ਪਾਣੀਪਤ ਪਹੁੰਚੇ ਕਿਸਾਨਾਂ ਦਾ ਸਵਾਗਤ, ਹੱਥ ਜੋੜ ਬੁਲਾਈ ਫਤਹਿ
ਪੰਜਾਬ 'ਚ ਸਿਆਸੀ ਲੀਡਰਾਂ ਨੇ ਬਿਆਨਬਾਜ਼ੀ ਤਾਂ ਬੈਠੇ ਬਿਠਾਏ ਬਹੁਤ ਕੀਤੀ, ਖੱਟਰ ਸਰਕਾਰ ਦੀ ਨਿਖੇਧੀ ਵੀ ਕੀਤੀ ਪਰ ਕਿਸਾਨਾਂ ਦੇ ਨਾਲ ਤੁਰਨ ਦਾ ਹੌਸਲਾ ਨਹੀਂ ਦਿਖਾਇਆ।

ਪਾਣੀਪਤ: ਕਿਸਾਨਾਂ ਦਾ ਕਾਫਲਾ ਪੁੰਜਾਬ ਤੋਂ ਚੱਲ ਕੇ ਹਰਿਆਣਾ ਹੁੰਦਾ ਹੋਇਆ ਪਾਣੀਪਤ ਜਾ ਪਹੁੰਚਿਆ ਹੈ। ਬੇਸ਼ੱਕ ਅਕਾਲੀ ਦਲ ਸਮੇਤ ਪੰਜਾਬ ਕਾਂਗਰਸ ਕਿਸਾਨਾਂ ਦਾ ਸਾਥ ਦੇਣ ਦਾ ਵਾਅਦਾ ਕਰਕੇ ਅੱਧਵਾਟੇ ਹੀ ਪੱਤਰਾ ਵਾਚ ਗਏ। ਜਦੋਂ ਕੇਂਦਰੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਦੀ ਸ਼ੁਰੂਆਤ ਸੀ ਤਾਂ ਸਿਆਸੀ ਲੀਡਰਾਂ ਨੇ ਵੀ ਖੂਬ ਸ਼ਮੂਲੀਅਤ ਕੀਤੀ।
ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਦਿਆਂ ਵਾਲੀਆਂ ਸੀਟਾਂ ਤੇ ਬਹਿ ਕੇ ਟਰੈਟਰ ਦੀ ਸਵਾਰੀ ਕੀਤੀ। ਉਧਰ ਹਰਸਮਿਰਤ ਬਾਦਲ ਵੀ ਸੁਖਬੀਰ ਬਾਦਲ ਨਾਲ ਟਰੈਕਟਰ ਦੀ ਸੱਜੀ ਸੀਟਰ 'ਤੇ ਸਵਾਰ ਨਜ਼ਰ ਆਏ।
ਦਿੱਲੀ ਤਕ ਦਾ ਸਫਰ ਕਿਸਾਨਾਂ ਨੇ ਇਕੱਲਿਆਂ ਹੀ ਤੈਅ ਕਰਨਾ ਸੀ। ਪੰਜਾਬ 'ਚ ਸਿਆਸੀ ਲੀਡਰਾਂ ਨੇ ਬਿਆਨਬਾਜ਼ੀ ਤਾਂ ਬੈਠੇ ਬਿਠਾਏ ਬਹੁਤ ਕੀਤੀ, ਖੱਟਰ ਸਰਕਾਰ ਦੀ ਨਿਖੇਧੀ ਵੀ ਕੀਤੀ ਪਰ ਕਿਸਾਨਾਂ ਦੇ ਨਾਲ ਤੁਰਨ ਦਾ ਹੌਸਲਾ ਨਹੀਂ ਦਿਖਾਇਆ। ਅਜਿਹੇ 'ਚ ਹੁਣ ਕਾਂਗਰਸ ਲੀਡਰ ਰਣਦੀਪ ਸੁਰਜੇਵਾਲਾ ਇਸ ਕਾਫਲੇ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਟਵੀਟ ਕਰਦਿਆਂ ਕਿਸਾਨਾਂ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।
कांग्रेस किसान के साथ चट्टान की तरह खड़ी है अब टूट गिरेंगी जंजीरें, अब ज़िन्दानों की ख़ैर नहीं, जो दरया झूम के उठे हैं, तिनकों से न टाले जायेंगे कटते भी चलो, बढ़ते भी चलो, बाजू भी बहुत हैं सर भी बहुत, चलते भी चलो के अब डेरे, मंजिल पे ही डाले जायेंगे पानीपत किसान कूच में शामिल। pic.twitter.com/PFyURzhFLn
— Randeep Singh Surjewala (@rssurjewala) November 27, 2020
ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਕਿਸਾਨਾਂ ਲਈ ਸੌਖਾ ਨਹੀਂ ਦਿੱਲੀ 'ਚ ਦਾਖਲਾ, ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤਠੰਡੀ ਹਨ੍ਹੇਰੀ ਰਾਤ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡBefore You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ




















