ਨਵੀਂ ਦਿੱਲੀ: ਇਸ ਮਹੀਨੇ ਦਿੱਲੀ ਤੋਂ ਵੈਨਕੂਵਰ ਜਾਂ ਟੋਰਾਂਟੋ ਲਈ ਉਡਾਣ ਭਰਨਾ ਤੁਹਾਨੂੰ ਸਾਰੀਆਂ ਏਅਰਲਾਈਨਾਂ ਨਾਲ ਆਮ ਨਾਲੋਂ ਲਗਪਗ ਦੁੱਗਣਾ ਪੈ ਸਕਦਾ ਹੈ। ਇੱਕ ਤਰਫਾ ਹਵਾਈ ਟਿਕਟ, ਜਿਸ ਦੀ ਔਸਤ ਕੀਮਤ 60,000-70,000 ਰੁਪਏ ਹੈ, ਉਹ ਇਸ ਮਹੀਨੇ 1.10 ਲੱਖ ਰੁਪਏ ਤੋਂ ਵੱਧ 'ਚ ਵਿਕ ਰਹੀ ਹੈ।
ਟਿਕਟ ਏਜੰਟਾਂ ਵੱਲੋਂ ਅਸਮਾਨ ਨੂੰ ਛੁਹਣ ਵਾਲੀਆਂ ਕੀਮਤਾਂ ਕੈਨੇਡਾ 'ਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ 'ਚ ਵਿਦਿਆਰਥੀਆਂ ਦੀ ਆਵਾਜਾਈ ਵਿੱਚ ਵਾਧੇ ਤੋਂ ਇਲਾਵਾ, ਜੈੱਟ ਏਅਰਵੇਜ਼ ਤੇ ਏਸ਼ਿਆਨਾ ਦੀਆਂ ਉਡਾਣਾਂ ਨੂੰ ਮੁਅੱਤਲ ਕਰਨ ਤੇ ਪਾਕਿਸਤਾਨ ਵਿੱਚ ਏਅਰ ਕੌਰੀਡੋਰ ਬੰਦ ਕਰਨ ਦੇ ਕਾਰਨ ਹੋਇਆ ਹੈ।
ਕੈਨੇਡੀਅਨ ਕਾਲਜ ਤੇ ਯੂਨੀਵਰਸਟੀ ਤਿੰਨ ਹਿੱਸਿਆਂ 'ਚ ਪੜ੍ਹਾਈ ਦੀ ਪੇਸ਼ਕਸ਼ ਕਰਦੀਆਂ ਹਨ- ਸਤੰਬਰ ਦਾ ਦਾਖਲਾ ਭਾਰਤੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੈ। ਸਰਦੀਆਂ (ਜਨਵਰੀ ਦੀ ਸ਼ੁਰੂਆਤ) ਤੇ ਗਰਮੀਆਂ ਦਾ ਦਾਖਲਾ, ਜੋ ਆਮ ਤੌਰ ‘ਤੇ ਅਪ੍ਰੈਲ ਤੇ ਮਈ ਦੇ ਆਸ-ਪਾਸ ਸ਼ੁਰੂ ਹੁੰਦਾ ਹੈ।
ਸਤੰਬਰ ਦੇ ਦਾਖਲੇ 'ਚ ਬਹੁਤ ਸਾਰੇ ਇੰਸਟੀਚਿਊਟ ਵਧੇਰੇ ਕੋਰਸਾਂ ਵਿੱਚ ਸਭ ਤੋਂ ਵੱਧ ਸੀਟਾਂ ਦੀ ਪੇਸ਼ਕਸ਼ ਕਰਦੇ ਹਨ। ਦੂਜੇ ਦੋ ਸਮੈਸਟਰਾਂ ਦੇ ਮੁਕਾਬਲੇ ਇਹ ਉਹ ਵਕਤ ਹੈ ਜਦੋਂ ਵਿਦਿਆਰਥੀ ਕੈਨੇਡਾ ਦੀ ਯਾਤਰਾ ਕਰਦੇ ਹਨ। ਅੰਕੜਿਆਂ ਅਨੁਸਾਰ ਭਾਰਤ ਅੱਜ ਵੀ ਕੈਨੇਡਾ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ 'ਚ ਵੱਡਾ ਰੋਲ ਰੱਖਦਾ ਹੈ।
2018 ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੈਨੇਡੀਅਨ ਹਾਈ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸਾਲ 2018 'ਚ 1.72 ਲੱਖ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਸਟੱਡੀ ਪਰਮਿਟ ਪ੍ਰਾਪਤ ਕੀਤਾ ਸੀ। ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਉਡਾਣਾਂ ਦੀ ਮੁਅੱਤਲੀ ਤੇ ਪਾਕਿਸਤਾਨ ਗਲਿਆਰੇ ਦੇ ਬੰਦ ਹੋਣ ਨਾਲ ਪਿਛਲੇ ਸਾਲਾਂ ਦੇ ਮੁਕਾਬਲੇ ਕੀਮਤਾਂ ਨੂੰ ਨਵੇਂ ਪੱਧਰਾਂ ਵੱਲ ਧੱਕ ਦਿੱਤਾ ਹੈ।
ਕੈਨੇਡਾ ਦੀ ਉਡਾਰੀ ਹੋਈ ਮਹਿੰਗੀ, ਹੁਣ ਦੁੱਗਣੇ ਪੈਸੇ ਲੱਗਣਗੇ
ਏਬੀਪੀ ਸਾਂਝਾ
Updated at:
23 Aug 2019 05:37 PM (IST)
ਇਸ ਮਹੀਨੇ ਦਿੱਲੀ ਤੋਂ ਵੈਨਕੂਵਰ ਜਾਂ ਟੋਰਾਂਟੋ ਲਈ ਉਡਾਣ ਭਰਨਾ ਤੁਹਾਨੂੰ ਸਾਰੀਆਂ ਏਅਰਲਾਈਨਾਂ ਨਾਲ ਆਮ ਨਾਲੋਂ ਲਗਪਗ ਦੁੱਗਣਾ ਪੈ ਸਕਦਾ ਹੈ। ਇੱਕ ਤਰਫਾ ਹਵਾਈ ਟਿਕਟ, ਜਿਸ ਦੀ ਔਸਤ ਕੀਮਤ 60,000-70,000 ਰੁਪਏ ਹੈ, ਉਹ ਇਸ ਮਹੀਨੇ 1.10 ਲੱਖ ਰੁਪਏ ਤੋਂ ਵੱਧ 'ਚ ਵਿਕ ਰਹੀ ਹੈ।
- - - - - - - - - Advertisement - - - - - - - - -