ਸਾਵਧਾਨ! 30 ਸਤੰਬਰ ਤੱਕ ਨਿਬੇੜ ਲਵੋ ਇਹ ਕੰਮ, ਨਹੀਂ ਤਾਂ ਹੋਣਗੀਆਂ ਵੱਡੀਆਂ ਪ੍ਰੇਸ਼ਾਨੀਆਂ
ਕੇਂਦਰ ਸਰਕਾਰ ਨੇ ਪੈਨ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਸਮਾਂ ਸੀਮਾ 30 ਸਤੰਬਰ 2021 ਤੱਕ ਵਧਾ ਦਿੱਤੀ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਕਾਰਨ, ਕੇਂਦਰ ਸਰਕਾਰ ਨੇ ਕੁਝ ਮਹੱਤਵਪੂਰਣ ਕੰਮਾਂ ਦੀ ਸਮਾਂ-ਸੀਮਾ ਵਧਾ ਦਿੱਤੀ ਹੈ। ਹੁਣ ਆਮਦਨ ਟੈਕਸ ਰਿਟਰਨ (ਆਈਟੀਆਰ ITR), ਆਧਾਰ-ਪੈਨ ਕਾਰਡ ਲਿੰਕ, ਡੀਮੈਟ ਖਾਤੇ ਦੇ ਕੇਵਾਈਸੀ ਨੂੰ ਅਪਡੇਟ ਕਰਨ ਵਰਗੇ ਕੁਝ ਕੰਮਾਂ ਨੂੰ ਪੂਰਾ ਕਰਨ ਦੀ ਆਖਰੀ ਤਾਰੀਖ 30 ਸਤੰਬਰ ਹੈ। ਹੁਣ ਵੀ ਜੇ ਇਹ ਮਹੱਤਵਪੂਰਨ ਕਾਰਜ 30 ਸਤੰਬਰ ਤੱਕ ਪੂਰੇ ਨਾ ਹੋਏ ਤਾਂ, 1 ਅਕਤੂਬਰ ਤੋਂ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੈਨ ਤੇ ਆਧਾਰ ਆਪਸ ਵਿੱਚ ਲਿੰਕ ਕਰਵਾਓ
ਕੇਂਦਰ ਸਰਕਾਰ ਨੇ ਪੈਨ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਸਮਾਂ ਸੀਮਾ 30 ਸਤੰਬਰ 2021 ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਸੀਮਾ 30 ਜੂਨ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਹਾਲੇ ਤੱਕ ਪੈਨ ਤੇ ਆਧਾਰ ਨੂੰ ਲਿੰਕ ਨਹੀਂ ਕੀਤਾ ਹੈ, ਸਰਕਾਰ ਦਾ ਇਹ ਕਦਮ ਰਾਹਤ ਦੇਣ ਵਾਲਾ ਹੈ। ਪੈਨ ਨੂੰ ਆਧਾਰ ਨਾਲ ਜੋੜਨਾ ਬਹੁਤ ਸੌਖਾ ਹੈ। ਤੁਸੀਂ ਇਸ ਨੂੰ ਘਰ ਬੈਠੇ ਇੰਟਰਨੈਟ ਦੀ ਮਦਦ ਨਾਲ ਵੀ ਜੋੜ ਸਕਦੇ ਹੋ।
ਡੀਮੈਟ ਖਾਤੇ ਦੀ ਕੇਵਾਈਸੀ (KYC) ਕਰਵਾ ਲਓ
ਹੁਣ ਡੀਮੈਟ ਖਾਤੇ ਵਿੱਚ ਵੀ ਕੇਵਾਈਸੀ (KYC) ਨੂੰ ਅਪਡੇਟ ਕਰਨਾ ਲਾਜ਼ਮੀ ਹੋ ਗਿਆ ਹੈ। ਜੇ ਕੇਵਾਈਸੀ ਨਹੀਂ ਕੀਤੀ ਜਾਂਦੀ ਤਾਂ ਡੀਮੈਟ ਖਾਤਾ ਅਯੋਗ ਕਰ ਦਿੱਤਾ ਜਾਵੇਗਾ। ਪੂੰਜੀ ਬਾਜ਼ਾਰ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਨਿਵੇਸ਼ਕਾਂ ਲਈ ਡੀਮੈਟ ਤੇ ਵਪਾਰਕ ਖਾਤਿਆਂ ਵਿੱਚ ਕੇਵਾਈਸੀ ਵੇਰਵੇ ਅਪਡੇਟ ਕਰਨ ਦੀ ਆਖਰੀ ਤਾਰੀਖ 30 ਸਤੰਬਰ 2021 ਨਿਰਧਾਰਤ ਕੀਤੀ ਹੈ। ਹਾਲਾਂਕਿ ਪਹਿਲਾਂ ਇਹ ਸਮਾਂ ਸੀਮਾ 31 ਜੁਲਾਈ 2021 ਸੀ।
ਬੈਂਕ ਖਾਤੇ ਵਿੱਚ ਮੋਬਾਈਲ ਨੰਬਰ ਅਪਡੇਟ ਕਰੋ
ਜੇ ਮੋਬਾਈਲ ਨੰਬਰ ਹਾਲੇ ਤੁਹਾਡੇ ਬੈਂਕ ਖਾਤੇ ਵਿੱਚ ਅਪਡੇਟ ਨਹੀਂ ਹੋਇਆ ਹੈ, ਤਾਂ ਇਸ ਨੂੰ 30 ਸਤੰਬਰ ਤੱਕ ਤੁਰੰਤ ਕਰਵਾ ਲਓ। ਜੇ ਪੁਰਾਣਾ ਨੰਬਰ ਬੰਦ ਹੈ, ਤਾਂ ਨਵਾਂ ਨੰਬਰ ਅਪਡੇਟ ਕਰੋ। ਕਿਉਂਕਿ 1 ਅਕਤੂਬਰ ਤੋਂ ਆਟੋ ਡੈਬਿਟ ਭੁਗਤਾਨ ਪ੍ਰਣਾਲੀ ਲਾਗੂ ਹੋਣ ਜਾ ਰਹੀ ਹੈ।
ਜੇ ਤੁਸੀਂ ਮੋਬਾਈਲ ਐਪ ਜਾਂ ਇੰਟਰਨੈਟ ਬੈਂਕਿੰਗ ਵਿੱਚ ਆਟੋ ਡੈਬਿਟ ਮੋਡ ਵਿੱਚ ਬਿਜਲੀ, ਐਲਆਈਸੀ ਜਾਂ ਕੋਈ ਹੋਰ ਖਰਚੇ ਪਾਏ ਹਨ, ਤਾਂ ਹਰ ਮਹੀਨੇ ਦਾ ਬਿੱਲ ਇੱਕ ਨਿਸ਼ਚਤ ਮਿਤੀ ਨੂੰ ਬੈਂਕ ਖਾਤੇ ਵਿੱਚੋਂ ਆਪਣੇ ਆਪ ਕੱਟ ਲਿਆ ਜਾਵੇਗਾ। ਇਸ ਲਈ ਬੈਂਕ ਵਿੱਚ ਆਪਣਾ ਐਕਟਿਵ ਮੋਬਾਈਲ ਨੰਬਰ ਅਪਡੇਟ ਕਰਨਾ ਜ਼ਰੂਰੀ ਹੈ।