ਟੀਕੇ ਲਾਉਣ ਤੋਂ ਬਾਅਦ ਸਾਈਡ ਇਫੈਕਟਸ ਤੇ ਐਲਰਜੀ ਬਾਰੇ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਸਾਨੂੰ ਮਾਮੂਲੀ ਸਾਈਡ ਇਫੈਕਟਸ ਤੋਂ ਡਰਨ ਦੀ ਕੋਈ ਲੋੜ ਨਹੀਂ, ਜੇ ਤੁਸੀਂ ਕੋਈ ਦਵਾਈ ਲੈਂਦੇ ਹੋ, ਤਾਂ ਕੁਝ ਐਲਰਜੀ ਵਾਲੀ ਪ੍ਰਤੀਕ੍ਰਿਆ ਹੋ ਸਕਦੀ ਹੈ ਤੇ ਅਜਿਹੀ ਰਿਐਕਸ਼ਨ ਕ੍ਰੋਸਿਨ, ਪੈਰਾਸੀਟਾਮੋਲ ਨਾਲ ਵੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਅਜਿਹਾ ਕੋਈ ਸਾਇਡ ਇਫੈਕਟ ਨਹੀਂ ਹੁੰਦਾ, ਜਿਸ ਦੇ ਨਤੀਜੇ ਵਜੋਂ ਮੌਤ ਹੋ ਜਾਵੇ। ਉਨ੍ਹਾਂ ਨੇ ਕਿਹਾ, "ਟੀਕੇ ਦਾ ਮੇਰੇ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਹੈ ਤੇ ਮੈਂ ਪੂਰੀ ਤਰ੍ਹਾਂ ਠੀਕ ਮਹਿਸੂਸ ਕਰਦਾ ਹਾਂ।"
ਇਹ ਵੀ ਪੜ੍ਹੋ: 26 ਜਨਵਰੀ ਦੀ ਪਰੇਡ 'ਚ ਗਰਜੇਗਾ ਰਾਫੇਲ, ਫੌਜ ਹਥਿਆਰਾਂ ਨਾਲ ਵਿਖਾਏਗੀ ਤਾਕਤ
ਏਮਜ਼ ਦੇ ਡਾਇਰੈਕਟਰ ਡਾ. ਗੁਲੇਰੀਆ ਨੇ ਕਿਹਾ ਕਿ ਇਸ ਦੇ ਆਮ ਸਾਇਡ ਇਫੈਕਟ ਜਿੱਥੇ ਟੀਕਾ ਲਾਇਆ ਗਿਆ ਹੈ, ਉਸ ਥਾਂ ਹਲਕਾ ਦਰਦ, ਸਰੀਰ ਵਿੱਚ ਹਲਕਾ ਦਰਦ ਤੇ ਹਲਕੇ ਬੁਖਾਰ ਹੋ ਸਕਦੇ ਹਨ। ਡਾ. ਗੁਲੇਰੀਆ ਨੇ ਕਿਹਾ ਕਿ ਜੇ ਅਸੀਂ ਗੰਭੀਰ ਸਾਇਡ ਇਫੈਕਟਸ ਦੀ ਗੱਲ ਕਰੀਏ ਤਾਂ ਸਰੀਰ ਵਿੱਚ ਧੱਫੜ ਸਾਹਮਣੇ ਆ ਸਕਦੇ ਹਨ, ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ 10 ਪ੍ਰਤੀਸ਼ਤ ਤੋਂ ਵੀ ਘੱਟ ਲੋਕਾਂ ਦੇ ਇਹ ਸਾਇਡ ਇਫੈਕਟ ਸਾਹਮਣੇ ਆਏ ਹਨ।
ਡਾ: ਗੁਲੇਰੀਆ ਨੇ ਲੋਕਾਂ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਸਾਨੂੰ ਕੋਵਿਡ ਸੰਕਰਮਣ ਤੋਂ ਬਾਹਰ ਨਿਕਲਣਾ ਹੈ, ਮੌਤ ਦਰ ਨੂੰ ਘਟਾਉਣਾ ਹੈ, ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣਾ ਹੈ ਤਾਂ ਸਾਨੂੰ ਬਗੈਰ ਕਿਸੇ ਝਿਜਕ ਦੇ ਵੈਕਸੀਨ ਲਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਨੂੰ ਸਕੂਲ ਚਾਲੂ ਕਰਨੇ ਪੈਣਗੇ, ਜੇ ਅਸੀਂ ਜ਼ਿੰਦਗੀ ਨੂੰ ਸਾਦਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਰਿਆਂ ਨੂੰ ਅੱਗੇ ਆ ਕੇ ਕੋਵਿਡ ਟੀਕਾ ਲਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਪੀਐਮ ਇਮਰਾਨ ਖਾਨ 'ਤੇ ਵਧਿਆ ਅਸਤੀਫੇ ਦਾ ਦਬਾਅ, ਵਿਰੋਧੀਆਂ ਦਾ ਚੋਣ ਕਮਿਸ਼ਨ ਸਾਹਮਣੇ ਵੱਡਾ ਪ੍ਰਦਰਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904