ਪੜਚੋਲ ਕਰੋ
(Source: ECI/ABP News)
ਭਾਰੀ ਬਾਰਸ਼ ਕਰਕੇ ਸ਼ਿਮਲਾ ਵਿੱਚ ਚਾਰ ਮੰਜ਼ਿਲਾ ਇਮਾਰਤ ਢਹਿ, ਕੋਈ ਜਾਨੀ ਨੁਕਸਾਨ ਨਹੀਂ
ਸ਼ਿਮਲਾ ‘ਚ ਜਿੱਥੇ 74.4 ਮਿਲੀਮੀਟਰ ਬਾਰਸ਼ ਹੋਈ ਹੈ। ਉਸੇ ਦੌਰਾਨ ਕੁਫਰੀ ‘ਚ 59 ਮਿਲੀਮੀਟਰ ਬਰਸਾਤ ਰਿਕਾਰਜਡ ਕੀਤੀ ਗਈ। ਇਸ ਤੋਂ ਇਲਾਵਾ ਊਨਾ ਵਿੱਚ 53 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਰਨਾਂ ਇਲਾਕਿਆਂ ਵਿੱਚ ਸੋਲਨ ਵਿੱਚ 17.4 ਮਿਲੀਮੀਟਰ, ਦਹਲੋਜੀ ਵਿੱਚ 30, ਮੰਡੀ ਵਿੱਚ 7.4 ਮਿਲੀਮੀਟਰ ਬਾਰਸ਼ ਹੋਈ।
![ਭਾਰੀ ਬਾਰਸ਼ ਕਰਕੇ ਸ਼ਿਮਲਾ ਵਿੱਚ ਚਾਰ ਮੰਜ਼ਿਲਾ ਇਮਾਰਤ ਢਹਿ, ਕੋਈ ਜਾਨੀ ਨੁਕਸਾਨ ਨਹੀਂ Four Story Building Collapsed In Shimla due to heavy rainfall ਭਾਰੀ ਬਾਰਸ਼ ਕਰਕੇ ਸ਼ਿਮਲਾ ਵਿੱਚ ਚਾਰ ਮੰਜ਼ਿਲਾ ਇਮਾਰਤ ਢਹਿ, ਕੋਈ ਜਾਨੀ ਨੁਕਸਾਨ ਨਹੀਂ](https://static.abplive.com/wp-content/uploads/sites/5/2020/06/06213303/SHIMLA-BUILDING-COLLAPSE.jpg?impolicy=abp_cdn&imwidth=1200&height=675)
ਸ਼ਿਮਲਾ: ਪਿਛਲੇ 24 ਘੰਟਿਆਂ ਵਿੱਚ ਸ਼ਿਮਲਾ ਵਿੱਚ 74.4 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਭਾਰੀ ਬਾਰਸ਼ ਕਰਕੇ ਆਮ ਜਨ-ਜੀਵਨ ਬੇਹਾਲ ਹੋ ਗਿਆ ਤੇ ਕਈਂ ਘਰਾਂ ਵਿੱਚ ਪਾਣੀ ਭਰ ਗਿਆ। ਉੱਥੇ ਹੀ ਦੁਪਹਿਰ ਤਕਰੀਬਨ ਢਾਈ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਤੇਜ਼ ਮੀਂਹ ਅਤੇ ਗੜੇਮਾਰੀ ਹੋਈ।
ਇਸ ਭਾਰੀ ਬਾਰਸ਼ ਕਰਕੇ ਛੋਟਾ ਸ਼ਿਮਲਾ ਦੇ ਈਰਾ ਹੋਮ ਖੇਤਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਜਾਣਕਾਰੀ ਮੁਤਾਬਕ, ਘਟਨਾ ਤੋਂ ਪਹਿਲਾਂ ਮਹਿਸੂਸ ਹੋਇਆ ਸੀ ਕਿ ਮਕਾਨ ਡਿੱਗਣ ਵਾਲਾ ਹੈ। ਸ਼ਿਮਲਾ ਪੁਲਿਸ ਦੇ ਏਐਸਆਈ ਅਸ਼ਵਨੀ ਕੁਮਾਰ ਨੂੰ ਮੌਕੇ ਤੇ ਪਹੁੰਚ ਜਾਣਕਾਰੀ ਲਈ। ਜਾਣਕਾਰੀ ‘ਚ ਪਤਾ ਲੱਗਿਆ ਹੈ ਕਿ ਘਰ ਵਿੱਚ ਇੱਕ ਕਰਮਚਾਰੀ ਹੁੰਦਾ ਸੀ, ਜੋ ਡਿਊਟੀ ਲਈ ਦਫਤਰ ਗਿਆ ਹੋਇਆ ਸੀ। ਐਸਡੀਐਮ ਸ਼ਹਿਰੀ ਨੀਰਜ ਚੰਦਲਾ ਨੇ ਕਿਹਾ ਕਿ ਇਸ ਪਿੱਛੇ ਦੇ ਕਾਰਨ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਧਰ ਘਟਨਾ ਦੀ ਜਾਣਕਾਰੀ ਤੋਂ ਬਾਅਦ ਡੀਸੀ ਸ਼ਿਮਲਾ ਵੀ ਮੌਕੇ 'ਤੇ ਪਹੁੰਚ ਗਏ ਅਤੇ ਡੀਸੀ ਸ਼ਿਮਲਾ ਅਮਿਤ ਕਸ਼ਯਪ ਨੇ ਆਪਣੀ ਟੀਮ ਸਮੇਤ ਘਟਨਾ ਦਾ ਜਾਇਜ਼ਾ ਲਿਆ ਅਤੇ ਜਾਂਚ ਦੇ ਆਦੇਸ਼ ਦਿੱਤੇ। ਡੀਸੀ ਸ਼ਿਮਲਾ ਨੇ ਨਗਰ ਨਿਗਮ ਸ਼ਿਮਲਾ ਤੋਂ ਨਾਲ ਲੱਗਦੀਆਂ ਇਮਾਰਤਾਂ ਬਾਰੇ ਵੀ ਰਿਪੋਰਟ ਮੰਗੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)