ਨਵੀਂ ਦਿੱਲੀ: ਮੁਲਕ ਦੇ ਆਰਥਕ ਵਾਧੇ 'ਚ ਪਿਛਲੀਆਂ ਪੰਜ ਤਿਮਾਹੀਆਂ ਤੋਂ ਜਾਰੀ ਗਿਰਾਵਟ ਰੁਕ ਗਈ ਹੈ। ਇਸ ਵਿੱਤੀ ਸਾਲ 'ਚ ਦੂਜੀ ਤਿਮਾਹੀ 'ਚ ਜੀ.ਡੀ.ਪੀ. ਦਰ 6.3 ਫ਼ੀ ਸਦੀ ਹੋ ਗਈ ਹੈ। ਇਸ ਵਿੱਤੀ ਸਾਲ 2017-18 ਦੇ ਪਹਿਲੇ ਕੁਆਰਟਰ 'ਚ ਜੀ.ਡੀ.ਪੀ. 5.7 ਫ਼ੀ ਸਦੀ ਰਹੀ, ਜੋ ਇਸ ਤੋਂ ਪਹਿਲਾਂ ਇਹ 7.5 ਸੀ।

ਨਵੇਂ ਸਾਲ ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਭਰੋਸਾ ਦਿੱਤਾ ਕਿ ਅਗਲੀ ਤਿਮਾਹੀ 'ਚ ਹੋਰ ਉਛਾਲ ਆਵੇਗਾ। ਵੀਰਵਾਰ ਸ਼ਾਮ ਪ੍ਰੈਸ ਕਾਨਫਰੰਸ 'ਚ ਜੇਟਲੀ ਨੇ ਕਿਹਾ ਕਿ ਆਰਥਕ ਅੰਕੜੇ ਇਹ ਸਾਫ ਕਰਦੇ ਹਨ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਦਾ ਅਸਰ ਹੁਣ ਖ਼ਤਮ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਤਰੱਕੀ ਹੋਵੇਗੀ।

ਉਨ੍ਹਾਂ ਕਿਹਾ ਕਿ ਸਭ ਤੋਂ ਖਾਸ ਇਹ ਹੈ ਕਿ ਇਸ ਕੁਆਰਟਰ ਦਾ ਪਾਜ਼ੀਟਿਵ ਰਿਜ਼ਲਟ ਪ੍ਰੋਡਕਸ਼ਨ 'ਚ ਵਾਧੇ ਕਾਰਨ ਬਣਿਆ ਹੈ। ਫਿਕਸ ਕੈਪੀਟਲ ਫਾਰਮੇਸ਼ਨ 4.7 ਹੋ ਗਿਆ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਕਾਰੋਬਾਰ ਵੱਧ ਰਿਹਾ ਹੈ।