ਹਿਸਾਰ: ਇੱਥੋਂ ਦੇ ਦੁਰਜਨਪੁਰ ਪਿੰਡ ਕੋਲ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਰੋਡਵੇਜ਼ ਦੀ ਬੱਸ ਤੇ ਹੌਂਡਾ ਕਾਰ ਵਿਚਾਲੇ ਵਾਪਰਿਆ। ਸਾਰੇ ਮ੍ਰਿਤਕ ਫਤਿਆਬਾਦ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਦੱਸਿਆ ਕਿ ਕਾਜਲਾ ਪੁਲ ਕੋਲ ਰੋਡਵੇਜ਼ ਦੀ ਬੱਸ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਵਿੱਚ ਸਵਾਰ ਪੰਜੇ ਲੋਕਾਂ ਦੀ ਮੌਤ ਹੋ ਗਈ। ਬੱਸ ਦੀਆਂ 10 ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ।
ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਦਾ ਟਾਈਰ ਫਟ ਗਿਆ ਤੇ ਉਹ ਬੱਸ ਨਾਲ ਜਾ ਟਕਰਾਈ। ਬੱਸ ਦੀ ਟੱਕਰ ਨਾਲ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।