Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਭਾਰੀ ਬਾਰਸ਼ ਨਾਲ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਰਕੇ ਬਿਆਸ ਤੇ ਸੱਤਲੁਜ ਦਰਿਆਵਾਂ ਵਿੱਚ ਪਾਣੀ ਦਾ ਲੈਵਲ ਵਧ ਸਕਦਾ ਹੈ।
Flood Alert: ਪੰਜਾਬ ਦੇ ਨਾਲ ਹੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਦਾ ਦੌਰ ਜਾਰੀ ਹੈ। ਪੰਜਾਬ ਵਿੱਚ ਕਈ ਇਲਾਕਿਆਂ ਅੰਦਰ ਪਾਣੀ ਭਰਨ ਦੀਆਂ ਖਬਰਾਂ ਹਨ। ਮੌਸਮ ਵਿਭਾਗ ਨੇ ਅਗਲੇ ਦਿਨਾਂ ਅੰਦਰ ਵੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਉਧਰ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਭਾਰੀ ਬਾਰਸ਼ ਨਾਲ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਰਕੇ ਬਿਆਸ ਤੇ ਸੱਤਲੁਜ ਦਰਿਆਵਾਂ ਵਿੱਚ ਪਾਣੀ ਦਾ ਲੈਵਲ ਵਧ ਸਕਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਜਾਰੀ ਹੈ। ਇਸ ਕਾਰਨ ਬਿਆਸ ਦਰਿਆ ਵਿੱਚ ਪਾਣੀ ਦੀ ਆਮਦ ਵਧ ਗਈ ਹੈ। ਲਾਰਜੀ ਡੈਮ ਤੋਂ ਪਾਣੀ ਛੱਡਣ ਮਗਰੋਂ ਡੋਹ ਡੈਮ ਵੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਿਆ ਹੈ। ਪੰਡੋਹ ਡੈਮ ਵਿੱਚ ਪੁੱਜ ਰਹੇ ਪਾਣੀ ਦੇ ਹਿਸਾਬ ਨਾਲ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ।
ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਸੁਕੇਤੀ ਖੱਡ ਤੇ ਬਿਆਸ ਦਰਿਆ ਦੇ ਸੰਗਮ 'ਤੇ ਪਾਣੀ ਦਾ ਪੱਧਰ ਪੰਚਵਕਤ ਮਹਾਦੇਵ ਮੰਦਰ ਦੀਆਂ ਪੌੜੀਆਂ ਤੱਕ ਪਹੁੰਚ ਗਿਆ ਹੈ। ਬੀਬੀਐਮਬੀ ਮੈਨੇਜਮੈਂਟ ਅਨੁਸਾਰ ਪੰਡੋਹ ਡੈਮ ਵਿੱਚ ਪਾਣੀ ਦੀ ਆਮਦ 21,385 ਕਿਊਸਿਕ ਪ੍ਰਤੀ ਸੈਕਿੰਡ ਹੈ, ਜਦੋਂਕਿ ਸਪਿਲਵੇਅ ਤੋਂ 12,385 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਲਈ ਪਾਣੀ ਦੀ ਆਮਦ ਵਧਣ ਦਾ ਸਿੱਧਾ ਅਸਰ ਪਾਣੀ ਦੇ ਪੱਧਰ 'ਤੇ ਪੈ ਰਿਹਾ ਹੈ। ਇਸ ਕਾਰਨ ਬਿਆਸ ਦੇ ਕੰਢੇ ਵੱਸੇ ਪਿੰਡਾਂ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਣ ਲੱਗ ਪਈਆਂ ਹਨ। ਹਾਲਾਂਕਿ ਹੁਣ ਤੱਕ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।
ਕੁੱਲੂ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਕੁੱਲੂ ਜ਼ਿਲ੍ਹੇ ਵਿੱਚ ਬਹੁਤ ਘੱਟ ਬਾਰਸ਼ ਹੋਈ ਹੈ। ਇਸ ਕਾਰਨ ਬਰਸਾਤ ਦੇ ਮੌਸਮ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਪਰ ਖ਼ਤਰੇ ਵਰਗੀ ਸਥਿਤੀ ਨਹੀਂ।
ਦੂਜੇ ਪਾਸੇ ਐਸਡੀਐਮ ਸਦਰ ਮੰਡੀ ਓਮਕਾਂਤ ਠਾਕੁਰ ਨੇ ਬਿਆਸ ਦਰਿਆ ਦੇ ਵੱਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਲੋਕਾਂ ਨੂੰ ਦਰਿਆ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਹੈ। ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲੈਣ ਲਈ ਕਿਹਾ ਹੈ। ਇਹ ਘਾਤਕ ਹੋ ਸਕਦਾ ਹੈ। ਇਸ ਦੇ ਨਾਲ ਹੀ ਬੀਬੀਐਮਬੀ ਪੰਡੋਹ ਦੇ ਕਾਰਜਕਾਰੀ ਇੰਜੀਨੀਅਰ ਵਿਵੇਕ ਚੋਪੜਾ ਨੇ ਦੱਸਿਆ ਕਿ ਪੰਡੋਹ ਡੈਮ ਵਿੱਚ ਵੀ ਪਾਣੀ ਦੀ ਸਥਿਤੀ ਕਾਬੂ ਹੇਠ ਹੈ। ਪਾਣੀ ਸਬੰਧੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।