ਸ਼ਿਮਲਾ: ਹਿਮਾਚਲ ਪ੍ਰਦੇਸ਼ (Himachal Pradesh) ਦੀ ਬੀਜੇਪੀ ਸਰਕਾਰ (BJP Government) ਵੱਲੋਂ ‘ਭੰਗ ਦੀ ਖੇਤੀ ਸ਼ੁਰੂ ਕਰਨ ਦੀਆਂ ਤਿਆਰੀਆਂ’ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦੀ ਵੱਖ-ਵੱਖ ਮੰਤਵਾਂ ਲਈ ਭੰਗ ਦੀ ਕੰਟਰੋਲਡ ਖੇਤੀ ਕਰਨ ਦੀ ਯੋਜਨਾ ਹੈ। ਭੰਗ (Cannabis Cultivation) ਨੂੰ ਮੁੱਖ ਤੌਰ ਉੱਤੇ ਮੈਡੀਕਲ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਸਰਕਾਰ ਨੇ ਹੁਣ ਉੱਤਰਾਖੰਡ ਤੇ ਹੋਰਨਾਂ ਰਾਜਾਂ ਤੋਂ ਸੁਝਾਅ ਮੰਗੇ ਹਨ।


ਜੇ ਹਿਮਾਚਲ ਸਰਕਾਰ ਦੇ ਇਸ ਪ੍ਰਸਤਾਵ ਬਾਰੇ ਕੋਈ ਅੰਤਿਮ ਫ਼ੈਸਲਾ ਲੈ ਲਿਆ ਗਿਆ, ਤਾਂ ਘੱਟ ਨਸ਼ੇ ਵਾਲੀਆਂ ਭੰਗ ਦੀਆਂ ਕਿਸਮਾਂ ਦੀ ਖੇਤੀ ਹਿਮਾਚਲ ਪ੍ਰਦੇਸ਼ ਵਿੱਚ ਸ਼ੁਰੂ ਹੋ ਸਕਦੀ ਹੈ। ਇਸ ਪ੍ਰਸਤਾਵ ਦੇ ਹੱਕ ਵਿੱਚ ਖੜ੍ਹੇ ਅਧਿਕਾਰੀਆਂ ਦੀ ਦਲੀਲ ਹੈ ਕਿ ਭੰਗ ਦੀ ਖੇਤੀ ਨਾਲ ਸੂਬੇ ਦੀ ਦਿਹਾਤੀ ਅਰਥ-ਵਿਵਸਥਾ ਮਜ਼ਬੂਤ ਹੋਵੇਗੀ।

ਹਿਮਾਚਲ ਵਿਧਾਨ ਸਭਾ ’ਚ ਭੰਗ ਦੀ ਖੇਤੀ ਸ਼ੁਰੂ ਕਰਨ ਦਾ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਕੁੱਲੂ-ਮਨਾਲੀ, ਮੰਡੀ, ਸ਼ਿਮਲਾ, ਸਿਰਮੌਰ ਤੇ ਚੰਬਾ ਜਿਹੇ ਹਿਮਾਚਲ ਦੇ ਕਈ ਭਾਗਾਂ ਵਿੱਚ ਭੰਗ ਦੀ ਖੇਤੀ ਲਈ ਅਨੁਕੂਲ ਮੌਸਮ, ਆਬੋਹਵਾ ਅਤੇ ਮਾਹੌਲ ਹੈ।

HSRP Explained: ਗੱਡੀਆਂ ’ਤੇ HSRP ਤੇ ਕੱਲਰ ਕੋਡਿਡ ਸਟਿੱਕਰ ਲਈ ਨਹੀਂ ਚੱਲੇਗੀ ਪੁਲਿਸ ਦੀ ਸਖਤੀ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

ਕੁੱਲੂ ਹਲਕੇ ਦੇ ਵਿਧਾਇਕ ਸੁੰਦਰ ਠਾਕੁਰ ਨੇ ਕਿਹਾ ਕਿ ਭੰਗ ਦੇ ਪੌਦੇ ਦੇ ਹਰੇਕ ਹਿੱਸੇ ਦੀ ਵਰਤੋਂ ਹੁੰਦੀ ਹੈ। ਤੁਸੀਂ ਉਸ ਨੂੰ ਖਾਣ ਲਈ ਵੀ ਵਰਤ ਸਕਦੇ ਹੋ, ਇਸ ਪੌਦੇ ਤੋਂ ਤੁਸੀਂ ਜੁੱਤੀਆਂ ਵੀ ਬਣਾ ਸਕਦੇ ਹੋ, ਕੱਪੜੇ, ਰੱਸੀਆਂ ਤੇ ਦਵਾਈਆਂ ਵੀ ਤਿਆਰ ਕਰ ਸਕਦੇ ਹੋ।

ਉਂਝ ਇਸ ਸੂਬੇ ਦੇ ਕਈ ਹਿੱਸਿਆਂ ਵਿੱਚ ਭੰਗ ਦੀ ਗ਼ੈਰ-ਕਾਨੂੰਨੀ ਕਾਸ਼ਤ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ ਪਰ ਅਜਿਹੇ ਨਾਜਾਇਜ਼ ਕਾਰੋਬਾਰਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਕਦੇ ਵੀ ਨਹੀਂ ਪੈ ਸਕਦੀ।

Breaking- ਕਿਸਾਨ ਅੰਦੋਲਨ ਦਾ 30ਵਾਂ ਦਿਨ, ਅੱਜ ਤੋਂ 3 ਦਿਨਾਂ ਲਈ ਹਰਿਆਣਾ 'ਚ ਟੋਲ ਪਲਾਜ਼ਾ ਹੋਣਗੇ ਫ੍ਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904