ਨਵੀਂ ਦਿੱਲੀ: ਅੱਜ ਇੱਕ ਅਪਰੈਲ ਹੈ ਯਾਨੀ ਅੱਜ ਤੋਂ ਨਵੇਂ ਵਿੱਤੀ ਵਰ੍ਹੇ ਦਾ ਆਗਾਜ਼ ਹੋਣ ਜਾ ਰਿਹਾ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਹੀ ਤੁਹਾਡੀ ਜ਼ਿੰਦਗੀ ‘ਚ ਕਾਫੀ ਕੁਝ ਬਦਲ ਜਾਵੇਗਾ। ਇਨ੍ਹਾਂ ਤਬਦੀਲੀਆਂ ਨਾਲ ਕਿਤੇ ਤਾਂ ਤੁਹਾਨੂੰ ਰਾਹਤ ਮਿਲੇਗੀ ਪਰ ਕੁਝ ਬਦਲਾਅ ਤੁਹਾਡੀ ਪਰੇਸ਼ਾਨੀ ਨੂੰ ਹੋਰ ਵਧਾ ਦੇਣਗੇ। ਹੁਣ ਤੁਹਾਨੂੰ ਕੁਝ ਅਹਿਮ ਬਦਲਾਅ ਬਾਰੇ ਦੱਸਦੇ ਹਾਂ।
5 ਲੱਕ ਦੀ ਟੈਕਸੇਬਲ ਆਮਦਨ ‘ਤੇ ਨਹੀਂ ਲੱਗੇਗਾ ਕੋਈ ਕਰ: ਅੱਜ ਤੋਂ ਪੰਜ ਲੱਖ ਰੁਪਏ ਤਕ ਦੀ ਕਮਾਈ ‘ਤੇ ਵੀ ਤੁਹਾਨੂੰ ਕੋਈ ਕਰ ਨਹੀਂ ਦੇਣਾ ਪਵੇਗਾ। ਮੌਜੂਦਾ ਕੇਂਦਰ ਸਰਕਾਰ ਨੇ ਆਪਣੇ ਆਖਰੀ ਬਜਟ ‘ਚ ਪੰਜ ਲੱਖ ਰੁਪਏ ਦੀ ਆਮਦਨ ਵਾਲਿਆਂ ਨੂੰ ਟੈਕਸ ਫਰੀ ਕਰ ਦਿੱਤਾ ਹੈ। ਪਰ ਪੰਜ ਲੱਖ ਰੁਪਏ ਸਾਲਾਨਾ ਦੀ ਕਮਾਈ ‘ਤੇ ਤੁਹਾਨੂੰ ਪੁਰਾਣੀ ਦਰਾਂ ਮੁਤਾਬਕ ਹੀ ਕਰ ਦੇਣਾ ਪਵੇਗਾ।
ਘਰ ਖਰੀਦਣਾ ਹੋਇਆ ਸਸਤਾ: ਅੱਜ ਤੋਂ ਘਰ ਖਰੀਦਣਾ ਸਸਤਾ ਹੋ ਜਾਵੇਗਾ। ਜੀਐਸਟੀ ਦੀ ਨਵੀਆਂ ਦਰਾਂ ਵੀ ਅੱਜ ਤੋਂ ਲਾਗੂ ਹੋ ਰਹੀਆਂ ਹਨ। ਇਸ ‘ਚ ਅੰਡਰ ਕੰਸਟ੍ਰਕਸ਼ਨ ਘਰਾਂ ‘ਤੇ ਜੀਐਸਟੀ 5 ਫੀਸਦ ਅਤੇ ਕਿਫਾਈਤੀ ਕੈਟਾਗੀਰੀ ਵਾਲੇ ਘਰਾਂ ‘ਤੇ 1% ਜੀਐਸਟੀ ਲਗੇਗਾ, ਜੋ ਪਹਿਲਾਂ 8% ਸੀ।
ਨੈਸ਼ਨਲ ਪੈਨਸ਼ਨ ਸਕੀਮ ‘ਚ ਮਿਲਣ ਵਾਲੇ ਵਿਆਜ਼ ‘ਤੇ ਨਹੀਂ ਲੱਗੇਗਾ ਟੈਕਸ: ਇਸ ਬਦਲਾਅ ਨਾਲ ਕੇਂਦਰ ਸਰਕਾਰ ਅਧੀਨ ਲੱਖਾਂ ਕਰਮੀਆਂ ਨੂੰ ਫਾਇਦਾ ਹੋਵੇਗਾ। ਸਰਕਾਰ ਨੇ ਐਨਪੀਐਸ ‘ਚ ਲੱਗੇ ਪੈਸੇ, ਉਸ ‘ਤੇ ਆਉਣ ਵਾਲੇ ਵਿਆਜ਼ ਅਤੇ ਮਚਿਓਰਿਟੀ ਪੀਰੀਅਡ ਨੂੰ ਪੂਰੀ ਤਰ੍ਹਾਂ ਟੈਕਸ ਫਰੀ ਕਰ ਦਿੱਤਾ ਹੈ। ਐਨਪੀਐਸ ‘ਚ ਸਰਕਾਰ ਨੇ ਆਪਣੇ ਯੋਗਦਾਨ ‘ਚ ਵਾਧਾ ਕੀਤਾ ਹੈ, ਇਸ ਨੂੰ 10% ਤੋਂ ਵਧਾ ਕੇ 14% ਕਰ ਦਿੱਤਾ ਹੈ।
ਕੁਦਰਤੀ ਗੈਸ ਹੋਈ 10% ਮਹਿੰਗੀ: ਅੱਜ ਤੋਂ ਕੁਦਰਤੀ ਗੈਸ ਦੀ ਕੀਮਤਾਂ ‘ਚ ਵੀ 10% ਦਾ ਵਾਧਾ ਕਰ ਦਿੱਤਾ ਗਿਆ ਹੈ। ਜਿਸ ਨਾਲ ਸੀਐਨਜੀ ਅਤੇ ਪਾਈਪ ਵਾਲੀ ਰਸੋਈ ਗੈਸ ਮਹਿੰਗੀ ਹੋ ਜਾਵੇਗੀ। ਇਸ ਨਾਲ ਯੂਰੀਆ ਉਤਪਾਦਨ ਦੀ ਲਾਗਤ ਵੀ ਵਧ ਜਾਵੇਗੀ।
ਟਾਟਾ, ਮਹਿੰਦਰਾ ਸਮੇਤ ਕਈ ਕੰਪਨੀਆਂ ਦੀ ਗੱਡੀਆਂ ਹੋਇਆਂ ਮਹਿੰਗੀਆਂ: ਲਾਗਤ ਵੱਧਣ ਨਾਲ ਵੱਖ-ਵੱਖ ਕੰਪਨੀਆਂ ਨੇ ਇੱਕ ਅਪਰੈਲ ਤੋਂ ਆਪਣੇ ਵਾਹਨ ਮਹਿੰਗੇ ਕਰ ਦਿੱਤੇ ਹਨ। ਟਾਟਾ ਨੇ ਪਿਛਲੇ ਹਫਤੇ ਹੀ ਆਪਣੇ ਵਾਹਨਾਂ ‘ਚ 25 ਹਜ਼ਾਰ ਤਕ ਦਾ ਵਾਧਾ ਕੀਤਾ ਹੈ। ਗੱਡੀਆਂ ਦੀ ਵਧੀਆਂ ਕੀਮਤਾਂ ਵੀ ਇੱਕ ਅਪਰੈਲ ਤੋਂ ਲਾਗੂ ਹੋ ਰਹੀਆਂ ਹਨ।
ਅੱਜ ਦੇਸ਼ ਨੂੰ ਤੀਜਾ ਸਭ ਤੋਂ ਵੱਡਾ ਬੈਂਕ ਮਿਲੇਗਾ: ਅੱਜ ਬੈਂਕ ਆਫ ਬੜੌਦਾ, ਦੇਨਾ ਬੈਂਕ ਅਤੇ ਵਿਜਿਆ ਬੈਂਕ ਇੱਕਠੇ ਹੋ ਗਏ ਹਨ। ਇਸ ਦਾ ਅਸਰ ਤਿੰਨਾਂ ਬੈਂਕਾਂ ਦੇ ਕਰੋੜਾਂ ਗਾਹਕਾਂ ‘ਤੇ ਪਵੇਗਾ।
ਟ੍ਰੇਨ ਟਿਕਟ ਦੀ ਰਕਮ ਹੋ ਸਕੇਗੀ ਰਿਫੰਡ: ਅੱਜ ਤੋਂ ਰਲਵੇ ਵੀ ਆਪਣੇ ਯਾਤਰੀਆਂ ਲਈ ਨਵੀਂ ਸਕੀਮ ਦੀ ਸ਼ੁਰੂਆਤ ਕਰ ਰਿਹਾ ਹੈ। ਰੇਲਵੇ ਆਪਣੇ ਯਾਤਰੀਆਂ ਨੂੰ ਸੰਯੁਕਤ ਪੈਸੇਂਜਰ ਨੇਮ ਰਿਕਾਰਡ ਜਾਰੀ ਕਰੇਗਾ। ਜਿਸ ਨਾਲ ਇੱਕ ਟ੍ਰੇਨ ‘ਚ ਸਫ਼ਰ ਤੋਂ ਬਾਅਦ ਦੂਜੀ ਰੇਲ ‘ਚ ਯਾਤਰਾ ਕਰਨ ਲਈ ਪੀਐਨਆਰ ਜਾਰੀ ਕੀਤਾ ਜਾਵੇਗਾ। ਇਸ ਨਿਯਮ ਮੁਤਾਬਕ ਜੇਕਰ ਲੇਟ ਹੋਣ ਨਾਲ ਤੁਹਾਡੀ ਟ੍ਰੇਨ ਨਿੱਕਲ ਜਾਂਦੀ ਹੈ ਤਾਂ ਅਗਲੀ ਯਾਤਰਾ ‘ਤੇ ਤੁਹਾਨੂੰ ਪੂਰਾ ਪੈਸਾ ਰਿਫੰਡ ਮਿਲੇਗਾ।
ਨੌਕਰੀ ਬਦਲਣ ‘ਤੇ ਆਪਣੇ ਆਪ ਟ੍ਰਾਂਸਫਰ ਹੋ ਜਾਵੇਗਾ ਪੀਐਫ: ਹੁਣ ਤਕ ਤਾਂ ਈਪੀਐਫਓ ਦੇ ਮੈਂਬਰਾਂ ਨੂੰ ਪੀਐਫ ਟ੍ਰਾਂਸਫਰ ਕਰਨ ਲਈ ਅਲਗ ਤੋਂ ਅਰਜ਼ੀ ਦੇਣੀ ਪੈਂਦੀ ਸੀ। ਪਰ ਅੱਜ ਤੋਂ ਈਪੀਅਓਫਓ ਦੇ ਨਵੇਂ ਨਿਯਮ ਮੁਤਾਬਕ ਨੌਕਰੀ ਬਦਲਣ ‘ਤੇ ਪੀਐਫ ਆਪਣੇ ਆਪ ਟ੍ਰਾਂਸਫਰ ਹੋ ਜਾਵੇਗਾ।
ਟੀਡੀਐਸ ਦੀ ਲਿਮੀਟ ਹੋਈ 40 ਹਜ਼ਾਰ: ਆਮਦਨ ‘ਤੇ ਟੀਡੀਐਸ ਦੀ ਸੀਮਾ ਸਾਲਾਨਾ 10 ਹਜ਼ਾਰ ਤੋਂ ਵੱਧ ਕੇ 40 ਹਜ਼ਾਰ ਰੁਪਏ ਹੋ ਗਈ ਹੈ। ਇਸ ਨਾਲ ਬੈਂਕ ਅਤੇ ਡਾਕਖਾਨਿਆਂ ਦੇ ਸੀਨੀਅਰ ਨਾਗਰਿਕਾਂ ਅਤੇ ਛੋਟੇ ਜਮਾਕਰਤਾਵਾਂ ਨੂੰ ਫਾਇਦਾ ਹੋਵੇਗਾ। ਹੁਣ ਤਕ ਇਹ ਜਮ੍ਹਾਂਕਰਤਾ 10 ਹਜ਼ਾਰ ਰੁਪਏ ਪ੍ਰਤੀ ਸਾਲ ਤਕ ਦੀ ਵਿਆਜ਼ ਆਮਦਨ ‘ਤੇ ਕੱਟੇ ਗਏ ਟੈਕਸ ਦਾ ਰਿਫੰਡ ਮੰਗ ਸਕਦੇ ਸੀ।