ਪੜਚੋਲ ਕਰੋ
Advertisement
ਸਾਬਕਾ ਰਾਜ ਸਭਾ ਮੈਂਬਰ ED ਵਲੋਂ ਗ੍ਰਿਫ਼ਤਾਰ, ਮਨੀ ਲਾਂਡਰਿੰਗ ਦੇ ਇਲਜ਼ਾਮ
ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਕੇ.ਡੀ. ਸਿੰਘ ਨੂੰ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਚੰਡੀਗੜ੍ਹ: ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਕੇ.ਡੀ. ਸਿੰਘ ਨੂੰ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਸਿੰਘ ਅਤੇ ਉਸ ਨਾਲ ਜੁੜੀ ਇਕ ਫਰਮ (Ms Alchemist Infra Realty Limited) ਦੇ ਖਿਲਾਫ ਈ.ਡੀ. ਦੀ ਜਾਂਚ ਸਤੰਬਰ, 2016 ਦੀ ਹੈ। ਮਾਰਕੀਟ ਰੈਗੂਲੇਟਰ ਸੇਬੀ (SEBI) ਵਲੋਂ ਇਸਦੇ ਡਾਇਰੈਕਟਰਾਂ ਅਤੇ ਹੋਰਾਂ ਵਿਰੁੱਧ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਨੋਟਿਸ ਲੈਣ ਮਗਰੋਂ ED ਨੇ ਪੀ.ਐੱਮ.ਐੱਲ.ਏ. ਅਧੀਨ ਇਕ ਅਪਰਾਧਿਕ ਕੇਸ ਦਾਇਰ ਕੀਤਾ ਸੀ।
ਦੱਸ ਦੇਈਏ ਕਿ Alchemist Infra Realty Limited ਅਤੇ ਰਿਪਬਲਿਕ ਆਫ ਚਿਕਨ ਚੇਨ ਦੇ ਮਾਲਕ ਚੰਡੀਗੜ੍ਹ ਦੇ ਸੈਕਟਰ-9 ਤੋਂ ਹਨ। ਜਾਂਚ ਏਜੰਸੀਆਂ ਵਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਨੇ ਇਕ ਗੈਰਕਾਨੂੰਨੀ ਸਮੂਹਿਕ ਨਿਵੇਸ਼ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਨੂੰ ਪੋਂਜ਼ੀ ਜਾਂ ਚਿੱਟ ਫੰਡ ਸਕੀਮ ਵੀ ਕਿਹਾ ਜਾਂਦਾ ਹੈ, ਅਤੇ 2015 ਤੋਂ ਪਿਛਲੇ ਸਾਲਾਂ ਦੌਰਾਨ ਲੋਕਾਂ ਤੋਂ ਲਗਭਗ 1,916 ਕਰੋੜ ਦੇ ਫੰਡ ਜੁਟਾਏ ਹਨ।ਫਰਮ ਨੇ ਕਥਿਤ ਤੌਰ 'ਤੇ ਇਸ ਯੋਜਨਾ ਨੂੰ ਸੇਬੀ ਦੀ "ਮਨਜ਼ੂਰੀ ਤੋਂ ਬਿਨਾਂ" ਸ਼ੁਰੂ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement