ਪੜਚੋਲ ਕਰੋ
Advertisement
ਇਤਿਹਾਸ 'ਚ ਪਹਿਲੀ ਵਾਰ ਮੁੱਖ ਮੰਤਰੀ ਨੇ ਜਨਤਾ ਤੋਂ ਬਦਲਾ ਲੈਣ ਦਾ ਕੀਤਾ 'ਐਲਾਨ'!
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ ਹੋਈ ਹਿੰਸਾ ਤੋਂ ਬਾਅਦ ਰਾਜਨੀਤੀ ਲਗਾਤਾਰ ਗਰਮਾਈ ਹੋਈ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਕਾਂਗਰਸ ਹੈੱਡਕੁਆਰਟਰ ਲਖਨਾਉ ਤੋਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਰਾਜਪਾਲ ਨੂੰ ਪੱਤਰ ਸੌਂਪਿਆ ਹੈ। ਅਸੀਂ ਕਿਹਾ ਹੈ ਕਿ ਰਾਜ ਸਰਕਾਰ ਨੇ ਪੁਲਿਸ ਵੱਲੋਂ ਹਫੜਾ-ਦਫੜੀ ਮਚਾਉਣ ਦਾ ਕੰਮ ਕੀਤਾ ਹੈ।
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ ਹੋਈ ਹਿੰਸਾ ਤੋਂ ਬਾਅਦ ਰਾਜਨੀਤੀ ਲਗਾਤਾਰ ਗਰਮਾਈ ਹੋਈ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਕਾਂਗਰਸ ਹੈੱਡਕੁਆਰਟਰ ਲਖਨਾਉ ਤੋਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਰਾਜਪਾਲ ਨੂੰ ਪੱਤਰ ਸੌਂਪਿਆ ਹੈ। ਅਸੀਂ ਕਿਹਾ ਹੈ ਕਿ ਰਾਜ ਸਰਕਾਰ ਨੇ ਪੁਲਿਸ ਵੱਲੋਂ ਹਫੜਾ-ਦਫੜੀ ਮਚਾਉਣ ਦਾ ਕੰਮ ਕੀਤਾ ਹੈ।
ਪ੍ਰਿਯੰਕਾ ਨੇ ਕਿਹਾ ਕਿ, "ਮੁੱਖ ਮੰਤਰੀ ਨੇ ਬਦਲਾ ਲੈਣ ਦਾ ਬਿਆਨ ਦਿੱਤਾ ਹੈ, ਜਿਸ 'ਤੇ ਪੁਲਿਸ ਕਾਇਮ ਹੈ। ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਮੁੱਖ ਮੰਤਰੀ ਨੇ ਬਦਲਾ ਲੈਣ ਦੀ ਗੱਲ ਕੀਤੀ ਹੈ। ਕ੍ਰਿਸ਼ਨ ਭਗਵਾਨ ਦਾ ਭੇਸ ਹੈ, ਭਗਵਾਨ ਰਾਮ ਦਇਆ ਦਾ ਪ੍ਰਤੀਕ ਹਨ, ਹਰ ਕੋਈ ਸ਼ਿਵ ਜੀ ਦੀ ਬਰਾਤ ਵਿੱਚ ਨੱਚਦੇ ਹਨ। ਇਸ ਦੇਸ਼ ਵਿੱਚ ਬਦਲਾ ਲੈਣ ਦੀ ਕੋਈ ਰਵਾਇਤ ਨਹੀਂ। ਸ਼੍ਰੀ ਕ੍ਰਿਸ਼ਨ ਨੇ ਆਪਣੇ ਪ੍ਰਵਚਨਾਂ ਵਿੱਚ ਕਦੇ ਬਦਲਾ ਲੈਣ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ, "ਯੋਗੀ ਨੇ ਭਗਵਾਂ ਪਹਿਨਿਆ ਹੋਇਆ ਹੈ, ਇਹ ਭਗਵਾਂ ਤੁਹਾਡਾ ਨਹੀਂ। ਭਗਵਾਂ ਦੇਸ਼ ਦੇ ਆਤਮਿਕ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਵਿੱਚ ਬਦਲਾ ਲੈਣ ਦੀ ਕੋਈ ਜਗ੍ਹਾ ਨਹੀਂ।
ਕਾਂਗਰਸ ਦੀ ਜਨਰਲ ਸੱਕਤਰ ਨੇ ਕਿਹਾ, "ਮੇਰੀ ਸੁਰੱਖਿਆ ਦਾ ਸਵਾਲ ਕੋਈ ਵੱਡਾ ਨਹੀਂ ਹੈ, ਇਸ 'ਤੇ ਵਿਚਾਰ ਕਰਨ ਦੀ ਜ਼ਰੂਰਤ ਨਹੀਂ।" ਅਸੀਂ ਆਮ ਲੋਕਾਂ ਦਾ ਸਵਾਲ ਉਠਾ ਰਹੇ ਹਾਂ। ਹੈਲਮੇਟ ਦੇ ਪ੍ਰਸ਼ਨ 'ਤੇ, ਉਨ੍ਹਾਂ ਕਿਹਾ ਕਿ ਇਹ ਫ਼ਜ਼ੂਲ ਗੱਲ ਹੈ। ਵੱਡੇ-ਵੱਡੇ ਮੁੱਦਿਆਂ ਵਿੱਚ ਇਹ ਕਿਹੜਾ ਵੱਡਾ ਮੁੱਦਾ ਹੈ, ਜੁਰਮਾਨਾ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਨਾਗਰਿਕਤਾ ਕਾਨੂੰਨ ਸੰਵਿਧਾਨ ਦੇ ਵਿਰੁੱਧ ਹੈ। ਜੇ ਤੁਸੀਂ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਤੋਂ ਦਸਤਾਵੇਜ਼ ਪੁੱਛੋਗੇ ਤਾਂ ਉਹ ਦਸਤਾਵੇਜ਼ ਕਿੱਥੋਂ ਲੈ ਕੇ ਆਉਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਰਾਸ਼ੀਫਲ
ਕ੍ਰਿਕਟ
ਮਨੋਰੰਜਨ
ਮਨੋਰੰਜਨ
Advertisement