ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਦੇ ਵਿੱਤੀ ਪੈਕੇਜ ਦਾ ਵਿਸਥਾਰ ਦੱਸਦਿਆਂ ਰੱਖਿਆ ਖੇਤਰ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਸਰਕਾਰ ਅਜਿਹੇ ਹਥਿਆਰ, ਵਸਤੂਆਂ, ਸਪੇਅਰਪਾਰਟਸ ਨੂੰ ਨੋਟੀਫਾਈ ਕਰੇਗੀ ਜਿੰਨ੍ਹਾਂ ਚ ਆਯਾਤ ਤੇ ਪਾਬੰਦੀ ਲਾਈ ਜਾਵੇਗੀ ਤੇ ਉਨ੍ਹਾਂ ਦੀ ਦੇਸ਼ ਚ ਹੀ ਪੂਰਤੀ ਕੀਤੀ ਜਾਵੇਗੀ।


ਹਥਿਆਰਾਂ ਦੇ ਮਾਮਲੇ ਚਸ ਵਿਦੇਸ਼ੀ ਨਿਰਭਰਤਾ ਘੱਟ ਕਰਨੀ ਹੈ। ਆਰਡੀਨੈਂਸ ਫੈਕਟਰੀ ਦਾ ਕਾਰਪੋਰੇਟਾਈਜੇਸ਼ਨ ਹੋਵੇਗਾ। ਪ੍ਰਾਇਵੇਟਾਈਜੇਸ਼ਨ ਨਹੀਂ ਹੋਵੇਗਾ। ਰੱਖਿਆ ਉਤਪਾਦਨ ਚ FDI ਦੀ ਸੀਮਾ 49 ਫੀਸਦ ਤੋਂ ਵਧਾ ਕੇ 74 ਪ੍ਰਤੀਸ਼ਤ ਕੀਤੀ ਗਈ ਹੈ।


ਵਿੱਤ ਮੰਤਰੀ ਨੇ ਕਿਹਾ ਅੱਜ ਦਾ ਪੈਕੇਜ ਸੰਰਚਨਾਤਮਕ ਸੁਧਾਰਾਂ ਤੇ ਆਧਾਰਤ ਹੈ। ਨਿਰਮਲਾ ਨੇ ਸੀਤਾਰਨਮ ਨੇ ਡੀਬੀਟੀ, ਜੀਐਸਟੀ, ਆਈਬੀਸੀ, ਈਜ਼ ਆਫ਼ ਡੂਇੰਗ ਬਿਜ਼ਨਸ, ਪਬਲਿਕ ਸੈਕਟਰ ਬੈਂਕਾਂ ਦੇ ਸੁਧਾਰ, ਡਾਇਰੈਕਟ ਟੈਕਸ ਚ ਸੁਧਾਰ, ਪਾਵਰ ਸੈਕਟਰ ਚ ਸੁਧਾਰ, ਸਿੰਜਾਈ, ਕੋਲ ਸੈਕਟਰ ਜਿਹੀਆਂ ਉਪਲਬਧੀਆਂ ਦੀ ਯਾਦ ਦਿਵਾਈ।


ਇਹ ਵੀ ਪੜ੍ਹੋ: ਸੌਖਾ ਨਹੀਂ ਸੀ ਹਜ਼ਾਰ ਕਿਲੋਮੀਟਰ ਪੈਦਲ ਸਫ਼ਰ, ਮੰਜ਼ਿਲ 'ਤੇ ਪਹੁੰਚੇ ਇਨ੍ਹਾਂ ਮਜ਼ਦੂਰਾਂ ਦੀ ਦਰਦਨਾਕ ਦਾਸਤਾਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ