ਪ੍ਰਧਾਨ ਮੰਤਰੀ ਨੂੰ ਜਗਾਉਣ ਲਈ ਕਿਸਾਨਾਂ ਨੇ ਵਜਾਈਆਂ ਥਾਲੀਆਂ, ਮੋਦੀ ਨਹੀਂ ਹੋਏ ਟਸ ਤੋਂ ਮਸ
ਕਿਸਾਨਾਂ ਵੱਲੋਂ ਥਾਲੀਆਂ ਤੇ ਤਾੜੀਆਂ ਵਜਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਦੀ ਗੱਲ ਸੁਣਨ ਤੇ ਲਿਆਂਦੇ ਗਏ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਤਹਿਤ ਅੱਜ ਕਿਸਾਨਾਂ ਨੇ ਪਾਣੀਪਤ ਟੋਲ ਪਲਾਜ਼ਾ 'ਤੇ ਥਾਲੀਆਂ ਤੇ ਤਾੜੀਆਂ ਵਜਾਈਆਂ। ਕਿਸਾਨਾਂ ਦਾ ਕਹਿਣਾ ਦਾ ਸੀ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਮਨ ਦੀ ਬਾਤ ਸੁਣਾਉਣਾ ਚਾਹੁੰਦੇ ਹਨ। ਕਿਉਂਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਮਨ ਦੀ ਗੱਲ ਸੁਣਾਈ ਨਹੀਂ ਦੇ ਰਹੀ ਇਸ ਲਈ ਉਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈ ਰਹੇ।
ਇਸ ਲਈ ਅੱਜ ਕਿਸਾਨਾਂ ਵੱਲੋਂ ਥਾਲੀਆਂ ਤੇ ਤਾੜੀਆਂ ਵਜਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਦੀ ਗੱਲ ਸੁਣਨ ਤੇ ਲਿਆਂਦੇ ਗਏ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ। ਤਿੰਨ ਖੇਤੀ ਕਾਨੂੰਨਾਂ ਦੇ ਵਿਰੇਧ 'ਚ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਬਾਰਡਰ 'ਤੇ ਬੈਠ ਹਨ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਪੰਜਾਬ ਤੋਂ ਆਏ ਕਿਸਾਨ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਮਨ ਦੀ ਗੱਲ ਛੱਡ ਕੇ ਕਿਸਾਨਾਂ ਦੇ ਮਨ ਦੀ ਗੱਲ ਸੁਣਨੀ ਚਾਹੀਦੀ ਹੈ। ਅੱਜ ਦੇਸ਼ 'ਚ ਸਾਰੇ ਪਾਸੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਇਸ ਲਈ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ ਦੇ ਚੱਲਦਿਆਂ ਹੀ ਅੱਜ ਟੋਲ ਫਰੀ ਵੀ ਕਰਵਾਏ ਗਏ ਹਨ ਤੇ ਤਿੰਨ ਦਿਨ ਫਰੀ ਹੀ ਰਹਿਣਗੇ।
ਉਨ੍ਹਾਂ ਕਿਹਾ ਅੱਜ ਪੂਰੇ ਦੇਸ਼ ਦੇ ਕਿਸਾਨ ਇਕ ਹੋ ਚੁੱਕੇ ਹਨ ਇਸ ਲਈ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਗੱਲ ਸੁਣਨੀ ਹੀ ਪਵੇਗੀ। ਕਿਸਾਨ ਨੇ ਕਿਹਾ ਜੇਕਰ ਐਨੇ ਲੋਕ ਆਰਦਾਸ ਵੀ ਕਰਨ ਤਾਂ ਰੱਬ ਵੀ ਉਨ੍ਹਾਂ ਦੀ ਸੁਣ ਲੈਂਦਾ ਹੈ ਤੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਦੀ ਗੱਲ ਸੁਣਨ ਲਈ ਫਿਰ ਵੀ ਤਿਆਰ ਨਹੀਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ