Farmers Protest: ਅੰਦੋਲਨ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ, ਦੇਸ਼ ਮਨਾਏਗਾ ਵਿਜੇ ਦਿਵਸ
Farmers Protest: ਅੰਦੋਲਨ ਖ਼ਤਮ ਕਰਨ ਦੇ ਐਲਾਨ ਦੇ ਨਾਲ ਹੀ ਕਿਸਾਨਾਂ ਨੇ ਘਰ ਵਾਪਸੀ ਲਈ 11 ਅਤੇ 12 ਦਸੰਬਰ ਦੀਆਂ ਤਰੀਕਾਂ ਤੈਅ ਕਰ ਦਿੱਤੀਆਂ ਸੀ। ਦਿੱਲੀ ਦੀਆਂ ਸਰਹੱਦਾਂ ਤੋਂ ਪਰਤੇ ਕਿਸਾਨਾਂ ਦਾ ਪੰਜਾਬ ਸਰਕਾਰ ਸਵਾਗਤ ਕਰੇਗੀ।
Farmers Protest: ਕਿਸਾਨ ਇੱਕ ਸਾਲ ਤੋਂ ਵੱਧ ਤੋਂ ਦਿੱਲੀ ਦੀਆਂ ਸੜਕਾਂ 'ਤੇ ਬੈਠ ਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਹਰ ਕਿਸੇ ਨੇ ਖੁੱਲ੍ਹੇ ਅਸਮਾਨ ਹੇਠ ਅਤੇ ਤੰਬੂਆਂ ਅੰਦਰ ਗਰਮੀ ਤੋਂ ਠੰਢ ਤੱਕ ਹਰ ਮੌਸਮ ਦੀ ਮਾਰ ਝੱਲੀ। ਪਰ ਕੋਈ ਵੀ ਮੌਸਮ ਕਿਸਾਨਾਂ ਦੇ ਹੌਂਸਲੇ ਨੂੰ ਘੱਟਾ ਨਹੀਂ ਸਕਿਆ। ਇਸ ਦੇ ਨਾਲ ਹੀ ਹੁਣ ਕਿਸਾਨਾਂ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਜਿਸ ਤੋਂ ਬਾਅਦ ਅੰਦੋਲਨ ਕਰ ਰਹੇ ਕਿਸਾਨਾਂ ਦੇ ਚਿਹਰਿਆਂ 'ਤੇ ਜਿੱਤ ਦਾ ਜਜ਼ਬਾ ਸਾਫ਼ ਨਜ਼ਰ ਆ ਰਿਹਾ ਹੈ। ਕਿਸਾਨਾਂ ਵਿੱਚ ਜਸ਼ਨ ਦਾ ਮਾਹੌਲ ਹੈ। ਅੱਜ ਕਿਸਾਨ ਘਰ ਪਰਤ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਦੇਸ਼ ਭਰ ਵਿੱਚ ਵਿਜੇ ਦਿਵਸ ਮਨਾਉਣ ਦਾ ਐਲਾਨ ਕੀਤਾ।
ਸੜਕ ਤੋਂ ਟੈਂਟ ਅਤੇ ਪੰਡਾਲ ਹਟਾਏ
ਕਿਸਾਨ ਦਿੱਲੀ ਤੋਂ ਹਰਿਆਣਾ ਆਪਣੇ ਘਰਾਂ ਨੂੰ ਪਰਤ ਰਹੇ ਹਨ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ 44 ’ਤੇ ਅੰਦੋਲਨ ਦੌਰਾਨ ਬਣਾਏ ਗਏ ਇੱਟਾਂ ਦੇ ਮਕਾਨ ਢਾਹ ਦਿੱਤੇ। ਸੜਕਾਂ ਤੋਂ ਟੈਂਟ ਅਤੇ ਪੰਡਾਲ ਹਟਾਏ ਜਾ ਰਹੇ ਹਨ। ਅੰਦੋਲਨਕਾਰੀ ਕਿਸਾਨਾਂ ਨੇ ਤਾਂ ਟਰੈਕਟਰ ਟਰਾਲੀਆਂ ਵਿੱਚ ਘਰ ਵੀ ਬਣਾ ਲਏ ਸੀ। ਹੁਣ ਇਹ ਟਰੈਕਟਰ ਟਰਾਲੀਆਂ ਵਾਪਸ ਪੰਜਾਬ-ਹਰਿਆਣਾ ਅਤੇ ਯੂਪੀ ਦੇ ਖੇਤਾਂ ਵਿੱਚ ਪਹੁੰਚ ਜਾਣਗੀਆਂ। ਅੰਨਦਾਤਾ ਅਨਾਜ ਉਗਾਉਣ ਦੇ ਕੰਮ ਵਿਚ ਜੁੱਟ ਜਾਵੇਗਾ ਅਤੇ ਇੱਕ ਸਾਲ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਗੱਡੀਆਂ ਦਾ ਭੱਜਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: Weather Updates: ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਵਧੇਗੀ ਠੰਢ, ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: