ਮੱਧ ਕੋਲਕਾਤਾ ਦੇ ਜਵਾਹਰਲਾਲ ਨਹਿਰੂ ਸੜਕ 'ਤੇ ਸਥਿਤ ਭਾਰਤੀ ਜੀਵਨ ਬੀਮਾ ਨਿਗਮ ਦੀ ਇਮਾਰਤ ਵਿੱਚ ਅੱਗ ਲੱਗ ਗਈ। ਸਵੇਰੇ ਤਕਰੀਬਨ 10 ਵੱਜ ਕੇ 20 ਮਿੰਟ 'ਤੇ ਇਮਾਰਤ ਦੀ 16ਵੀਂ ਮੰਜ਼ਲ 'ਤੇ ਅੱਗ ਲੱਗ ਗਈ। ਇਸੇ ਮੰਜ਼ਲ 'ਤੇ ਭਾਰਤੀ ਸਟੇਟ ਬੈਂਕ ਦੇ ਗਲੋਬਲ ਮਾਰਕੀਟ ਦਫ਼ਤਰ ਦਾ ਸਰਵਰ ਰੂਮ ਵੀ ਮੌਜੂਦ ਸੀ।
ਐਸ.ਬੀ.ਆਈ. ਦੇ ਮੁੱਖ ਪ੍ਰਬੰਧਕ, ਪੀ.ਪੀ. ਸੇਨਗੁਪਤਾ ਨੇ ਕਿਹਾ ਕਿ ਇਮਾਰਤ ਵਿੱਚ ਕਿਸੇ ਦੇ ਵੀ ਫਸੇ ਹੋਣ ਦੀ ਖ਼ਬਰ ਨਹੀਂ ਹੈ। ਅੱਗ ਬੁਝਾਊ ਦਸਤੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੀਵਨ ਸੁਧਾ ਇਮਾਰਤ ਦੀ 17ਵੀਂ ਮੰਜ਼ਿਲ ਵੱਲ ਤੇਜ਼ੀ ਨਾਲ ਵਧ ਰਹੀ ਇਸ ਅੱਗ ਨੂੰ ਫੈਲਣ ਤੋਂ ਰੋਕਣ ਲਈ 10 ਅੱਗ ਬੁਝਾਊ ਗੱਡੀਆਂ ਦੀ ਸੇਵਾ ਲਈ ਗਈ।
ਮੌਕੇ 'ਤੇ ਮੌਜੂਦ ਲੋਕਾਂ ਨੇ ਅੱਗ ਬਹੁਤ ਤੇਜ਼ੀ ਨਾਲ ਇਮਾਰਤ ਦੀਆਂ ਹੋਰ ਮੰਜ਼ਲਾਂ ਵੱਲ ਫੈਲ ਰਹੀ ਸੀ। ਇਸੇ ਇਮਾਰਤ ਵਿੱਚ ਐਸ.ਬੀ.ਆਈ. ਤੇ ਐਲ.ਆਈ.ਸੀ. ਸਮੇਤ ਹੋਰ ਕਈ ਵਿੱਤੀ ਸੰਸਥਾਵਾਂ ਦੇ ਦਫ਼ਤਰ ਮੌਜੂਦ ਹਨ।