ਪੜਚੋਲ ਕਰੋ
Advertisement
ਭਾਰਤੀ ਸੈਨਾ ਦੇ ਦੋ ਕਮਾਂਡਰਾਂ ‘ਚ ਲੜਾਈ ਦਾ ਮਾਮਲਾ, ਖੁਦ ਆਰਮੀ ਚੀਫ਼ ਜਨਰਲ ਸੁਲਝਾਉਣ ‘ਚ ਲੱਗੇ
ਭਾਰਤੀ ਫੌਜ ਦੀ ਇੱਕ ਮਹੱਤਵਪੂਰਨ ਕਮਾਂਡ ਦੇ ਦੋ ਵੱਡੇ ਕਮਾਂਡਰਾਂ ਵਿਚ ਆਪਸੀ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜ ਦੇ ਚੀਫ਼ ਜਨਰਲ ਨੇ ਖੁਦ ਦੋਹਾਂ ਕਮਾਂਡਰਾਂ ਦਰਮਿਆਨ ਮਾਮਲੇ ਨੂੰ ਸੁਲਝਾਉਣ ਲਈ ਥ੍ਰੀ-ਸਟਾਰ ਜਨਰਲ ਨਿਯੁਕਤ ਕੀਤਾ ਹੈ।
ਦਿੱਲੀ: ਅਜਿਹੇ ਸਮੇਂ ਜਦੋਂ ਭਾਰਤ ਸਰਹੱਦੀ ਮੋਰਚੇ 'ਤੇ ਜੂਝ ਰਿਹਾ ਹੈ, ਭਾਰਤੀ ਫੌਜ ਦੀ ਇੱਕ ਮਹੱਤਵਪੂਰਨ ਕਮਾਂਡ ਦੇ ਦੋ ਵੱਡੇ ਕਮਾਂਡਰਾਂ ‘ਚ ਆਪਸੀ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਨੇ ਨੇ ਖੁਦ ਦੋਹਾਂ ਕਮਾਂਡਰਾਂ ਦਰਮਿਆਨ ਇਸ ਮਸਲੇ ਨੂੰ ਸੁਲਝਾਉਣ ਲਈ ਥ੍ਰੀ-ਸਟਾਰ ਜਨਰਲ ਨਿਯੁਕਤ ਕੀਤਾ ਹੈ।
ਪੂਰਾ ਮਾਮਲਾ ਜੈਪੁਰ ਵਿੱਚ ਸਥਿਤ ਆਰਮੀ ਦੀ ਦੱਖਣ-ਪੱਛਮੀ ਯਾਨੀ ਸਾਊਥ-ਵੈਸਟਰਨ ਕਮਾਂਡ ਦਾ ਹੈ, ਜਿੱਥੇ ਤਾਇਨਾਤ ਦੋ ਟਾਪ ਦੇ ਕਮਾਂਡਰਾਂ ਦਰਮਿਆਨ ਲੜਾਈ ਫੌਜ ਦੇ ਹੈੱਡਕੁਆਰਟਰ ਤੱਕ ਪਹੁੰਚ ਗਈ। ਇਹ ਝਗੜਾ ਦੱਖਣੀ-ਪੱਛਮੀ ਕਮਾਂਡ ਦੇ ਟਾਪ ਦੇ ਕਮਾਂਡਰ ਲੈਫਟੀਨੈਂਟ ਜਨਰਲ ਅਲੋਕ ਕਲੇਰ (ਨੰਬਰ 1) ਤੇ ਚੀਫ਼ ਆਫ਼ ਸਟਾਫ ਲੈਫਟੀਨੈਂਟ ਜਨਰਲ ਕੇਕੇ ਰਪਸਵਾਲ (ਨੰਬਰ 2) ਵਿਚਕਾਰ ਚੱਲ ਰਿਹਾ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਲੜਾਈ ਪਾਵਰਜ਼ ਨੂੰ ਲੈ ਕੇ ਹੈ।
ਇਸ ਦੀ ਸ਼ਿਕਾਇਤ ਇੱਕ ਪੱਤਰ ਰਾਹੀਂ ਰੱਖਿਆ ਮੰਤਰਾਲੇ ਤੇ ਚੀਫ਼ ਆਫ਼ ਆਰਮੀ ਸਟਾਫ ਤੱਕ ਪਹੁੰਚ ਗਈ। ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਕਲੇਰ ਤੇ ਲੈਫਟੀਨੈਂਟ ਜਨਰਲ ਰਪਸਵਾਲ ਵਿਚਕਾਰ ਪ੍ਰਸ਼ਾਸਨਿਕ ਸ਼ਕਤੀਆਂ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ। ਇਸੇ ਲਈ ਸੈਨਾ ਮੁਖੀ ਨੇ ਕੇਸ ਨੂੰ ਸੁਲਝਾਉਣ ਲਈ ਥ੍ਰੀ-ਸਟਾਰ ਜਨਰਲ ਨਿਯੁਕਤ ਕੀਤਾ ਹੈ।
ਦੱਸ ਦੇਈਏ ਕਿ ਜੈਪੁਰ ਵਿੱਚ ਸਥਿਤ ਦੱਖਣ ਪੱਛਮੀ ਕਮਾਂਡ, ਜੋ ਸਪਤ-ਸ਼ਕਤੀ ਵੀ ਹੈ, ਸੈਨਾ ਦਾ ਇੱਕ ਬਹੁਤ ਮਹੱਤਵਪੂਰਨ ਕਮਾਂਡ ਹੈ, ਜੋ ਹੇਠਲੇ ਪੰਜਾਬ ਤੇ ਲਗਪਗ ਸਾਰੇ ਰਾਜਸਥਾਨ ਦੀ ਸਰਹੱਦ ਲਈ ਜ਼ਿੰਮੇਵਾਰ ਹੈ। ਪੋਖਰਨ ਸਮੇਤ ਪੂਰਾ ਥਾਰ ਮਾਰੂਥਲ ਇਸ ਕਮਾਂਡ ਦੇ ਅਧੀਨ ਆਉਂਦਾ ਹੈ।
ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ ਕਿਸਾਨਾਂ ਨਾਲ ਇੱਕ ਭੱਦਾ ਮਜ਼ਾਕ: ਕੈਪਤਾਨ ਅਮਰਿੰਦਰ ਸਿੰਘ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement