ਨਵੀਂ ਦਿੱਲੀ: ਸਰਕਾਰ ਨਾਲ ਪੰਜਵੇਂ ਦੌਰ ਦੀ ਗੱਲਬਾਤ ਟਚ ਕਿਸਾਨ ਜਥੇਬੰਦੀਆਂ ਮੌਨ ਰਹੀਆਂ ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੁੱਖ ਮੰਗ ਤੇ ਹਾਂ ਜਾਂ ਨਾਂਹ 'ਚ ਜਵਾਬ ਮੰਗਿਆ। ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਸਮੇਤ ਤਿੰਨ ਕੇਂਦਰੀ ਮੰਤਰੀਆਂ ਨਾਲ ਕਰੀਬ ਚਾਰ ਘੰਟੇ ਚੱਲੀ ਬੈਠਕ 'ਚ ਕਿਸਾਨ ਲੀਡਰਾਂ ਨੇ ਸਾਫ ਸਪਸ਼ਟ ਹਾਂ ਜਾਂ ਨਾਹ 'ਚ ਜਵਾਬ ਦੇਣ ਲਈ ਕਿਹਾ ਕਿ ਸਰਕਾਰ ਕਾਨੂੰਨ ਰੱਦ ਕਰੇਗੀ ਜਾਂ ਨਹੀਂ?
ਪੰਜਾਬ ਕਿਸਾਨ ਯੂਨੀਅਨ ਦੇ ਲੀਡਰ ਰੂਲਦੂ ਸਿੰਘ ਨੇ ਕਿਹਾ ਕਿਸਾਨ ਯੂਨੀਅ ਦੇ ਲੀਡਰ ਮੌਨ ਵਰਤ 'ਤੇ ਬੈਠੇ ਹੋਏ ਹਨ। ਆਲ ਇੰਡੀਆਂ ਕਿਸਾਨ ਸੰਘਰਸ਼ ਕੋ-ਆਰਡੀਨੇਸ਼ਨ ਕਮੇਟੀ ਦੀ ਕਵਿਤਾ ਕਰੂਗੰਤੀ ਨੇ ਕਿਹਾ ਕਿ ਸਰਕਾਰ ਕਿਸਾਨ ਲੀਡਰਾਂ ਦੇ ਸਿੱਧੇ-ਸਿੱਧ ਸਵਾਲਾਂ ਦਾ ਜਵਾਬ ਨਹੀਂ ਦੇ ਰਹੀ।
ਹਾਂ ਜਾਂ ਨਾਹ 'ਤੇ ਅੜੇ ਕਿਸਾਨ
ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਗੁਰਲਾਭ ਸਿੰਘ ਮਹਿਲ ਨੇ ਕਿਹਾ ਕਿ ਕਿਸਾਨ ਲੀਡਰ ਸਰਕਾਰ ਤੋਂ ਹਾਂ ਜਾਂ ਨਾਹ 'ਚ ਜਵਾਬ ਚਾਹੁੰਦੇ ਹਨ। ਬੈਠਕ 'ਚ ਮੌਜੂਦ ਕੁਝ ਕਿਸਾਨ ਲੀਡਰ ਆਪਣੇ ਮੂੰਹ 'ਤੇ ਉਂਗਲੀਆਂ ਰੱਖ ਕੇ ਹਾਂ ਜਾਂ ਨਾਂਹ ਲਿਖ ਕੇ ਕਾਗਜ਼ ਹੱਥ 'ਚ ਲੈਕੇ ਬੈਠੇ ਦਿਖਾਈ ਦਿੱਤੇ।
ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੀਆਂ ਅਹਿਮ ਗੱਲਾਂ, ਆਖਿਰ ਕਿੱਥੇ ਖੜੀ ਗੱਲ ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪੰਜਵੇਂ ਦੌਰ ਦੀ ਗੱਲਬਾਤ 'ਚ 'ਮੌਨ' ਰਹੇ ਕਿਸਾਨ, ਸਰਕਾਰ ਤੋਂ ਮੰਗਿਆ ਸਿਰਫ਼ ਹਾਂ ਜਾਂ ਨਾਹ 'ਚ ਜਵਾਬ
Ramandeep Kaur
Updated at:
06 Dec 2020 05:35 AM (IST)
ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਗੁਰਲਾਭ ਸਿੰਘ ਮਹਿਲ ਨੇ ਕਿਹਾ ਕਿ ਕਿਸਾਨ ਲੀਡਰ ਸਰਕਾਰ ਤੋਂ ਹਾਂ ਜਾਂ ਨਾਹ 'ਚ ਜਵਾਬ ਚਾਹੁੰਦੇ ਹਨ।
- - - - - - - - - Advertisement - - - - - - - - -