ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਉਸ ਖ਼ਬਰ ਦਾ ਖੰਡਨ ਕੀਤਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆਂ ਅਧਿਕਾਰਤ ਅੰਕੜਿਆਂ ਤੋਂ ਪੰਜ ਤੋਂ ਸੱਤ ਗੁਣਾ ਜ਼ਿਆਦਾ ਹੈ। ਸਰਕਾਰ ਨੇ ਕਿਹਾ ਕਿ ਇਹ ਰਿਪੋਰਟ ਨੂੰ ਪੂਰੀ ਤਰ੍ਹਾਂ ਗਲਤ ਤੇ ਆਧਾਰਹੀਣ ਹੈ। ਇਸ ਨੂੰ ਕਿਸੇ ਪ੍ਰਮਾਣਿਤ ਸਬੂਤ ਤੋਂ ਬਿਨਾਂ ਪ੍ਰਕਾਸ਼ਿਤ ਕੀਤਾ ਗਿਆ ਹੈ।


ਕੇਂਦਰੀ ਸਿਹਤ ਮੰਤਰਾਲੇ ਨੇ ਬਿਆਨ ਜਾਰੀ  ਕਰਕੇ ਬਿਨਾਂ ਨਾਂਅ ਲਏ ਲੇਖ ਪ੍ਰਕਾਸ਼ਿਤ ਕਰਨ ਲਈ ਪ੍ਰਕਾਸ਼ਕ ਦੀ ਨਿੰਦਾ ਕੀਤੀ। ਜਿਸ ਚ ਦਾਅਵਾ ਕੀਤਾ ਗਿਆ ਕਿ ਭਾਰਤ 'ਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਅਧਿਕਾਰਤ ਅੰਕੜਿਆਂ ਤੋਂ ਪੰਜ ਤੋਂ ਸੱਤ ਗੁਣਾ ਜ਼ਿਆਦਾ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਕਈ ਕਾਰਨ ਗਿਣਾਏ ਜਿਸ ਦੀ ਵਜ੍ਹਾ ਨਾਲ ਜਿਸ ਅਧਿਐਨ ਦਾ ਇਸਤੇਮਾਲ ਪ੍ਰਕਾਸ਼ਕ ਵੱਲੋਂ ਕੀਤਾ ਗਿਆ ਉਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।


ਕਾਰਨ- 1


ਮੰਤਰਾਲੇ ਨੇ ਕਿਹਾ ਕਿ ਮੈਗਜ਼ੀਨ 'ਚ ਜਿਸ ਅਧਿਐਨ ਦਾ ਇਸਤੇਮਾਲ ਮੌਤਾਂ ਦਾ ਅੰਦਾਜ਼ਾ ਲਾਉਣ ਲਈ ਕੀਤਾ ਗਿਆ ਹੈ ਉਹ ਕਿਸੇ ਦੇਸ਼ ਜਾਂ ਖੇਤਰ ਦੀ ਮੌਤ ਦਰ ਦਾ ਪਤਾ ਲਾਉਣ ਲਈ ਸਹੀ ਤਰੀਕਾ ਨਹੀਂ ਹੈ।


ਕਾਰਨ-2


ਮੰਤਰਾਲੇ ਨੇ ਕਿਹਾ ਕਿ ਵਿਗਿਆਨਕ ਡਾਟਾਬੇਸ ਜਿਹੇ ਪਬਮੇਡ, ਰਿਸਰਚ ਗੇਟ ਆਦਿ 'ਚ ਇੰਟਰਨੈੱਟ ਤੇ ਇਸ ਪੱਤਰ ਦੀ ਤਲਾਸ਼ ਕੀਤੀ ਗਈ ਪਰ ਇਹ ਨਹੀਂ ਮਿਲਿਆ। ਅਧਿਐਨ ਕਰਨ ਦੇ ਤਰੀਕੇ ਦੀ ਜਾਣਕਾਰੀ ਵੀ ਮੈਗਜ਼ੀਨ ਵੱਲੋਂ ਉਪਲਬਧ ਨਹੀਂ ਕਰਵਾਈ ਗਈ।


ਕਾਰਨ-3


ਬਿਆਨ ਚ ਕਿਹਾ ਗਿਆ ਇਕ ਹੋਰ ਸਬੂਤ ਦਿੱਤਾ ਗਿਆ ਕਿ ਇਹ ਅਧਿਐਨ ਤੇਲੰਗਾਨਾ 'ਚ ਬੀਮਾ ਦਾਅਵਿਆਂ ਦੇ ਆਧਾਰ 'ਤੇ ਕੀਤਾ ਗਿਆ, ਪਰ ਇਕ ਵਾਰ ਫਿਰ ਸਮੀਖਿਆ ਕੀਤਾ ਵਿਗਿਆਨਕ ਅੰਕੜਾ ਅਜਿਹਾ ਅਧਿਐਨ ਨੂੰ ਲੈਕੇ ਨਹੀਂ ਹੈ।


ਕਾਰਨ-4


ਬਿਆਨ 'ਚ ਕਿਹਾ ਗਿਆ, 'ਦੋ ਹੋਰ ਅਧਿਐਨ ਤੇ ਭਰੋਸਾ ਕੀਤਾ ਗਿਆ ਹੈ ਜਿੰਨ੍ਹਾਂ ਨੂੰ ਚੋਣ ਵਿਸ਼ਲੇਸ਼ਣ ਸਮੂਹ ਪ੍ਰਾਸ਼ਨਮ  ਤੇ ਸੀਵੋਟਰ ਨੇ ਕੀਤਾ ਹੈ ਜੋ ਚੋਣ ਨਤੀਜਿਆਂ ਦਾ ਪਹਿਲਾਂ ਅੰਦਾਜ਼ਾ ਤੇ ਵਿਸ਼ਲੇਸ਼ਣ ਲਈ ਜਾਣੇ ਜਾਂਦੇ ਹਨ। ਉਹ ਕਦੇ ਵੀ ਜਨ ਸਿਹਤ ਖੋਜ ਨਾਲ ਜੁੜੇ ਨਹੀਂ। ਇੱਥੋਂ ਤਕ ਕਿ ਆਪਣੇ ਚੋਣ ਵਿਸ਼ਲੇਸ਼ਣ ਦੇ ਖੇਤਰ 'ਚ ਨਤੀਜਿਆਂ ਦਾ ਅੰਦਾਜ਼ਾ ਲਾਉਣ ਲਈ ਜਿਸ ਤਰੀਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਕਈ ਵਾਰ ਗਲਤ ਸਾਬਤ ਹੁੰਦਾ ਹੈ।


ਕਾਰਨ-5


ਬਿਆਨ 'ਚ ਕਿਹਾ ਗਿਆ ਮੈਗਜ਼ੀਨ ਨੇ ਖੁਦ ਸਵੀਕਾਰ ਕੀਤਾ ਹੈ ਕਿ ਇਹ ਅੰਦਾਜ਼ਾ ਸਪਸ਼ਟ ਨਹੀਂ ਹੈ।


ਮੰਤਰਾਲੇ ਨੇ ਕਿਹਾ ਕਿ ਸਰਕਾਰ ਕੋਵਿਡ ਅੰਕੜਿਆਂ ਦੇ ਪ੍ਰਬੰਧਨ ਦੇ ਮਾਮਲੇ 'ਚ ਪਾਰਦਰਸ਼ੀ ਹੈ। ਮੌਤਾਂ ਦੀ ਸੰਖਿਆਂ 'ਚ ਗੜਬੜ ਤੋਂ ਬਚਣ ਲਈ ਆਈਸੀਐਮਆਰ ਨੇ ਮਈ 2020 'ਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਸਾਰੀਆਂ ਮੌਤਾਂ ਨੂੰ ਸਹੀ ਤਰੀਕੇ ਨਾਲ ਦਰਜ ਕਰਨ ਲਈ WHO ਨੇ ਆਈਸੀਡੀ-10 ਕੋਡ ਦਿੱਤਾ ਜਿਸ ਦਾ ਪਾਲਣ ਕੀਤਾ ਗਿਆ।