ਦੱਸ ਦੇਈਏ ਕਿ ਲੋਕਪਾਲ ਭ੍ਰਿਸ਼ਟਾਚਾਰ ਖਿਲਾਫ ਕੰਮ ਕਰਨ ਵਾਲੀ ਸੰਸਥਾ ਹੈ। ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਪਿਨਾਕੀ ਘੋਸ਼ ਨੂੰ ਮਨੁੱਖੀ ਅਧਿਕਾਰ ਮਾਮਲਿਆਂ ਦੇ ਮਾਹਰ ਮੰਨਿਆ ਜਾਂਦਾ ਹੈ। ਜਸਟਿਸ ਘੋਸ਼ ਦੇ ਇਲਾਵਾ ਲੋਕਪਾਲ ਵਿੱਚ ਜਸਟਿਸ ਦਿਲੀਪ ਬੀ ਭੋਂਸਲੇ, ਜਸਟਿਸ ਪ੍ਰਦੀਪ ਕੁਮਾਰ ਮੋਹੰਤੀ, ਜਸਟਿਸ ਅਭਿਲਾਸ਼ਾ ਕੁਮਾਰੀ ਤੇ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਵੀ ਬਤੌਰ ਮੈਂਬਰ ਸ਼ਾਮਲ ਹੋਣਗੇ।
ਨਿਆਂਇਕ ਮੈਂਬਰਾਂ ਨਾਲ ਹੀ ਕਮੇਟੀ ਵਿੱਚ 4 ਹੋਰ ਮੈਂਬਰਾਂ ਵਜੋਂ ਦਿਨੇਸ਼ ਕੁਮਾਰ ਜੈਨ, ਅਰਚਨਾ ਰਾਮਸੁੰਦਰਮ, ਮਹੇਂਦਰ ਸਿੰਘ ਤੇ ਡਾਕਟਰ ਇੰਦਰਜੀਤ ਪ੍ਰਸਾਦ ਗੌਤਮ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਨਿਯੁਕਤੀਆਂ ਦੀ ਸਿਫਾਰਿਸ਼ ਨਰੇਂਦਰ ਮੋਦੀ ਨੀਤ ਚੋਣ ਕਮੇਟੀ ਨੇ ਕੀਤੀ ਸੀ ਤੇ ਰਾਸ਼ਟਰਪਤੀ ਕੋਵਿੰਦ ਨੇ ਉਸ ਨੂੰ ਮਨਜ਼ੂਰੀ ਦਿੱਤੀ ਸੀ।