ਪੜਚੋਲ ਕਰੋ
Advertisement
ਸੀਜੀਓ ਕੰਪਲੈਕਸ ‘ਚ ਅੱਗ ਦਾ ਕਹਿਰ, ਸਬ ਇੰਸਪੈਕਟਰ ਦੀ ਮੌਤ
ਨਵੀਂ ਦਿੱਲੀ: ਇੱਥੇ ਸੀਜੀਓ ਕੰਪਲੈਕਸ ‘ਚ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ। ਅੱਗ ਵਿੱਚ ਇੱਕ ਸਬ ਇੰਸਪੈਕਟਰ ਦੀ ਮੌਤ ਹੋ ਗਈ। ਅੱਗ ‘ਤੇ 25 ਅੱਗ ਬੁਝਾਊ ਗੱਡੀਆਂ ਕਾਬੂ ਪਾਇਆ।
ਹਾਸਲ ਜਾਣਕਾਰੀ ਮੁਤਾਬਕ ਸੀਜੀਓ ਕੰਪਲੈਕਸ ‘ਚ ਮੌਜੂਦ ਦੀਨਦਿਆਲ ਅੰਤਯੋਦਿਆ ਭਵਨ ਦੀ 5ਵੀਂ ਮੰਜ਼ਲ ‘ਤੇ ਸਮਾਜਿਕ ਨਿਆ ਤੇ ਅਧਿਕਾਰਿਤਾ ਮੰਤਰਾਲੇ ਦੇ ਕਮਰੇ ‘ਚ ਅੱਗ ਲੱਗ ਗਈ। ਇੱਕ ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਸਵੇਰੇ 8:30 ਵਜੇ ਦੇ ਕਰੀਬ ਅੱਗ ਲੱਗਣ ਦਾ ਪਤਾ ਲੱਗਿਆ। ਇਸ ਦਾ ਕਾਰਨ ਸ਼ੌਰਟ ਸਰਕਿਟ ਹੋ ਸਕਦਾ ਹੈ।
ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਵਿਭਾਗ ਦੀਆਂ 25 ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਜਿੱਥੇ ਵਿਭਾਗ ਦੇ ਅਧਿਕਾਰੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਧੂੰਏਂ ਕਾਰਨ ਸੀਆਈਐਸਐਪ ਦਾ ਇੱਕ ਸਬ ਇੰਸਪੈਕਟਰ ਵੀ ਬੇਹੋਸ਼ ਹੋ ਗਿਆ ਤੇ ਉਸ ਨੂੰ ਏਮਜ਼ ਲੈ ਜਾਂਦਾ ਗਿਆ। ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦਾ ਨਾਂ ਐਨਪੀ ਗੋਧਰਾ ਸੀ। ਇਸ ਬਿਲਡਿੰਗ ‘ਚ ਭਾਰਤੀ ਹਵਾਈ ਸੈਨਾ ਦੀ ਇੱਕ ਬ੍ਰਾਂਚ, ਪੀਣ ਵਾਲਾ ਪਾਣੀ ਤੇ ਸਵਛੱਤਾ ਮੰਤਰਾਲੇ, ਜੰਗਲਾਤ ਮੰਤਰਾਲੇ ਜਿਹੇ ਕਈ ਕੇਂਦਰੀ ਸਰਕਾਰੀ ਦਫ਼ਤਰ ਸ਼ਾਮਲ ਹਨ। ਅੱਗ ਪਹਿਲੀ ਮੰਜ਼ਲ ‘ਤੇ ਲੱਗੀ ਸੀ ਜਿੱਥੇ ਆਧਾਰ ਕਾਰਡ ਬਣਾਏ ਜਾਂਦੇ ਸੀ।Delhi: Fire broke out at the office of Ministry of Social Justice and Empowerment in Pandit Deendayal Antyodaya Bhawan, at CGO Complex, today; 24 fire tenders present at the spot. #Delhi pic.twitter.com/epcfEpr7eN
— ANI (@ANI) March 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement