ਪੜਚੋਲ ਕਰੋ
Advertisement
ਹੁਣ ਸਾਬਕਾ ਕ੍ਰਿਕੇਟਰ ਤੋ ਯੋਗੀ ਤੇ ਮੰਤਰੀ ਨੇ ਹਨੂੰਮਾਨ ਨੂੰ ਦੱਸਿਆ ਸਪੋਰਟਸਮੈਨ..!
ਨਵੀਂ ਦਿੱਲੀ: ਦੇਸ਼ ਵਿੱਚ ਹਨੂੰਮਾਨ ਬਾਰੇ ਸਿਆਸੀ ਬਿਆਨਬਾਜ਼ੀ ਥੰਮ੍ਹਣ ਦਾ ਨਾਂਅ ਨਹੀਂ ਲੈ ਰਹੀ ਹੈ। ਨੇਤਾਵਾਂ ਦੇਰਮਿਆਨ ਹਨੂੰਮਾਨ ਦੀ ਜਾਤ ਤੇ ਧਰਮ ਬਾਰੇ ਟਿੱਪਣੀਆਂ ਕਰਨ ਦੀ ਦੌੜ ਲੱਗੀ ਹੋਈ ਹੈ। ਤਾਜ਼ਾ ਟਿੱਪਣੀਆਂ ਵਿੱਚ ਸਭ ਤੋਂ ਪਹਿਲਾਂ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਨੂੰਮਾਨ ਨੂੰ ਦਲਿਤ ਦੱਸਿਆ ਸੀ। ਪਰ ਹੁਣ ਯੋਗੀ ਦੇ ਮੰਤਰੀ ਤੇ ਸਾਬਕਾ ਕ੍ਰਿਕੇਟਰ ਨੇ ਹਨੂੰਮਾਨ ਨੂੰ ਖਿਡਾਰੀ ਕਰਾਰ ਦਿੱਤਾ ਹੈ।
ਯੂਪੀ ਦੇ ਖੇਡ ਤੇ ਨੌਜਵਾਨ ਭਲਾਈ ਮੰਤਰੀ ਚੇਤਨ ਚੌਹਾਨ ਨੇ ਹਨੂੰਮਾਨ ਨੂੰ ਖਿਡਾਰੀ ਕਰਾਰ ਦਿੱਤਾ ਹੈ। ਉਨ੍ਹਾਂ ਦਲੀਲ ਦਿੰਦਿਆਂ ਕਿਹਾ ਹੈ ਕਿ ਹਨੂੰਮਾਨ ਜੀ ਕੁਸ਼ਤੀ ਲੜਦੇ ਸਨ ਤੇ ਖਿਡਾਰੀ ਵੀ ਸਨ। ਅਮਰੋਹਾ ਵਿੱਚ ਬਿਆਨ ਦਿੰਦਿਆਂ ਚੌਹਾਨ ਨੇ ਕਿਹਾ ਕਿ ਜਿੰਨੇ ਵੀ ਭਲਵਾਨ ਹਨ, ਉਨ੍ਹਾਂ ਦੀ ਪੂਜਾ ਕਰਦੇ ਹਨ। ਸਾਬਕਾ ਕ੍ਰਿਕੇਟਰ ਨੇ ਕਿਹਾ ਕਿ ਮੇਰਾ ਵੀ ਇਹੋ ਮੰਨਣਾ ਹੈ ਅਤੇ ਉਹ ਸਾਡੇ ਇਸ਼ਟ ਹਨ। ਉਨ੍ਹਾਂ ਕਿਹਾ ਕਿ ਭਗਵਾਨ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਨਾ ਹੀ ਉਹ ਉਨ੍ਹਾਂ ਨੂੰ ਜਾਤ ਵਿੱਚ ਵੰਡਣਾ ਨਹੀਂ ਚਾਹੁੰਦੇ।UP Min & Former India cricketer Chetan Chauhan in Amroha yesterday: Hanuman ji kushti ladte the, khiladi bhi the, jitne bhi pehlwan log hain unki pooja karte hain, main unko wahi manta hun, humare isht hain, bhagwan ki koi jaati nahi hoti. Main unko jaati main nahi baantna chahta pic.twitter.com/Q1lburIFMu
— ANI UP (@ANINewsUP) December 23, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement