ਚੰਡਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹਰਿਆਣਾ ਦੇ ਕਿਸਾਨਾਂ ਨੇ ਅੱਜ ਸ਼ੁੱਕਰਵਾਰ ਨੂੰ ‘ਟੋਲ ਫ਼੍ਰੀ’ ਕਰਵਾਉਣ ਦਾ ਐਲਾਨ ਕੀਤਾ ਹੈ। ਕਈ ਜਗ੍ਹਾ ਤੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੇ ਟੋਲ ਪਲਾਜੇ ਫ੍ਰੀ ਕਰ ਦਿੱਤੇ ਹਨ। ਝੱਜਰ ’ਚ ਝੱਜਰ-ਰੋਹਤਕ ਰਾਸ਼ਟਰੀ ਰਾਜ ਮਾਰਗ ਉੱਤੇ ਟੋਲ ਕਿਸਾਨਾਂ ਨੇ ਸਵੇਰੇ 9 ਵਜੇ ਹੀ ਫ਼੍ਰੀ ਕਰਵਾ ਦਿੱਤਾ।

ਟੋਲ ਪਲਾਜ਼ਾ ਦੇ ਮੈਨੇਜਰ ਨਿਤੇਸ਼ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਸ ਟੋਲ ਤੋਂ 24 ਘੰਟਿਆਂ ਵਿੱਚ ਲਗਪਗ 18 ਤੋਂ 20 ਹਜ਼ਾਰ ਵਾਹਨ ਲੰਘਦੇ ਹਨ ਤੇ ਉਨ੍ਹਾਂ ਤੋਂ 12 ਤੋਂ 5 ਲੱਖ ਰੁਪਏ ਦਾ ਟੈਕਸ ਇਕੱਠਾ ਹੁੰਦਾ ਹੈ।

ਖੱਟਰ ਨੇ ਕਿਸਾਨ ਅੰਦੋਲਨ ਨੂੰ ਦੱਸਿਆ ਤਮਾਸ਼ਾ, ਕਿਹਾ ਪ੍ਰਦਰਸ਼ਨ ਦੇ ਹੋਰ ਵੀ ਹੋ ਸਕਦੇ ਤਰੀਕੇ

ਸੋਨੀਪਤ ’ਚ ਰਾਸ਼ਟਰੀ ਰਾਜਮਾਰਗ 44 ਉੱਤੇ ਮੁਰਥਲ ਟੋਲ ਵੀ ਕਿਸਾਨਾਂ ਨੇ ਫ਼੍ਰੀ ਕਰਵਾ ਦਿੱਤਾ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ 25, 26 ਤੇ 27 ਦਸੰਬਰ ਨੂੰ ਕਿਸਾਨਾਂ ਵੱਲੋਂ ਟੋਲ-ਫ਼੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇੱਕ ਮਹੀਨੇ ਤੋਂ ਕਿਸਾਨਾਂ ਦੇ ਕਿਸੇ ਵੀ ਜੱਥੇ ਤੋਂ ਕੋਈ ਟੋਲ ਵਸੂਲ ਨਹੀਂ ਕੀਤਾ ਜਾ ਰਿਹਾ।

ਪਾਨੀਪਤ ਤੋਂ ਭਾਰੀ ਵਾਹਨਾਂ ਲਈ ਰੂਟ ਡਾਇਵਰਟ ਕਰਨ ਨਾਲ ਵੀ ਟੋਲ ਪਲਾਜ਼ਾ ਨੂੰ ਭਾਰੀ ਨੁਕਸਾਨ ਭੁਗਤਣਾ ਪੈ ਰਿਹਾ ਹੈ। ਰਾਸ਼ਟਰੀ ਹਾਈਵੇਅ ਅਥਾਰਟੀ ਆੱਫ਼ ਇੰਡੀਆ ਨੂੰ ਇੱਕ ਦਿਨ ਦਾ ਟੋਲ ਕਿਰਾਇਆ ਲਗਪਗ 45 ਲੱਖ ਰੁਪਏ ਦਿੱਤਾ ਜਾਂਦਾ ਹੈ।

ਟੋਲ-ਫ਼੍ਰੀ ਕਰਵਾਉਣ ਨਾਲ ਕਿਸਾਨਾਂ ਨੇ ਟੋਲ ਉੱਤੇ ਡੇਰਾ ਲਾ ਕੇ ਗੁਰੂ ਕਾ ਲੰਗਰ ਅਤੁੱਟ ਵਰਤਾਉਣ ਦੀ ਗੱਲ ਵੀ ਆਖੀ ਹੈ। ਅਜਿਹੇ ਹਾਲਾਤ ਵਿੱਚ ਕਰਮਚਾਰੀ ਤੇ ਮੈਨੇਜਰ ਕਾਫ਼ੀ ਡਰੇ ਹੋਏ ਹਨ।

ਅਮਰੀਕੀ 'ਚ ਖੇਤੀ ਕਾਨੂੰਨਾਂ ਖਿਲਾਫ ਵੱਡਾ ਐਕਸ਼ਨ, ਸੰਸਦ ਮੈਂਬਰਾਂ ਨੇ ਪੌਂਪੀਓ ਨੂੰ ਦਖਲ ਦੇਣ ਲਈ ਕਿਹਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904