ਨਵੀਂ ਦਿੱਲੀ: ਮੋਟਾਪਾ ਇਸ ਸਮੇਂ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਮੋਟਾਪੇ ਕਾਰਨ ਕਈ ਗੰਭੀਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਸਮਾਂ ਪਹਿਲਾਂ ਕੀਤੇ ਗਏ ਸਰਵੇਖਣ ਦੌਰਾਨ ਪਾਇਆ ਗਿਆ ਹੈ ਕਿ ਮੋਟਾਪੇ ਕਾਰਨ ਕੈਂਸਰ ਦੀ ਬਿਮਾਰੀ ਵੀ ਵਧ ਰਹੀ ਹੈ।

 

 

 

 

 

 

 

 

ਬਰਤਾਨੀਆ ਵਿੱਚ ਕੀਤੀ ਗਈ ਖੋਜ ਅਨੁਸਾਰ ਪ੍ਰਜਜ਼ਨ ਸਬੰਧੀ ਕੈਂਸਰ ਹੋਣ ਦਾ ਕਾਰਨ ਜਿੰਨੀਆਂ ਸਿਗਰਟਾਂ ਹਨ, ਓਨਾ ਹੀ ਮੋਟਾਪਾ ਹੈ। ਬਰਤਾਨੀਆ ਵਿੱਚ ਇੱਕ-ਚੌਥਾਈ ਲੋਕ ਇਸ ਗੱਲ ਤੋਂ ਬੇਖ਼ਬਰ ਹਨ ਕਿ ਵਧਦੇ ਮੋਟਾਪੇ ਦੇ ਕਾਰਨ 10 ਤਰ੍ਹਾਂ ਦੀਆਂ ਕੈਂਸਰ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ। 'ਡੇਲੀ ਮੇਲ' ਦੀ ਖ਼ਬਰ ਅਨੁਸਾਰ ਇਹ ਸਰਵੇ ਬਹੁਤ ਹੀ ਗੰਭੀਰ ਹੈ।

 

 

 

 

 

 

ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ 20 ਸਾਲਾਂ ਵਿੱਚ ਮੋਟਾਪੇ ਕਾਰਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 6 ਲੱਖ 70 ਹੋ ਸਕਦੀ ਹੈ। ਇਸ ਦਾ ਸਿੱਧਾ ਅਸਰ ਸਿਹਤ ਸਹੂਲਤਾਂ ਉੱਤੇ ਪਵੇਗਾ। ਬਰਤਾਨੀਆ ਵਿੱਚ ਹਰ ਸਾਲ 18,000 ਮਾਮਲੇ ਅਜਿਹੇ ਸਾਹਮਣੇ ਆ ਰਹੇ ਹਨ ਕਿ ਜਿਨ੍ਹਾਂ ਨੂੰ ਸਿਗਰਟ ਕਾਰਨ ਕੈਂਸਰ ਹੋ ਰਿਹਾ ਹੈ ਪਰ 78 ਫ਼ੀਸਦੀ ਲੋਕ ਨਹੀਂ ਜਾਣਦੇ ਕਿ ਮੋਟਾਪੇ ਕਾਰਨ ਵੀ ਕੈਂਸਰ ਦੀ ਬਿਮਾਰੀ ਵਧ ਰਹੀ ਹੈ।