ਪੜਚੋਲ ਕਰੋ
Advertisement
ਪ੍ਰਧਾਨ ਮੰਤਰੀ ਮੋਦੀ 30 ਜੂਨ ਤੋਂ ਮੁੜ ਕਰਨਗੇ ‘ਮਨ ਕੀ ਬਾਤ’
ਬਹੁਮਤ ਨਾਲ ਸੱਤਾ ‘ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੂਜੀ ਵਾਰ ਕਮਾਨ ਸੰਭਾਲ ਲਈ ਹੈ। ਇਸ ਦੇ ਨਾਲ ਹੀ ਦੂਜੀ ਸਰਕਾਰ ਆਉਣ ਤੋਂ ਬਾਅਦ ਉਹ ਪਹਿਲੀ ਵਾਰ 30 ਜੂਨ ਨੂੰ ‘ਮਨ ਕੀ ਬਾਤ’ ਕਰਨਗੇ। ਇਸ ‘ਚ ਉਹ ਦੇਸ਼ ਦੀ ਜਨਤਾ ਤੋਂ ਸੁਝਾਅ ਵੀ ਮੰਗਣਗੇ।
ਨਵੀਂ ਦਿੱਲੀ: ਬਹੁਮਤ ਨਾਲ ਸੱਤਾ ‘ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੂਜੀ ਵਾਰ ਕਮਾਨ ਸੰਭਾਲ ਲਈ ਹੈ। ਇਸ ਦੇ ਨਾਲ ਹੀ ਦੂਜੀ ਸਰਕਾਰ ਆਉਣ ਤੋਂ ਬਾਅਦ ਉਹ ਪਹਿਲੀ ਵਾਰ 30 ਜੂਨ ਨੂੰ ‘ਮਨ ਕੀ ਬਾਤ’ ਕਰਨਗੇ। ਇਸ ‘ਚ ਉਹ ਦੇਸ਼ ਦੀ ਜਨਤਾ ਤੋਂ ਸੁਝਾਅ ਵੀ ਮੰਗਣਗੇ। ਇਸ ਪ੍ਰੋਗ੍ਰਾਮ ਦਾ ਆਖਰੀ ਵਾਰ ਪ੍ਰਸਾਰਣ 28 ਫਰਵਰੀ ਨੂੰ ਹੋਇਆ ਸੀ।
@mygovindia ‘ਤੇ ਅਧਿਕਾਰਕ ਟਵਿਟਰ ਹੈਂਡਲ ‘ਤੇ ‘ਮਨ ਕੀ ਬਾਤ’ ਪ੍ਰੋਗ੍ਰਾਮ ਮੁੜ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ‘ਚ ਮੋਦੀ ਇੱਕ ਵਾਰ ਫੇਰ ਤੁਹਾਡੇ ਤੋਂ ਮਹੱਤਪੂਰਨ ਮੁੱਦਿਆਂ ‘ਤੇ ਸੁਝਾਅ ਮੰਗਣਗੇ। ਤੁਸੀਂ ਆਪਣੇ ਸੁਝਾਅ @mygovindia ‘ਤੇ ਓਪਨ ਫਾਰਮ ਰਾਹੀਂ ਸ਼ੇਅਰ ਕਰ ਸਕਦੇ ਹੋ ਜਾਂ ਟੋਲ ਫਰੀ ਨੰਬਰ 1800-11-7800 ਡਾਇਲ ਕਰ ਸਕਦੇ ਹੋ।
ਤੁਹਾਡੇ ਵੱਲੋਂ ਰਿਕਾਰਡ ਕੀਤੇ ਗਏ ਕੁਝ ਸੁਨੇਹਿਆਂ ਨੂੰ ‘ਮਨ ਕੀ ਬਾਤ’ ‘ਚ ਸ਼ਾਮਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2014 ‘ਚ ਪਹਿਲੀ ਵਾਰ ਇਸ ਪ੍ਰੋਗ੍ਰਾਮ ਨੂੰ ਸੰਬੋਧਨ ਕੀਤਾ ਸੀ। ਇਹ ਪ੍ਰੋਗ੍ਰਾਮ ਐਤਵਾਰ ਨੂੰ ਰੇਡੀਓ ਤੇ ਦੂਰਦਰਸ਼ਨ ਦੇ ਕਈ ਚੈਨਲਾਂ ‘ਤੇ ਬ੍ਰੌਡਕਾਸਟ ਕੀਤਾ ਜਾਂਦਾ ਹੈ। ਪਿਛਲੇ ਪੰਜ ਸਾਲਾ ‘ਚ ਮੋਦੀ 53 ਵਾਰ ‘ਮਨ ਕੀ ਬਾਤ’ ਕਰ ਚੁੱਕੇ ਹਨ।#MannKiBaat is back again as PM @narendramodi assumes office for the second term. Your stories, ideas & suggestions can be a part of this month’s episode, scheduled on 30th June, 2019. Dial 1800-11-7800 or share your inputs here: https://t.co/2Jp7w7XcFx pic.twitter.com/42op1P7jTJ
— MyGovIndia (@mygovindia) 11 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement