ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਸਮੇਤ ਅਮਰੀਕਾ ਦੇ ਸੱਤ ਪ੍ਰਭਾਵਸ਼ਾਲੀ MPs ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਭਾਰਤ ’ਚ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਉਹ ਭਾਰਤ ਦੇ ਵਿਦੇਸ਼ੀ ਮੰਤਰੀ ਕੋਲ ਉਠਾਉਣ।


ਭਾਰਤ ਨੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਵਿਦੇਸ਼ੀ ਆਗੂਆਂ ਦੀਆਂ ਟਿੱਪਣੀਆਂ ਨੂੰ ‘ਭਰਮਾਊ ਸੂਚਨਾਵਾਂ ਉੱਤੇ ਆਧਾਰਤ’ ਤੇ ‘ਗ਼ੈਰ-ਵਾਜਬ’ ਦੱਸਿਆ ਹੈ ਤੇ ਜ਼ੋਰ ਦੇ ਕੇ ਆਖਿਆ ਹੈ ਕਿ ਇਹ ਇੱਕ ਜਮਹੂਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਜੁੜਿਆ ਮੁੱਦਾ ਹੈ।

ਪੰਜਾਬ ਦੀ ਕਿਸਾਨ ਜਸਬੀਰ ਕੌਰ ਕੋਲੋਂ ਜਾਣੋਂ ਕਿਸਾਨਾਂ ਦਾ ਅਸਲ ਦਰਦ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਪੌਂਪੀਓ ਨੂੰ 23 ਦਸੰਬਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਨਾਲ ਜੁੜਿਆ ਇਹ ਮੁੱਦਾ ਅਮਰੀਕੀ ਸਿੱਖਾਂ ਲਈ ਚਿੰਤਾ ਦਾ ਇੱਕ ਪ੍ਰਮੁੱਖ ਕਾਰਨ ਹੈ ਤੇ ਇਹ ਹੋਰ ਸੂਬਿਆਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਚਿੱਠੀ ਵਿੱਚ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਸਿਆਸੀ ਵਿਰੋਧਾਂ ਤੋਂ ਜਾਣੂ ਰਾਸ਼ਟਰ ਹੋਣ ਦੇ ਨਾਤੇ ਅਮਰੀਕਾ ਸਮਾਜਕ ਅਸ਼ਾਂਤੀ ਦੇ ਵਰਤਮਾਨ ਹਾਲਾਤ ’ਚ ਭਾਰਤ ਨੂੰ ਸਲਾਹ ਦੇ ਸਕਦਾ ਹੈ।

ਅਮਰੀਕੀ MPs ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਮੌਜੂਦਾ ਕਾਨੂੰਨ ਦੀ ਪਾਲਣਾ ਵਿੱਚ ਰਾਸ਼ਟਰੀ ਨੀਤੀ ਤੈਅ ਕਰਨ ਦੇ ਅਧਿਕਾਰ ਦਾ ਉਹ ਸਤਿਕਾਰ ਕਰਦੇ ਹਨ। ਅਸੀਂ ਭਾਰਤ ਤੇ ਵਿਦੇਸ਼ਾਂ ’ਚ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਨੂੰ ਵੀ ਸਮਝਦੇ ਹਾਂ, ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਈ ਭਾਰਤੀ ਕਿਸਾਨ ਆਪਣੀ ਆਰਥਿਕ ਸੁਰੱਖਿਆ ਲਈ ਖ਼ਤਰੇ ਵਜੋਂ ਵੇਖਦੇ ਹਨ।

ਚਿੱਠੀ ਉੱਤੇ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ, ਡੋਨਾਲਡ ਨੋਰਕੋਂਸ, ਬ੍ਰੈਨਡਾਨ ਐੱਫ਼ ਬਾੱਇਲ, ਬ੍ਰਾਇਨ ਫ਼ਿਟਜ਼ਪੈਟ੍ਰਿਕ, ਮੇਰੀ ਗੇ ਸਕਾਨਲੋਨ, ਡੈਬੀ ਡਿੰਗੇਲ ਤੇ ਡੇਵਿਡ ਟ੍ਰੋਨ ਦੇ ਦਸਤਖ਼ਤ ਹਨ।

ਬੀਜੇਪੀ ਸਰਕਾਰ ਵੱਲੋਂ ‘ਭੰਗ ਦੀ ਖੇਤੀ ਸ਼ੁਰੂ ਕਰਨ ਦੀਆਂ ਤਿਆਰੀਆਂ’

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904