ਪੜਚੋਲ ਕਰੋ
Advertisement
ਦੇਸ਼ ਨੂੰ ਕੋਰੋਨਾ ਟੀਕਾ ਦੇਣ ਵਾਲੇ ਸੀਰਮ ਇੰਸਟੀਚਿਊਟ ਤੋਂ ਬੁਰੀ ਖ਼ਬਰ, ਟਰਮੀਨਲ 1 ਦੇ ਗੇਟ ਨੂੰ ਲੱਗੀ ਅੱਗ
ਪੁਣੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਟਰਮੀਨਲ 1 ਗੇਟ ਨੂੰ ਅੱਗ ਲੱਗ ਗਈ ਹੈ। ਅੱਗ ਵਿੱਚ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ।
ਮਹਾਰਾਸ਼ਟਰ: ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਦੇ ਟਰਮੀਨਲ 1 ਗੇਟ 'ਤੇ ਅੱਗ (Massive Fire) ਲੱਗ ਗਈ। ਅੱਗ ਵਿੱਚ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਹਾਲਾਂਕਿ, ਇਹ ਦੱਸਿਆ ਜਾਂਦਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਟੀਕੇ ਨਿਰਮਾਤਾਵਾਂ ਵਿੱਚੋਂ ਇੱਕ ਸੀਰਮ ਇੰਸਟੀਚਿਊਟ ਆਫ ਇੰਡੀਆ ਵਿਖੇ ਉਹ ਖੇਤਰ ਜਿੱਥੇ ਕੋਰੋਨਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਪੂਰੀ ਤਰ੍ਹਾਂ ਸੁਰੱਖਿਅਤ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਵੈਕਸੀਨ ਬਣਨ ਤੋਂ ਬਾਅਦ ਸੀਰਮ ਇੰਸਟੀਚਿਊਟ ਆਫ ਇੰਡੀਆ ਵਿਖੇ ਜਸ਼ਨ ਦਾ ਮਾਹੌਲ ਸੀ। ਸਟਾਫ ਨੇ ਇਕੱਠੇ ਹੋਏ ਤੇ ਤਸਵੀਰਾਂ ਖਿੱਚੀਆਂ, ਜਸ਼ਨ ਮਨਾਇਆ। ਇਸ 'ਚ ਸੀਰਮ ਇੰਸਟੀਚਿਊਟ ਦਾ ਮੁਖੀ ਆਦਰ ਪੂਨਾਵਾਲਾ ਵੀ ਮੌਜੂਦ ਸੀ। ਪੂਨਾਵਾਲਾ ਨੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਟੀਕੇ ਬਾਰੇ ਅਗਲੀ ਯੋਜਨਾਬੰਦੀ ਬਾਰੇ ਦੱਸਿਆ। ਟੀਕੇ ਦੀ ਵੰਡ ਦੀ ਯੋਜਨਾਬੰਦੀ ਬਾਰੇ ਪੂਨਾਵਾਲਾ ਨੇ ਕਿਹਾ ਕਿ ਅਸਲ ਪੜਾਅ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਨੇ ਟੀਕਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ, ਇਜਾਜ਼ਤ ਵੀ ਮਿਲ ਗਈ ਹੈ, ਹੁਣ ਚੁਣੌਤੀ ਹੈ ਕਿ ਇਸ ਨੂੰ ਪੂਰੇ ਦੇਸ਼ ਦੇ ਲੋਕਾਂ ਤਕ ਫੈਲਾਇਆ ਜਾਵੇ। ਪੂਨਾਵਾਲਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੰਪਨੀ ਸਰਕਾਰ ਦੇ ਨਾਲ ਇੱਕ ਤਰਜੀਹ ਤੈਅ ਕਰ ਰਹੀ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ, ਬਜ਼ੁਰਗਾਂ ਅਤੇ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪਹਿਲਾਂ ਟੀਕੇ ਦਿੱਤੇ ਜਾਣ।Maharashtra: Fire breaks out at Terminal 1 gate of Serum Institute of India in Pune. More details awaited. pic.twitter.com/RnjnNj37ta
— ANI (@ANI) January 21, 2021
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਬਾਰੇ ਭਾਜਪਾ ਸਾਂਸਦ ਦਾ ਵਿਵਾਦਤ ਬਿਆਨ, ਅੰਦੋਲਨਕਾਰੀਆਂ ਨੂੰ ਦੱਸਿਆ ਅੱਤਵਾਦੀ ਤੇ ਖਾਲਿਸਤਾਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement