ਨਵੀਂ ਦਿੱਲੀ: ਵਿੱਤ ਇੰਟੈਲੀਜੈਂਸ ਇਕਾਈ (ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ-FIU) ਨੇ ਸੋਮਵਾਰ ਨੂੰ 9,500 ਗ਼ੈਰ-ਬੈਂਕਿੰਗ ਵਿੱਤ ਕੰਪਨੀਆਂ (NBFCs) ਦੀ ਸੂਚੀ ਜਾਰੀ ਕਰਦਿਆਂ ਇਨ੍ਹਾਂ ਨੂੰ ਵਿੱਤ ਮੰਤਰਾਲੇ ਵੱਲੋਂ ਅਤਿ-ਜੋਖਮ ਭਰੇ ਵਿੱਤੀ ਅਦਾਰੇ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚ ਅਡਾਨੀ ਕੈਪੀਟਨ ਪ੍ਰਾਈਵੇਟ ਲਿਮਟਿਡ ਸਮੇਤ ਕਈ ਦਿੱਗਜ ਕੰਪਨੀਆਂ ਦਾ ਨਾਂ ਵੀ ਸ਼ਾਮਲ ਹੈ।

ਧਨ ਇਕੱਤਰਤਾ ਰੋਕੂ ਐਕਟ (ਪ੍ਰੀਵੈਨਸ਼ਨ ਆਫ ਮਨੀ ਲਾਂਡ੍ਰਿੰਗ ਐਕਟ) ਦੇ ਨਿਯਮਾਂ ਮੁਤਾਬਕ ਇਨ੍ਹਾਂ ਗ਼ੈਰ-ਬੈਂਕਿੰਗ ਵਿੱਤ ਕੰਪਨੀਆਂ ਲਈ ਵਿੱਤ ਅਦਾਰੇ ਅੰਦਰ ਪ੍ਰਿੰਸੀਪਲ ਅਫਸਰ ਨਿਯੁਕਤ ਕਰਨਾ ਤੇ 10 ਲੱਖ ਰੁਪਏ ਤੋਂ ਵੱਧ ਵਾਲੇ ਨਕਦ ਦੇ ਨਾਲ ਨਾਲ ਹਰ ਸ਼ੱਕੀ ਲੈਣ ਦੇਣ ਦੀ ਸੂਚਨਾ ਐਫ.ਆਈ.ਯੂ. ਨੂੰ ਦੇਣੀ ਹੁੰਦੀ ਹੈ। ਪਰ ਇਹ 9,500 ਕੰਪਨੀਆਂ ਇਨ੍ਹਾਂ ਨਿਯਮਾਂ ਨੂੰ 31 ਜਨਵਰੀ, 2018 ਤਕ ਲਾਗੂ ਨਹੀਂ ਕਰ ਰਹੀਆਂ।

ਵਿੱਤ ਇੰਟੈਲੀਜੈਂਸ ਇਕਾਈ ਵੱਲੋਂ ਜਾਰੀ ਇਸ ਸੂਚੀ ਵਿੱਚ ਅਡਾਨੀ ਦੇ ਨਾਲ ਨਾਲ, ਆਨੰਦ ਕੋਆਪ੍ਰੇਟਿਵ ਹੋਲਡਿੰਗ ਪ੍ਰਾ. ਲਿਮ., ਅਰੀਹੰਤ ਉਦਯੋਗ ਲਿਮ., ਸੈਲੋ ਕੈਪੀਟਲ ਪ੍ਰਾ. ਲਿਮ., ਡੀ.ਐਲ.ਐਫ. ਫਿਨਵੈਸਟ, ਇਰੋਸ ਮਰਚੈਂਟ ਆਦਿ ਪ੍ਰਮੁੱਖ ਹਨ।