ਬਿਹਾਰ 'ਚ ਹੜ੍ਹਾਂ ਦਾ ਕਹਿਰ, 27 ਲੋਕਾਂ ਦੀ ਮੌਤ
ਬਿਹਾਰ ਦੇ 16 ਜ਼ਿਲ੍ਹਿਆਂ 'ਚ 1,317 ਪੰਚਾਇਤਾਂ ਦੀ 81 ਲੱਖ, 79 ਹਜ਼ਾਰ, 257 ਲੋਕਾਂ ਦੀ ਆਬਾਦੀ ਪ੍ਰਭਾਵਿਤ ਹੈ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰੋਟੀ ਖਵਾਉਣ ਲਈ 443 ਭਾਈਚਾਰਕ ਰਸੋਈ ਦੀ ਵਿਵਸਥਾ ਕੀਤੀ ਗਈ ਹੈ।
ਪਟਨਾ: ਬਿਹਾਰ 'ਚ ਹੜ੍ਹਾਂ ਦੀ ਲਪੇਟ 'ਚ ਆਉਣ ਨਾਲ ਹੁਣ ਤਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 16 ਜ਼ਿਲ੍ਹਿਆਂ ਦੇ 81,79,257 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੜ੍ਹ ਪ੍ਰਬੰਧਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਦਰਭੰਗਾ ਜ਼ਿਲ੍ਹੇ 'ਚ ਸਭ ਤੋਂ ਵੱਧ 11 ਲੋਕਾਂ ਦੀ ਮੌਤ ਹੋਈ।
ਮੁਜ਼ੱਫਰਪੁਰ 'ਚ ਛੇ, ਪੱਛਮੀ ਚੰਪਾਰਨ 'ਚ ਚਾਰ ਤੇ ਖਗੜੀਆ, ਸਾਰਣ ਅਤੇ ਸਿਵਾਨ 'ਚ ਦੋ-ਦੋ ਲੋਕਾਂ ਦੀ ਮੌਤ ਹੋਈ ਹੈ। ਬਿਹਾਰ ਦੇ 16 ਜ਼ਿਲ੍ਹਿਆਂ 'ਚ 1,317 ਪੰਚਾਇਤਾਂ ਦੀ 81 ਲੱਖ, 79 ਹਜ਼ਾਰ, 257 ਲੋਕਾਂ ਦੀ ਆਬਾਦੀ ਪ੍ਰਭਾਵਿਤ ਹੈ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰੋਟੀ ਖਵਾਉਣ ਲਈ 443 ਭਾਈਚਾਰਕ ਰਸੋਈ ਦੀ ਵਿਵਸਥਾ ਕੀਤੀ ਗਈ ਹੈ।
ਇਕ ਦਿਨ 'ਚ ਦੋ ਲੱਖ, 61 ਹਜ਼ਾਰ ਨਵੇਂ ਮਾਮਲੇ, ਕੌਮਾਂਤਰੀ ਪੱਧਰ 'ਤੇ ਕੋਰੋਨਾ ਦਾ ਕਹਿਰ ਬਰਕਰਾਰ
ਬਿਹਾਰ 'ਚ ਹੜ੍ਹਾਂ ਦਾ ਕਾਰਨ ਵੱਖ-ਵੱਖ ਨਦੀਆਂ 'ਚ ਪਾਣੀ ਦਾ ਪੱਧਰ ਵਧਣਾ ਹੈ। ਜਲ ਸਰੋਤ ਵਿਭਾਗ ਦੇ ਮੁਤਾਬਕ ਬਾਗਮਤੀ ਨਦੀ ਸੀਤਾਮੜੀ, ਮੁਜ਼ੱਫਰਪੁਰ ਅਤੇ ਦੁਰਭੰਗਾ 'ਚ, ਬੁਡੀ ਗੰਡਕ ਨਦੀ ਸਮਸਤੀਪੁਰ ਅਤੇ ਖਗੜੀਆ 'ਚ, ਗੰਗਾ ਨਦੀ ਪਟਨਾ ਤੇ ਭਾਗਲਪੁਰ 'ਚ , ਖਿਰੋਈ ਦਰਭੰਗਾ 'ਚ ਅਤੇ ਘਾਘਰਾ ਨਦੀ ਸਿਵਾਨ 'ਚ ਵੀਰਵਾਰ ਖਤਰੇ ਦੇ ਨਿਸ਼ਾਨ ਤੋਂ ਉਤਾਂਹ ਵਹਿ ਰਹੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ