ਪੜਚੋਲ ਕਰੋ
Advertisement
ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ, ਹੁਣ NH-48 ਦੋ ਥਾਵਾਂ ਤੋਂ ਠੱਪ
ਕੇਂਦਰ ਸਰਕਾਰ ਵੱਲੋਂ ਪਾਸ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਕਿਸਾਨਾਂ ਦਾ ਪ੍ਰਦਰਸ਼ਨ ਅੱਜ 40ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਕਿਸਾਨਾਂ ਦਾ ਪ੍ਰਦਰਸ਼ਨ ਅੱਜ 40ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨ ਦਿੱਲੀ ਤੇ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਅੱਧੀ ਦਰਜਨ ਹੱਦਾਂ 'ਤੇ ਵੱਡੀ ਗਿਣਤੀ ਵਿੱਚ ਡੇਰਾ ਲਾਈ ਬੈਠੇ ਹਨ। ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸੇ ਦੌਰਾਨ, ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ-ਜੈਪੁਰ ਹਾਈਵੇਅ ਤੇ ਰੇਵਾੜੀ ਨੇੜੇ ਟ੍ਰੈਫਿਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਇਸ ਤੋਂ ਇਲਾਵਾ ਸ਼ਾਹਜਹਾਨਪੁਰ ਹੱਦ ਤੋਂ ਬਾਅਦ ਹੁਣ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਧਾਰੂਹੇੜਾ ਨੇੜੇ ਸਾਹਿਬ ਪੁਲ 'ਤੇ ਵੀ ਆਵਾਜਾਈ ਠੱਪ ਹੋ ਗਈ ਹੈ। ਪੁਲਿਸ ਵਾਹਨਾਂ ਨੂੰ ਬਦਲਵੇਂ ਰਸਤੇ ਤੋਂ ਕੱਢ ਰਹੀ ਹੈ ਤੇ ਟ੍ਰੈਫਿਕ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਤੋਂ ਜੈਪੁਰ ਜਾਣ ਵਾਲੇ ਵਾਹਨਾਂ ਲਈ, ਕਾਪੜੀਵਾਸ ਹੱਦ ਤੋਂ ਧਾਰੂਹੇੜਾ ਤੱਕ 75 ਫੁੱਟ ਸੜਕ ਤੋਂ ਡਾਇਵਰਜ਼ਨ ਦਿੱਤਾ ਗਿਆ ਹੈ। ਇੱਥੋਂ ਹਟਾਈਆਂ ਗਈਆਂ ਗੱਡੀਆਂ ਭਿਵਾੜੀ, ਟਪੁਕੜਾ, ਤਿਜਾਰਾ, ਕਿਸ਼ਨਗੜ-ਖੈਰਥਲ, ਤਾਰਾਪੁਰ ਚੌਰਾਹ ਹੁੰਦੇ ਹੋਏ ਕੋਟਪੁਤਲੀ ਵਿਖੇ NH-48 (ਪੁਰਾਣਾ ਨਾਮ NH-8) ਪਹੁੰਚ ਸਕਦੀਆਂ ਹਨ। ਇਸ ਤੋਂ ਇਲਾਵਾ, NH-48 ਰੇਵਾੜੀ ਤੋਂ ਸ਼ਾਹਜਹਾਨਪੁਰ ਮਾਰਗ ਜਾਂ ਨਾਰਨੌਲ ਰੋਡ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸਹਾਬੀ ਪੁਲ 'ਤੇ ਕਿਸਾਨਾਂ ਦੇ ਇਕੱਠੇ ਕਾਰਨ ਪੁਲਿਸ ਨੇ ਦਿੱਲੀ ਰੋਡ ਵੀ ਬੰਦ ਕਰ ਦਿੱਤੀ ਹੈ। ਪੁਲਿਸ ਨੇ ਵਾਹਨਾਂ ਨੂੰ ਰੇਵਾੜੀ ਤੋਂ ਧਾਰੂਹੇੜਾ ਵੱਲ ਮੋੜਿਆ ਸੀ। ਰੇਵਾੜੀ ਤੋਂ, ਧਾਰੂਹੇੜਾ ਤੋਂ ਰਾਮਗੜ ਰੋਡ 'ਤੇ ਪਿੰਡ ਮੀਰਪੁਰ, ਤਰਤਾਰਪੁਰ, ਸੁਨਾਰੀਆ, ਢਾਕੀਆ ਅਤੇ ਖਟਵਾਲੀ ਹੁੰਦੇ ਹੋਏ ਪਹੁੰਚਿਆ ਜਾ ਸਕਦਾ ਹੈ। ਇਹ ਰਸਤਾ ਸਿਰਫ ਛੋਟੇ ਵਾਹਨਾਂ ਲਈ ਮੋੜਿਆ ਗਿਆ ਹੈ। ਪਟੌਦੀ ਰੋਡ ਤੋਂ ਧਾਰੂਹੇੜਾ ਤੱਕ ਭਾਰੀ ਵਾਹਨ ਕੱਢੇ ਜਾ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement