(Source: ECI/ABP News)
Farmers Protest: ਦਿੱਲੀ ਕੂਚ ਕਰਨਗੀਆਂ ਹਰਿਆਣਾ ਦੀਆਂ ਖਾਪ ਪੰਚਾਇਤਾਂ, ਖੱਟਰ ਸਰਕਾਰ ਡੇਗਣ ਦਾ ਲਿਆ ਅਹਿਦ
ਖਾਪ ਪੰਚਾਇਤਾਂ ਦੇ ਦਿੱਲੀ ਕੂਚ ਕਰਨ ਦੇ ਫੈਸਲੇ ਤੋਂ ਬਾਅਦ ਹਰਿਆਣਾ 'ਚ ਹੜਕੰਪ ਮੱਚਿਆ ਹੋਇਆ ਹੈ। ਹਰਿਆਣਾ ਦੇ ਜੀਂਦ ਤੋ ਕਈ ਖਾਪ ਪੰਚਾਇਤਾਂ ਦਿੱਲੀ ਵੱਲ ਕੂਚ ਕਰਨ ਵਾਲੀਆਂ ਹਨ। ਜੀਂਦ 'ਚ ਖਾਪ ਮਹਾਂਪੰਚਾਇਤਾਂ ਦਿੱਲੀ ਵੱਲ ਕੂਚ ਕਰਨ ਵਾਲੀਆਂ ਹਨ।
![Farmers Protest: ਦਿੱਲੀ ਕੂਚ ਕਰਨਗੀਆਂ ਹਰਿਆਣਾ ਦੀਆਂ ਖਾਪ ਪੰਚਾਇਤਾਂ, ਖੱਟਰ ਸਰਕਾਰ ਡੇਗਣ ਦਾ ਲਿਆ ਅਹਿਦ Farmers Protest: Haryana khap panchayats will be going Delhi farmer protest Farmers Protest: ਦਿੱਲੀ ਕੂਚ ਕਰਨਗੀਆਂ ਹਰਿਆਣਾ ਦੀਆਂ ਖਾਪ ਪੰਚਾਇਤਾਂ, ਖੱਟਰ ਸਰਕਾਰ ਡੇਗਣ ਦਾ ਲਿਆ ਅਹਿਦ](https://static.abplive.com/wp-content/uploads/sites/5/2020/12/02152420/Haryana-farmer.jpg?impolicy=abp_cdn&imwidth=1200&height=675)
ਚੰਡੀਗੜ੍ਹ: ਰਾਜਧਾਨੀ ਦਿੱਲੀ 'ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 7ਵੇਂ ਦਿਨ ਵੀ ਜਾਰੀ ਹੈ। ਕਈ ਕਿਸਾਨ ਜਥੇਬੰਦੀਆਂ ਦਿੱਲੀ 'ਚ ਡਟੀਆਂ ਹੋਈਆਂ ਹਨ। ਹੁਣ ਕਿਸਾਨਾਂ ਨੂੰ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਸਮਰਥਨ ਵੀ ਮਿਲ ਗਿਆ ਹੈ। ਅੱਜ ਹਰਿਆਣਾ 'ਚੋਂ ਵੱਡੀ ਗਿਣਤੀ 'ਚ ਖਾਪ ਪੰਚਾਇਤਾਂ ਦਿੱਲੀ ਕੂਚ ਕਰਨ ਵਾਲੀਆਂ ਹਨ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਕਈ ਥਾਂ 'ਤੇ ਰਾਹ ਬੰਦ ਕਰ ਦਿੱਤੇ ਗਏ ਹਨ ਤਾਂ ਕਿ ਖਾਪ ਪੰਚਾਇਤਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਿਆ ਜਾ ਸਕੇ।
ਖਾਣ-ਪੀਣ ਦੇ ਸਾਮਾਨ ਦੇ ਨਾਲ ਅੰਦੋਲਨ 'ਚ ਸ਼ਾਮਲ ਹੋਣਗੀਆਂ ਖਾਪ ਪੰਚਾਇਤਾਂ
ਖਾਪ ਪੰਚਾਇਤਾਂ ਦੇ ਦਿੱਲੀ ਕੂਚ ਕਰਨ ਦੇ ਫੈਸਲੇ ਤੋਂ ਬਾਅਦ ਹਰਿਆਣਾ 'ਚ ਹੜਕੰਪ ਮੱਚਿਆ ਹੋਇਆ ਹੈ। ਹਰਿਆਣਾ ਦੇ ਜੀਂਦ ਤੋ ਕਈ ਖਾਪ ਪੰਚਾਇਤਾਂ ਦਿੱਲੀ ਵੱਲ ਕੂਚ ਕਰਨ ਵਾਲੀਆਂ ਹਨ। ਜੀਂਦ 'ਚ ਖਾਪ ਮਹਾਂਪੰਚਾਇਤਾਂ ਦਿੱਲੀ ਵੱਲ ਕੂਚ ਕਰਨ ਵਾਲੀਆਂ ਹਨ। ਜੀਂਦ 'ਚ ਖਾਪ ਮਹਾਂਪੰਚਾਇਤ ਨੇ ਖਾਣ-ਪੀਣ ਦੇ ਸਾਮਾਨ ਦੇ ਨਾਲ ਅੱਜ ਕਿਸਾਨਾਂ ਦੇ ਅੰਦੋਲਨ 'ਚ ਪਹੁੰਚਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਖਾਪ ਪੰਚਾਇਤਾਂ ਨੇ ਫੈਸਲਾ ਲਿਆ ਹੈ ਕਿ ਉਹ ਵਿਧਾਇਕਾਂ ਤੇ ਖੱਟਰ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਦਬਾਅ ਬਣਾਉਣਗੇ।
ਦਿੱਲੀ-ਐਨਸੀਆਰ 'ਚ ਭੂਚਾਲ ਦੇ ਝਟਕੇ, ਸਹਿਮੇ ਲੋਕ ਘਰੋਂ ਤੋਂ ਨਿੱਕਲੇ ਬਾਹਰ ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)