ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ 'ਚ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ 'ਤੇ ਕੱਲ੍ਹ ਭਿਆਨਕ ਗੋਲੀਬਾਰੀ ਦੌਰਾਨ ਅਫਸਰ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸੂਤਰਾਂ ਮੁਤਾਬਕ ਦੋ ਅੱਤਵਾਦੀ ਵੀ ਜਵਾਬੀ ਕਾਰਵਾਈ 'ਚ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਕੰਟਰੋਲ ਰੇਖਾ 'ਤੇ ਘੁਸਪੈਠ ਲਗਾਤਾਰ ਜਾਰੀ ਹੈ।


ਜਾਣਕਾਰੀ ਮੁਤਾਬਕ ਤੜਕੇ ਇੱਕ ਵਜੇ ਤੋਂ ਸ਼ੁਰੂ ਹੋਈ ਗੋਲੀਬਾਰੀ ਅਜੇ ਤੱਕ ਜਾਰੀ ਹੈ ਜਿਸ 'ਚ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ ਜਦਕਿ ਬੰਧੀਪੁਰਾ ਦੇ ਡੀਸੀ ਸ਼ਾਹੀਦ ਚੌਧਰੀ ਦਾ ਕਹਿਣਾ ਹੈ ਕਿ ਗੁਰੇਜ਼ ਸੈਕਟਰ 'ਚ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ।