ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਵਿਚਾਲੇ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੇ ਮੈਸੇਜ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇੰਡੀਅਨ ਆਇਲ ਦੇ ਹਵਾਲੇ ਤੋਂ ਵਾਇਰਲ ਮੈਸੈਜ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਆਪਣੇ ਵਾਹਨ ਦੀ ਟੈਂਕੀ ਪੈਟਰੋਲ ਜਾਂ ਡੀਜ਼ਲ ਨਾਲ ਪੂਰੀ ਭਰਵਾਉਂਦੇ ਹੋ ਤਾਂ ਇਸ ਨਾਲ ਵਿਸਫੋਟ ਹੋ ਸਕਦਾ ਹੈ। ਸੋ ਇਸ ਲਈ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਵਾਹਨ 'ਚ ਅੱਧੀ ਮਾਤਰਾ ਤੱਕ ਹੀ ਤੇਲ ਭਰਵਾਇਆ ਜਾਵੇ।
'ਏਬੀਪੀ ਨਿਊਜ਼' ਦੀ ਪੜਤਾਲ ਦਾ ਨਤੀਜਾ
'ਏਬੀਪੀ ਨਿਊਜ਼' ਨੇ ਵਾਇਰਲ ਮੈਸੇਜ ਦਾ ਸੱਚ ਜਾਣਨ ਲਈ ਇੰਡੀਅਨ ਆਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਮੈਸੇਜ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਇੰਡੀਅਨ ਆਇਲ ਵੱਲੋਂ ਅਜਿਹੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਇੰਡੀਅਨ ਆਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਡੀਆਂ 'ਚ ਤੇਲ ਦੀ ਟੈਂਕੀ ਪੂਰੀ ਤਰ੍ਹਾਂ ਭਰਵਾਉਣਾ ਬਿਲਕੁਲ ਸੁਰੱਖਿਅਤ ਹੈ, ਚਾਹੇ ਗਰਮੀ ਹੋਵੇ ਜਾਂ ਸਰਦੀ। ਏਬੀਪੀ ਦੀ ਪੜਤਾਲ 'ਚ ਤੇਲ ਦੀ ਟੈਂਕੀ ਪੂਰੀ ਭਰਵਾਉਣ ਨਾਲ ਧਮਾਕਾ ਹੋਣ ਦਾ ਦਾਅਵਾ ਝੂਠਾ ਸਾਬਿਤ ਹੋਇਆ ਹੈ।