ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ (Former CM Shanta Kumar) ਅਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ (Coronavirus) ਤੋਂ ਸੰਕਰਮਿਤ ਪਾਏ ਗਏ। ਇੱਕ ਫੇਸਬੁੱਕ ਪੋਸਟ 'ਤੇ ਚਿੰਤਾ ਜ਼ਾਹਰ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਕੋਰੋਨਾ ਪੌਜ਼ੇਟਿਵ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਪਾਲਮਪੁਰ ਤੋਂ ਮੈਡੀਕਲ ਕਾਲਜ ਟਾਂਡਾ ਸ਼ਿਫਟ ਕਰ ਦਿੱਤਾ ਗਿਆ ਹੈ। ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਇੱਥੇ ਭਰਤੀ ਹੋਏ।

Farmers Protest: ਕੇਂਦਰ ਨੇ ਆਵਾਜ਼ ਬੁਲੰਦ ਕਰਨ ਲਈ ਕਿਸਾਨਾਂ ਨੂੰ ‘ਸਜ਼ਾ’ ਦਿੱਤੀ, ਉਨ੍ਹਾਂ ਨੂੰ ਥੱਕਣ ਦੀ ਕੋਸ਼ਿਸ਼ ਕੀਤੀ - ਅਕਾਲੀ ਦਲ ਦੇ ਸੁਖਬੀਰ ਬਾਦਲ

ਉਨ੍ਹਾਂ ਦੀ ਪਤਨੀ ਸ਼ੈਲਾਜਾ ਨੂੰ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਟਾਂਡਾ ਪਹੁੰਚੀ ਸੀ। ਉਹ ਇਸ ਸਮੇਂ ਕੋਵਿਡ ਵਾਰਡ ਵਿਚ ਹੈ। ਜਦੋਂਕਿ ਸ਼ਾਂਤਾ ਕੁਮਾਰ ਨੂੰ ਵੀ ਆਇਸੋਲੇਸ਼ਨ ਵਾਰਡ ਦੇ ਨਿੱਜੀ ਕਮਰਾ ਨੰਬਰ 305 ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904