ ਅੱਗੇ ਕਿਹਾ ਕਿ ਹਰ ਹੋਜ਼ ਦਿੱਲੀ ਦੇ ਨੇੜਲੇ ਖੇਤਰਾਂ ਚੋਂ ਲੋਕ ਦਿੱਲੀ ਨੌਕਰੀ ਲਈ ਆ ਰਹੇ ਹਨ ਕੀਤੇ ਨਾ ਕੀਤੇ ਕੋਰੋਨਾ ਉਨ੍ਹਾਂ ਤੋਂ ਫੈਲਿਆ ਹੋ ਸਕਦਾ ਹੈ। ਇਹ ਸਰਕਾਰ ਦੀ ਨਾਕਾਮੀ ਕਾਰਨ ਕੋਰੋਨਾ ਫੈਲ ਰਿਹਾ ਹੈ। ਸਰਕਾਰ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕੀ ਅਤੇ 3 ਕਰੋੜ ਰੁਪਏ ਪ੍ਰਤੀ ਦਿਨ ਪ੍ਰਧਾਨ ਮੰਤਰੀ ਦੇ ਇਸ਼ਤਿਹਾਰ 'ਤੇ ਖਰਚ ਕੀਤੇ ਜਾਂਦੇ ਹਨ। ਨਾਲ ਹੀ ਚਢੂਨੀ ਨੇ ਕਿਹਾ ਕਿ ਸ਼ਮਸ਼ਾਨਘਾਟ ਵਿਖੇ ਸਸਕਾਰ ਲਈ 12000 ਰੁਪਏ ਵੀ ਲਏ ਜਾ ਰਹੇ ਹਨ। ਅੰਤਿਮ ਸੰਸਕਾਰ ਕਰਨ ਲਈ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ, ਇਸੇ ਲਈ ਉਹ ਗੰਗਾ ਵਿਚ ਲਾਸ਼ਾਂ ਨੂੰੰ ਵਹਾ ਰਹੇ ਹਨ। ਤੇ ਸਰਕਾਰ ਹੁਣ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਇਸ ਨੂੰ ਕਿਸਾਨਾਂ 'ਤੇ ਥੋਪ ਰਹੀ ਹੈ।
ਖਾਸ ਗੱਲ ਇਹ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ, ਸਿਹਤ ਅਤੇ ਗ੍ਰਹਿ ਮੰਤਰੀ ਤੋਂ ਲੈ ਕੇ ਖੇਤੀਬਾੜੀ ਮੰਤਰੀ ਤੱਕ ਹਰ ਕੋਈ ਕਹਿ ਰਿਹਾ ਹੈ ਕਿ ਖੇਤੀ ਕਾਨੂੰਨਾਂ ਦਾ ਜ਼ਿੱਦ ਕਰਕੇ ਵਿਰੋਧ ਕਰਨ ਵਾਲੇ ਅੰਦੋਲਨਕਾਰੀ ਲੋਕਾਂ ਕਾਰਨ ਸੂਬੇ ਵਿੱਚ ਕੋਰੋਨਾ ਮਾਮਲੇ ਵਧੇ ਹਨ। ਗ੍ਰਹਿ ਮੰਤਰੀ ਵਿਜ ਨੇ ਅੱਜ ਵੀ ਕਿਹਾ ਕਿ ਅੰਦੋਲਨ ਸਾਈਟ ਦੇ ਨੇੜੇ ਟੀਕਾਕਰਨ ਕੇਂਦਰ ਹੈ, ਪਰ ਪ੍ਰਦਰਸ਼ਨਕਾਰੀ ਟੀਕਾ ਲਗਵਾ ਨਹੀਂ ਰਹੇ ਹਨ।”
ਇਹ ਵੀ ਪੜ੍ਹੋ: Punjab Lockdown: ਪੰਜਾਬ ‘ਚ ਮੁਕੰਮਲ ਲੌਕਡਾਊਨ ਜਾਂ ਵਧੇਗੀ ਹੋਰ ਸਖ਼ਤ ਪਾਬੰਦੀਆਂ, ਕੈਪਟਨ ਹੋਣਗੇ ਸ਼ਾਮ 7 ਵਜੇ ਰੂ-ਬ-ਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)